ਅਰੁਣ ਜੇਤਲੀ ਸਟੇਡੀਅਮ ’ਚ ਅੱਜ ਹੋਵੇਗੀ ਅਰੁਣ ਜੇਤਲੀ ਦੀ ਮੂਰਤੀ ਦੀ ਘੁੰਢ ਚੁਕਾਈ

Monday, Dec 28, 2020 - 03:30 AM (IST)

ਅਰੁਣ ਜੇਤਲੀ ਸਟੇਡੀਅਮ ’ਚ ਅੱਜ ਹੋਵੇਗੀ ਅਰੁਣ ਜੇਤਲੀ ਦੀ ਮੂਰਤੀ ਦੀ ਘੁੰਢ ਚੁਕਾਈ

ਨਵੀਂ ਦਿੱਲੀ– ਸਾਬਕਾ ਕੇਂਦਰੀ ਮੰਤਰੀ ਅਤੇ ਦਿੱਲੀ ਤੇ ਜ਼ਿਲਾ ਕ੍ਰਿਕਟ ਸੰਘ (ਡੀ. ਡੀ. ਸੀ. ਏ.) ਦੇ ਸਾਬਕਾ ਮੁਖੀ ਸਵ. ਅਰੁਣ ਜੇਤਲੀ ਦੀ ਮੂਰਤੀ ਦੀ ਸੋਮਵਾਰ ਨੂੰ ਅਰੁਣ ਜੇਤਲੀ ਸਟੇਡੀਅਮ ਵਿਚ ਘੁੰਡ ਚੁਕਾਈ ਕੀਤੀ ਜਾਵੇਗੀ। ਰਾਜਧਾਨੀ ਦੇ ਫਿਰੋਜ਼ ਸ਼ਾਹ ਕੋਟਲਾ ਸਟੇਡੀਅਮ ਦਾ ਪਿਛਲੇ ਸਾਲ ਨਾਂ ਅਰੁਣ ਜੇਤਲੀ ਸਟੇਡੀਅਮ ਰੱਖਿਆ ਗਿਆ ਸੀ।
ਅਮਿਤ ਸ਼ਾਹ ਅਰੁਣ ਜੇਤਲੀ ਦੇ ਮੂਰਤੀ ਦੀ ਘੁੰਢ ਚੁਕਾਈ ਜਾਣ ਦੇ ਸਮਾਰੋਹ ’ਚ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਸੋਮਵਾਰ ਨੂੰ ਉਨ੍ਹਾਂ ਤੋਂ ਇਲਾਵਾ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ, ਕੇਂਦਰੀ ਖੇਡ ਮੰਤਰੀ ਕਿਰੇਨ ਰਿਜੀਜੂ ਤੇ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਵੀ ਇਸ ਮੌਕੇ ’ਤੇ ਮੌਜੂਦ ਰਹਿਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਵੀ ਪਹੁੰਚ ਰਹੇ ਹਨ। ਡੀ. ਡੀ. ਸੀ. ਏ. ਦੇ ਚੇਅਰਮੈਨ ਅਤੇ ਅਰੁਣ ਜੇਤਲੀ ਦੇ ਪੁੱਤਰ ਰੋਹਨ ਜੇਤਲੀ ਵੀ ਮੌਜੂਦ ਰਹਿਣਗੇ। ਦਿੱਲੀ ਦੇ ਕ੍ਰਿਕਟਰ ਵੀ ਇਸ ਮੌਕੇ ’ਤੇ ਮੌਜੂਦ ਰਹਿਣਗੇ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News