ਇਕ ਵਾਰ ਫਿਰ ਮੈਦਾਨ ''ਤੇ ਸਮਿਥ ਨੇ ਕੀਤੀ ਗਲਤੀ, ਮੈਚ ਰੈਫਰੀ ਨੇ ਲਾਇਆ ਜੁਰਮਾਨਾ (ਵੀਡੀਓ)

11/14/2019 12:46:00 PM

ਸਪੋਰਟਸ ਡੈਸਕ— ਟੈਸਟ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਦੁਨੀਆ ਦਾ ਨੰਬਰ 1 ਆਸਟਰੇਲੀਆਈ ਬੱਲੇਬਾਜ਼ ਸਟੀਵ ਸਮਿਥ ਨੇ ਇਕ ਵਾਰ ਫਿਰ ਮੈਦਾਨ 'ਚੇ ਅਜਿਹੀ ਹਰਕਤ ਕਰ ਦਿੱਤੀ ਹੈ ਜਿਸ ਤੋਂ ਬਾਅਦ ਉਸ 'ਤੇ ਜੁਰਮਾਨਾ ਲਗਾ ਦਿੱਤਾ ਗਿਆ ਹੈ। ਪਿਛਲੇ ਸਾਲ ਗੇਂਦ ਨਾਲ ਛੇੜਛਾੜ ਕਰਨ ਦੇ ਮਾਮਲੇ 'ਚ ਇਕ ਸਾਲ ਦਾ ਬੈਨ ਦਾ ਸਾਹਮਣਾ ਕਰਨ ਤੋਂ ਬਾਅਦ ਸਟੀਵ ਸਮਿਥ ਨੇ ਇਸ ਵਾਰ ਮੈਦਾਨ 'ਚ ਅੰਪਾਇਰ ਦੇ ਫੈਸਲੇ ਤੋਂ ਨਾਖੁਸ਼ ਦਿਖਾਈ ਦਿੱਤੇ, ਜਿਸ ਤੋਂ ਬਾਅਦ ਮੈਚ ਰੈਫਰੀ ਨੇ ਉਸ 'ਤੇ ਜੁਰਮਾਨਾ ਲਗਾ ਦਿੱਤਾ ਹੈ। ਸ਼ੇਫੀਲਡ ਸ਼ੀਲਡ 'ਚ ਨਿਊ ਸਾਊਥ ਵੇਲਸ ਵਲੋਂ ਖੇਡ ਰਹੇ ਸਮਿਥ ਜਦੋਂ ਵੈਸਟਰਨ ਆਸਟਰੇਲੀਆ ਖਿਲਾਫ ਪਹਿਲੀ ਪਾਰੀ 'ਚ ਆਊਟ ਹੋਏ ਸਨ ਤਾਂ ਉਸ ਨੇ ਅੰਪਾਇਰ ਦੇ ਫੈਸਲੇ 'ਤੇ ਇਤਰਾਜ਼ ਜਤਾਇਆ ਸੀ ਅਤੇ ਹੁਣ ਉਸ ਨੂੰ ਇਸ ਦਾ ਨਤੀਜਾ ਭੁਗਤਣਾ ਪੈ ਰਿਹਾ ਹੈ।

PunjabKesari

ਸੈਂਕੜਾ ਲਗਾ ਕੇ ਆਊਟ ਹੋਏ ਸਨ ਸਮਿਥ
ਸਮਿਥ ਨੇ ਵੈਸਟਰਨ ਆਸਟਰੇਲੀਆ ਖਿਲਾਫ ਸੈਂਕੜਾ ਲਾਇਆ ਸੀ ਅਤੇ ਜਦੋਂ ਉਹ 103 ਦੌੜਾਂ ਬਣਾ ਕੇ ਖੇਡ ਰਹੇ ਸਨ ਤਾਂ ਮਾਰਕਸ ਸਟੋਨਿਸ ਦੀ ਗੇਂਦ 'ਤੇ ਉਨ੍ਹਾਂ ਨੂੰ ਅੰਪਾਇਰ ਨੇ ਆਊਟ ਕਰਾਰ ਦਿੱਤਾ। ਸਟੋਨਿਸ ਦੀ ਗੇਂਦ ਨੂੰ ਸਮਿਥ ਨੇ ਅਪਰ ਕੱਟ ਕਰਨ ਦੀ ਕੋਸ਼ਿਸ਼ ਕੀਤੀ ਜੋ ਵਿਕਟਕੀਪਰ ਦੇ ਕੋਲ ਗਈ। ਇਸ ਦੌਰਾਨ ਗੇਂਦਬਾਜ਼ ਨੇ ਸਮਿਥ ਖਿਲਾਫ ਕੈਚ ਦੀ ਅਪੀਲ ਕੀਤੀ ਅਤੇ ਅੰਪਾਇਰ ਨੇ ਸਮਿਥ ਨੂੰ ਆਊਟ ਕਰਾਰ ਦੇ ਦਿੱਤਾ। ਅੰਪਾਇਰ ਦੇ ਇਸ ਫੈਸਲੇ ਤੋਂ ਸਮਿਥ ਬੇਹੱਦ ਨਿਰਾਸ਼ ਹੋਏ ਅਤੇ ਪਿੱਚ 'ਤੇ ਖੜੇ ਹੋ ਕੇ ਸਿਰ ਹਿਲਾਉਣ ਲੱਗੇ। ਇਸ ਹਰਕਤ ਦੀ ਵਜ੍ਹਾ ਕਰਕੇ ਉਸ 'ਤੇ ਜੁਰਮਾਨਾ ਲਗਾ ਦਿੱਤਾ ਗਿਆ। ਮੈਚ ਰੈਫਰੀ ਨੇ ਸਟੀਵ ਸਮਿਥ ਦੀ 25 ਫੀਸਦੀ ਮੈਚ ਫੀਸ ਕੱਟ ਲਈ ਹੈ।PunjabKesari
ਸਟੀਵ ਸਮਿਥ ਨੇ ਅੰਪਾਇਰ ਦੇ ਫੈਸਲੇ ਤੋਂ ਬਾਅਦ ਬਿਆਨ ਦਿੱਤਾ ਸੀ ਕਿ ਖਿਡਾਰੀ ਨੂੰ ਅੰਪਾਇਰ ਦੇ ਫੈਸਲੇ 'ਤੇ ਨਿਰਾਸ਼ਾ ਜ਼ਾਹਰ ਕਰਨ ਦਾ ਅਧਿਕਾਰ ਤਾਂ ਹੋਣਾ ਚਾਹੀਦਾ ਹੈ। ਸਮਿਥ ਨੇ ਕਿਹਾ, ਮੈਨੂੰ ਨਹੀਂ ਲੱਗਾ ਕਿ ਗੇਂਦ ਨੇ ਮੇਰੇ ਬੱਲੇ ਦਾ ਕਿਨਾਰਾ ਲਿਆ ਸੀ, ਪਰ ਕ੍ਰਿਕਟ 'ਚ ਅਜਿਹਾ ਹੁੰਦਾ ਹੈ। ਸਾਨੂੰ ਇਨ੍ਹਾਂ ਚੀਜਾਂ ਤੋਂ ਅੱਗੇ ਵੱਧ ਜਾਣਾ ਚਾਹੀਦਾ ਹੈ।


Related News