ਸਮਿਥ ਅਤੇ ਵਾਰਨਰ IPL ''ਚ ਨਹੀਂ ਚਲੇ ਤਾਂ ਵੀ ਵਿਸ਼ਵ ਕੱਪ ਟੀਮ ''ਚ ਹੋਣਗੇ : ਹੇਡਨ

Sunday, Mar 24, 2019 - 09:34 AM (IST)

ਸਮਿਥ ਅਤੇ ਵਾਰਨਰ IPL ''ਚ ਨਹੀਂ ਚਲੇ ਤਾਂ ਵੀ ਵਿਸ਼ਵ ਕੱਪ ਟੀਮ ''ਚ ਹੋਣਗੇ : ਹੇਡਨ

ਨਵੀਂ ਦਿੱਲੀ— ਆਸਟਰੇਲੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਮੈਥਿਊ ਹੇਡਨ ਦਾ ਮੰਨਣਾ ਹੈ ਕਿ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ 2019) 'ਚ ਚੰਗਾ ਨਹੀਂ ਵੀ ਖੇਡੇ ਤਾਂ ਵਿਸ਼ਵ ਕੱਪ ਟੀਮ 'ਚ ਉਨ੍ਹਾਂ ਦੀ ਚੋਣ ਤੈਅ ਹੈ। ਗੇਂਦ ਨਾਲ ਛੇੜਛਾੜ ਦੇ ਮਾਮਲੇ 'ਚ ਇਕ ਸਾਲ ਦੀ ਪਾਬੰਦੀ ਝਲ ਚੁੱਕੇ ਸਮਿਥ ਅਤੇ ਵਾਰਨਰ ਦੇ ਪ੍ਰਦਰਸ਼ਨ 'ਤੇ ਕ੍ਰਿਕਟ ਆਸਟਰੇਲੀਆ ਦੀ ਤਿੱਖੀ ਨਜ਼ਰ ਹੋਵੇਗੀ।
PunjabKesari
ਹੇਡਨ ਨੇ ਪੱਤਰਕਾਰਾਂ ਨੂੰ ਕਿਹਾ, ''ਵਾਰਨਰ ਅਤੇ ਸਮਿਥ ਕੋਲ ਇਹ ਕ੍ਰਿਕਟ ਖੇਡਣ ਦਾ ਮੌਕਾ ਹੈ ਨਹੀਂ ਤਾਂ ਉਨ੍ਹਾਂ ਨੂੰ ਅਭਿਆਸ ਹੀ ਨਹੀਂ ਮਿਲਦਾ।'' ਉਨ੍ਹਾਂ ਕਿਹਾ, ''ਇਹ ਦੋਵੇਂ ਵਿਸ਼ਵ ਕੱਪ ਟੀਮ 'ਚ ਹੋਣਗੇ, ਭਾਵੇਂ ਆਈ.ਪੀ.ਐੱਲ. 'ਚ ਪ੍ਰਦਰਸ਼ਨ ਕਿਹੋ ਜਿਹਾ ਵੀ ਹੋਵੇ। ਵਿਸ਼ਵ ਕੱਪ ਟੀਮ 'ਚੋਂ ਉਨ੍ਹਾਂ ਨੂੰ ਬਾਹਰ ਨਹੀਂ ਕੀਤਾ ਜਾਵੇਗਾ।'' ਉਨ੍ਹਾਂ ਕਿਹਾ, ''ਆਈ.ਪੀ.ਐੱਲ. ਨਾਲ ਕਾਫੀ ਫਰਕ ਪਵੇਗਾ। ਗੇਂਦਬਾਜ਼ਾਂ ਲਈ ਕਾਰਜਭਾਰ ਅਹਿਮ ਹੋਵੇਗਾ ਪਰ ਬੱਲੇਬਾਜ਼ਾਂ ਲਈ ਅਜਿਹਾ ਕੁਝ ਨਹੀਂ। ਉਹ ਜਿੰਨੀ ਵੀ ਬੱਲੇਬਾਜ਼ੀ ਕਰਨ, ਓਨਾ ਹੀ ਬਿਹਤਰ ਹੈ।''


author

Tarsem Singh

Content Editor

Related News