ਜਨਮ ਦਿਨ ’ਤੇ ਖ਼ਾਸ : ਗੇਂਦਬਾਜ਼ ਤੋਂ ਦੁਨੀਆ ਦੇ ਮਹਾਨ ਬੱਲੇਬਾਜ਼ ਬਣੇ ਸਮਿਥ, ਇਕ ਗ਼ਲਤੀ ਨੇ ਕੀਤਾ ਦਾਗ਼ਦਾਰ

Wednesday, Jun 02, 2021 - 01:17 PM (IST)

ਜਨਮ ਦਿਨ ’ਤੇ ਖ਼ਾਸ : ਗੇਂਦਬਾਜ਼ ਤੋਂ ਦੁਨੀਆ ਦੇ ਮਹਾਨ ਬੱਲੇਬਾਜ਼ ਬਣੇ ਸਮਿਥ, ਇਕ ਗ਼ਲਤੀ ਨੇ ਕੀਤਾ ਦਾਗ਼ਦਾਰ

ਸਪੋਰਟਸ ਡੈਸਕ— ਆਸਟਰੇਲੀਆਈ ਕ੍ਰਿਕਟਰ ਸਟੀਵ ਸਮਿਥ ਅੱਜ ਆਪਣਾ 32ਵਾਂ ਜਨਮ ਦਿਨ ਮਨਾ ਰਹੇ ਹਨ। ਸਮਿਥ ਦਾ ਜਨਮ 2 ਜੂਨ 1989 ਨੂੰ ਸਿਡਨੀ ’ਚ ਹੋਇਆ ਸੀ ਤੇ ਸਿਰਫ਼ 16 ਸਾਲ ਦੀ ਉਮਰ ’ਚ ਉਨ੍ਹਾਂ ਨੇ ਸਿਡਨੀ ਵੱਲੋਂ ਖੇਡਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਉਹ 18 ਸਾਲ ਦੇ ਹੋਏ ਤਾਂ ਉਨ੍ਹਾਂ ਨੇ ਨਿਊ ਸਾਊਥ ਵੇਲਸ ਲਈ ਡੈਬਿਊ ਕੀਤਾ ਤੇ ਸ਼ੇਫ਼ੀਲਡ ਸ਼ੀਲਡ 2009-10 ’ਚ 77.2 ਦੀ ਔਸਤ ਨਾਲ ਦੌੜਾਂ ਬਣਾ ਕੇ ਚਰਚਾ ’ਚ ਆਏ ਸਨ ਤੇ ਫਿਰ ਸਫ਼ਲਤਾ ਦੀਆਂ ਪੌੜ੍ਹੀਆਂ ਚੜ੍ਹਦੇ ਹੋਏ ਆਪਣੇ ਦੇਸ਼ ਲਈ ਖੇਡੇ। ਦਸ ਦਈਏ ਕਿ ਜਦੋਂ ਸਮਿਥ ਕ੍ਰਿਕਟ ਦੀ ਦੁਨੀਆ ’ਚ ਆਏ ਤਾਂ ਉਹ ਬੱਲੇਬਾਜ਼ ਨਹੀਂ ਸਗੋਂ ਲੈੱਗ ਸਪਿਨਰ ਸਨ।
ਇਹ ਵੀ ਪੜ੍ਹੋ : ਬੇਹੱਦ ਖ਼ੂਬਸੂਰਤ ਹੈ ਸ਼ਾਕਿਬ ਅਲ ਹਸਨ ਦੀ ਵਾਈਫ਼, ਤਸਵੀਰਾਂ ਦੇਖਣ ਤੋਂ ਖ਼ੁਦ ਨੂੰ ਰੋਕ ਨਹੀ ਸਕੋਗੇ ਤੁਸੀਂ

