ਸਮਿਥ ਲਗਾਤਾਰ 10ਵੀਂ ਵਾਰ 50+ ਸਕੋਰ ਦੇ ਪਾਰ, ਤੋੜਿਆ ਇੰਜ਼ਮਾਮ ਉਲ ਹੱਕ ਦਾ ਰਿਕਾਰਡ

09/14/2019 4:02:52 PM

ਸਪੋਰਸਟ ਡੈਸਕ— ਸ਼ਾਨਦਾਰ ਫ਼ਾਰਮ 'ਚ ਚੱਲ ਰਹੇ ਆਸਟਰੇਲੀਆਈ ਬੱਲੇਬਾਜ਼ ਸਟੀਵ ਸਮਿਥ ਨੇ ਇੰਗਲੈਂਡ 'ਚ ਖੇਡੀ ਜਾ ਰਹੀ ਏਸ਼ੇਜ ਸੀਰੀਜ਼ 'ਚ ਇਕ ਰਿਕਾਰਡ ਬਣਾ ਦਿੱਤਾ ਹੈ।  ਸ਼ਨੀਵਾਰ ਨੂੰ ਇੰਗਲੈਂਡ ਖਿਲਾਫ ਲੰਦਨ ਦੇ ਦਿ ਓਵਲ ਸਟੇਡੀਅਮ 'ਚ ਖੇਡੇ ਜਾ ਰਹੇ ਸੀਰੀਜ ਦੇ ਪੰਜਵੇਂ ਅਤੇ ਆਖਰੀ ਟੈਸਟ ਮੈਚ ਦੇ ਦੂਜੇ ਦਿਨ ਸਮਿਥ ਨੇ 80 ਦੌੜਾਂ ਦੀ ਪਾਰੀ ਖੇਡੀ।  ਇਹ ਇਸ ਸੀਰੀਜ਼ 'ਚ ਉਨ੍ਹਾਂ ਦੀ ਪੰਜਵਾ ਅਰਧ ਸੈਂਕੜਾ ਸੀ। ਇਸ ਦੇ ਨਾਲ ਹੀ ਉਹ ਕਿਸੇ ਇਕ ਦੇਸ਼ ਦੇ ਖਿਲਾਫ ਸਭ ਤੋਂ ਜ਼ਿਆਦਾ ਵਾਰ ਲਗਾਤਾਰ ਪਾਰੀਆਂ 'ਚ 50+ ਸਕੋਰ ਬਣਾਉਣ ਵਾਲੇ ਬੱਲੇਬਾਜ ਬਣ ਗਏ।PunjabKesari
ਸਮਿਥ ਨੇ ਇੰਗਲੈਂਡ ਖਿਲਾਫ ਟੈਸਟ ਕ੍ਰਿਕਟ 'ਚ ਲਗਾਤਾਰ 10ਵੀਂ ਵਾਰ 50 ਦਾ ਅੰਕੜਾ ਪਾਰ ਕੀਤਾ। ਸਮਿਥ ਨੇ ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜ਼ਮਾਮ-ਉਲ-ਹੱਕ ਦਾ ਰਿਕਾਰਡ ਤੋੜਿਆ ਜਿਨ੍ਹਾਂ ਨੇ ਇੰਗਲੈਂਡ ਦੇ ਹੀ ਖਿਲਾਫ ਲਗਾਤਾਰ 9 ਪਾਰੀਆਂ 'ਚ 50+ ਦਾ ਸਕੋਰ ਬਣਾਇਆ ਸੀ। ਸਮਿਥ ਨੇ ਇੰਗਲੈਂਡ ਦੇ ਖਿਲਾਫ 2017-19 ਦੌਰਾਨ ਖੇਡੀਆਂ ਗਈਆਂ 10 ਟੈਸਟ ਪਾਰੀਆਂ 'ਚ ਪੰਜ ਸੈਂਕੜੇ (ਦੋ ਦੋਹਰੇ ਸੈਂਕੜੇ ਸ਼ਾਮਲ) ਤੋਂ ਇਲਾਵਾ ਪੰਜ ਅਰਧ ਸੈਂਕੜੇ ਲਗਾਏ।PunjabKesari
ਕਿਸੇ ਇਕ ਟੀਮ ਖਿਲਾਫ ਲਗਾਤਾਰ ਸਭ ਤੋਂ ਜ਼ਿਆਦਾ ਵਾਰ 50+ ਸਕੋਰ ਬਣਾਉਣ ਵਾਲੇ ਬੱਲੇਬਾਜ਼
ਬੱਲੇਬਾਜ਼                ਟੀਮ            ਖਿਲਾਫ         ਦੌਰਾਨ                            ਪਾਰੀਆਂ ਸਕੋਰ
ਸਟੀਵ ਸਮਿਥ     ਆਸਟਰੇਲਿਆ     ਇੰਗਲੈਂਡ      2017-19     10-236,76,102,83,144,142,92,211,82 ਅਤੇ 80
ਇੰਜ਼ਮਾਮ            ਪਾਕਿਸਤਾਨ       ਇੰਗਲੈਂਡ      2001-06      9-114,85,53,72,109,100,97,69 ਅਤੇ 56
ਕਲਾਈਵ ਲਾਇਡ  ਵੈਸਟਇੰਡੀਜ      ਇੰਗਲੈਂਡ     1980-84       8-56,101,64,100,66,58,95 ਅਤੇ 71
ਜੈਕ ਕੈਲਿਸ      ਦੱ. ਅਫਰੀਕਾ      ਪਾਕਿਸਤਾਨ   2007-10      8-51,155,100,59107,73,135 ਅਤੇ 105
ਸੰਗਕਾਰਾ            ਸ਼੍ਰੀਲੰਕਾ        ਬੰਗਲਾਦੇਸ਼    2013-14      8 54,142,105,13955,75,319 ਅਤੇ 105


Related News