ਸਟੀਵ ਸਮਿਥ ਬਣੇ ਆਸਟਰੇਲੀਆ ਦੇ ਸਰਵਸ੍ਰੇਸ਼ਠ ਕ੍ਰਿਕਟਰ, ਤੀਜੀ ਵਾਰ ਮਿਲਿਆ ਇਹ ਖਾਸ ਸਨਮਾਨ
Saturday, Feb 06, 2021 - 03:23 PM (IST)

ਨਵੀਂ ਦਿੱਲੀ: ਆਸਟਰੇਲੀਆ ਦੇ ਦਿੱਗਜ ਬੱਲੇਬਾਜ਼ ਸਟੀਵ ਸਮਿਥ ਨੂੰ ਏਲਨ ਬਾਰਡਰ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਕ੍ਰਿਕਟ ਆਸਟਰੇਲੀਆ ਨੇ ਇਹ ਜਾਣਕਾਰੀ ਦਿੱਤੀ ਹੈ। ਸਮਿਥ ਦੀ ਸ਼ਾਨਦਾਰ ਖੇਡ ਲਈ ਉਨ੍ਹਾਂ ਨੂੰ ਇਹ ਮੈਡਲ ਦਿੱਤਾ ਗਿਆ ਹੈ। ਸਾਲ 2020-21 ਵਿਚ ਸਮਿਥ ਦਾ ਪ੍ਰਦਰਸ਼ਨ ਬਹੁਤ ਸ਼ਾਨਦਾਰ ਰਿਹਾ ਸੀ। ਮੌਜੂਦਾ ਸਮੇਂ ਵਿਚ ਉਹ ਬੱਲੇਬਾਜ਼ਾਂ ਦੀ ਟੈਸਟ ਰੈਂਕਿੰਗ ਵਿਚ ਦੂਜੇ ਨੰਬਰ ’ਤੇ ਹਨ। ਉਨ੍ਹਾਂ ਤੋਂ ਅੱਗੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਹਨ।
ਏਲਨ ਬਾਰਡਰ ਮੈਡਲ ਆਸਟਰੇਲੀਆ ਦਾ ਸਰਵਊਚ ਕ੍ਰਿਕਟ ਸਨਮਾਨ ਮੰਨਿਆ ਜਾਂਦਾ ਹੈ। ਸਮਿਥ ਇਸ ਤੋਂ ਪਹਿਲਾਂ ਦੋ ਵਾਰ ਸਨਮਾਨਿਤ ਹੋ ਚੁੱਕੇ ਹਨ। 2019-20 ਵਿਚ ਇਹ ਸਨਮਾਨ ਡੈਵਿਡ ਵਾਰਨਰ ਨੂੰ ਮਿਲਿਆ ਸੀ। ਭਾਰਤ ਖ਼ਿਲਾਫ਼ ਹਾਲੀਆ ਖ਼ਤਮ ਹੋਈ ਟੈਸਟ ਸੀਰੀਜ਼ ਵਿਚ ਸਮਿਥ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਸੀ। ਸਮਿਥ ਨੇ ਸਿਡਨੀ ਟੈਸਟ ਮੈਚ ਦੌਰਾਨ 131 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।