PunjabKesariਡੈਬਿਊ ਮੈਚ ’ਚ ਕੀਤੀ ਸੀ ਸ਼ਨਦਾਰ ਗੇਂਦਬਾਜ਼ੀ 
ਸਮਿਥ ਨੇ ਕੌਮਾਂਤਰੀ ਟੈਸਟ ਕ੍ਰਿਕਟ ’ਚ ਡੈਬਿਊ ਪਾਕਿਸਤਾਨ ਖ਼ਿਲਾਫ਼ 13 ਜੁਲਾਈ 2010 ਨੂੰ ਕੀਤਾ ਸੀ। ਇਸ ਮੈਚ ’ਚ ਉਨ੍ਹਾਂ ਨੂੰ ਅੱਠਵੇਂ ਨੰਬਰ ’ਤੇ ਬੱਲੇਬਾਜ਼ੀ ਲਈ ਬੁਲਾਇਆ ਗਿਆ ਪਰ ਉਹ 1 ਦੌੜ ਬਣਾ ਕੇ ਆਊਟ ਹੋ ਗਏ। ਜਦਕਿ ਦੂਜੀ ਪਾਰੀ ’ਚ ਨੌਵੇਂ ਨੰਬਰ ’ਤੇ ਆਏ ਤੇ 12 ਦੌੜਾਂ ਹੀ ਬਣਾ ਸਕੇ। ਪਰ ਬੱਲੇਬਾਜ਼ੀ ’ਚ ਫ਼ੇਲ੍ਹ ਹੋਣ ਦੇ ਬਾਅਦ ਉਨ੍ਹਾਂ ਨੇ ਗੇਂਦਬਾਜ਼ੀ ਦਾ ਟੈਸਟ ਪਾਸ ਕੀਤਾ। ਸਮਿਥ ਨੂੰ ਦੂਜੀ ਪਾਰੀ ’ਚ ਗੇਂਦਬਾਜ਼ੀ ਦਾ ਮੌਕਾ ਮਿਲਿਆ ਤੇ ਉਨ੍ਹਾਂ ਨੇ 21 ਓਵਰ ’ਚ 51 ਦੌੜਾਂ ਦੇ ਕੇ 3 ਵਿਕਟਾਂ ਝਟਕਾਈਆਂ ਤੇ ਆਸਟਰੇਲੀਆ ਨੂੰ 150 ਦੌੜਾਂ ਨਾਲ ਜਿਤਾਉਣ ’ਚ ਮਹੱਤਵਪੂਰਨ ਯੋਗਦਾਨ ਦਿੱਤਾ। 

PunjabKesariਕੋਹਲੀ ਨੂੰ ਟੱਕਰ ਦੇਣ ਵਾਲੇ ਇਕਲੌਤੇ ਖਿਡਾਰੀ
ਮੌਜੂਦਾ ਸਮੇਂ ’ਚ ਕੌਮਾਂਤਰੀ ਟੈਸਟ ਕ੍ਰਿਕਟ ’ਚ ਸੈਂਕੜਿਆਂ ਦੇ ਮਾਮਲੇ ’ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਟੱਕਰ ਦੇਣ ਵਾਲੇ ਸਮਿਥ ਇਕਲੌਤੇ ਖਿਡਾਰੀ ਹਨ। ਸਮਿਥ 77 ਟੈਸਟ ਮੈਚਾਂ ’ਚ 32 ਸੈਂਕੜੇ ਲਾ ਚੁੱਕੇ ਹਨ ਜਦਕਿ ਕੋਹਲੀ 91 ਮੈਚਾਂ ’ਚ 27 ਸੈਂਕੜੇ ਲਾ ਚੁੱਕੇ ਹਨ। ਜਦੋਂ ਸਮਿਥ ’ਤੇ ਬੈਨ ਲੱਗਾ ਸੀ ਤਾਂ ਉਨ੍ਹਾਂ ਦੇ 66 ਟੈਸਟ ਮੈਚਾਂ ’ਚ 23 ਸੈਂਕੜੇ ਸਨ ਜਦਕਿ ਉਸ ਸਮੇਂ ਕੋਹਲੀ ਦੇ ਨਾਂ 64 ਟੈਸਟ ਮੈਚਾਂ ’ਚ 21 ਸੈਂਕੜੇ ਸਨ।
ਇਹ ਵੀ ਪੜ੍ਹੋ : ਕੋਰੋਨਾ ਕਾਲ ’ਚ ਕ੍ਰਿਕਟਰ ਯੁਵਰਾਜ ਸਿੰਘ ਨੇ ਕੀਤਾ ਵੱਡਾ ਐਲਾਨ, ਲੋਕਾਂ ਦੀ ਮਦਦ ਲਈ ਕਰਨਗੇ ਇਹ ਨੇਕ ਕੰਮ

PunjabKesariਟੈਸਟ ’ਚ ਮੌਜੂਦਾ ਖਿਡਾਰੀਆਂ ’ਚ ਸਭ ਤੋਂ ਜ਼ਿਆਦਾ ਤੇਜ਼ 4 ਤੋਂ 7 ਹਜ਼ਾਰ ਦੌੜਾਂ
4000 ਦੌੜਾਂ - ਸਟੀਵ ਸਮਿਥ
5000 ਦੌੜਾਂ - ਸਟੀਵ ਸਮਿਥ
6000 ਦੌੜਾਂ - ਸਟੀਵ ਸਮਿਥ
7000 ਦੌੜਾਂ - ਸਟੀਵ ਸਮਿਥ

ਬ੍ਰੈਡਮੈਨ ਦੇ ਬਾਅਦ ਟੈਸਟ ’ਚ ਸਭ ਤੋਂ ਜ਼ਿਆਦਾ ਔਸਤ
ਟੈਸਟ ਕ੍ਰਿਕਟ ’ਚ ਸਭ ਤੋਂ ਜ਼ਿਆਦਾ ਔਸਤ ਨਾਲ ਦੌੜਾਂ ਬਣਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬ੍ਰੈਡਮੈਨ ਹਨ। ਜਦਕਿ ਦੂਜੇ ਨੰਬਰ ’ਤੇ ਸਮਿਥ ਦਾ ਨਾਂ ਆਉਂਦਾ ਹੈ। ਬ੍ਰੈਡਮੈਨ ਨੇ 52 ਮੈਚਾਂ ’ਚ 99.96 ਦੀ ਔਸਤ ਨਾਲ 6996 ਦੌੜਾਂ ਬਣਾਈਆਂ ਸਨ। ਜਦਕਿ ਸਮਿਥ ਨੇ 61.38 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ।

PunjabKesariਗੇਂਦ ਨਾਲ ਛੇੜਛਾੜ ਦੇ ਮਾਮਲੇ ਕਾਰਨ ਹੋਏ ਸਨ ਦਾਗ਼ਦਾਰ
ਸਮਿਥ ਦੇ 2015 ’ਚ ਕਪਤਾਨੀ ਸੰਭਾਲਣ ਦੇ ਬਾਅਦ ਆਸਟਰੇਲੀਆਈ ਟੀਮ ਨੇ ਕਈ ਉਪਲਬਧੀਆਂ ਹਾਸਲ ਕੀਤੀਆਂ ਪਰ 2018 ’ਚ ਗੇਂਦ ਨਾਲ ਛੇੜਛਾੜ ’ਚ ਸ਼ਾਮਲ ਸਮਿਥ ’ਤੇ ਕ੍ਰਿਕਟ ਜਗਤ ’ਚ ਅਜਿਹਾ ਦਾਗ਼ ਲੱਗਾ ਕਿ ਉਨ੍ਹਾਂ ਤੋਂ ਕਪਤਾਨੀ ਵੀ ਖੋਹੀ ਗਈ ਤੇ ਬੈਨ ਵੀ ਲੱਗਾ। ਸਾਊਥ ਅਫ਼ਰੀਕਾ ਖ਼ਿਲਾਫ਼ ਕੇਪਟਾਊਨ ’ਚ 22 ਮਾਰਚ 2018 ਨੂੰ ਤੀਜੇ ਟੈਸਟ ’ਚ ਗੇਂਦ ਨਾਲ ਛੇੜਛਾੜ ਦੇ ਦੋਸ਼ਾਂ ’ਚ ਸਮਿਥ ’ਤੇ ਇਕ ਸਾਲ ਦਾ ਬੈਨ ਲੱਗਾ ਸੀ। ਉਨ੍ਹਾਂ ਨੇ ਖ਼ੁਦ ਵੀ ਮੰਨਿਆ ਕਿ ਉਨ੍ਹਾਂ ਨੇ ਮੈਚ ਬਚਾਉਣ ਲਈ ਗੇਂਦ ਨਾਲ ਛੇੜਛਾੜ ਦੀ ਸਾਜ਼ਿਸ਼ ਰਚੀ ਸੀ। ਕੈਮਰਨ ਬੇਨਕ੍ਰਾਫ਼ਟ ਨੇ ਉਸ ਘਟਨਾ ਨੂੰ ਅੰਜਾਮ ਦਿੱਤਾ ਤੇ ਡੇਵਿਡ ਵਾਰਨਰ ਵੀ ਇਸ ’ਚ ਸ਼ਾਮਲ ਸਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News