ਨਵਰਾਤਿਲੋਵਾ ਤੇ ਗੁਲਿਟ ਸਮੇਤ ਸਟਾਰ ਖਿਡਾਰੀ ਲੌਰੀਅਸ ਐਵਾਰਡ ਸਮਾਰੋਹ ’ਚ ਹਿੱਸਾ ਲੈਣਗੇ

Saturday, Mar 16, 2024 - 08:37 AM (IST)

ਨਵਰਾਤਿਲੋਵਾ ਤੇ ਗੁਲਿਟ ਸਮੇਤ ਸਟਾਰ ਖਿਡਾਰੀ ਲੌਰੀਅਸ ਐਵਾਰਡ ਸਮਾਰੋਹ ’ਚ ਹਿੱਸਾ ਲੈਣਗੇ

ਨਵੀਂ ਦਿੱਲੀ–ਮਹਾਨ ਖਿਡਾਰੀ ਜਿਵੇਂ ਮਾਈਕਲ ਜਾਨਸਨ, ਮਾਰਟਿਨ ਨਵਰਾਤਿਲੋਵਾ, ਰੂਡ ਗੁਲਿਟ ਤੇ ਨਾਦੀਆ ਕੋਮਨੇਸੀ 22 ਅਪ੍ਰੈਲ ਨੂੰ ਮੈਡ੍ਰਿਡ ’ਚ ਹੋਣ ਵਾਲੇ ਲੌਰੀਅਸ ਵਰਲਡ ਸਪੋਰਟਸ ਐਵਾਰਡ ਸਮਾਰੋਹ ’ਚ ਹਿੱਸਾ ਲੈਣਗੇ। ਇਸ ਐਵਾਰਡ ਪ੍ਰੋਗਰਾਮ ’ਚ ਘੱਟ ਤੋਂ ਘੱਟ 15 ਓਲੰਪਿਕ ਤੇ ਪੈਰਾਲੰਪਿਕ ਐਥਲੀਟ ਹਿੱਸਾ ਲੈਣਗੇ। ਉਨ੍ਹਾਂ ਦੇ ਨਾਲ ਵੱਡੀਆਂ ਖੇਡਾਂ ਦੇ ਵਿਸ਼ਵ ਚੈਂਪੀਅਨ ਵੀ ਹਾਜ਼ਰ ਹੋਣਗੇ, ਜਿਨ੍ਹਾਂ ਵਿਚ ਵਿਸ਼ਵ ਕੱਪ ਜੇਤੂ ਤੇ ਵਿਸ਼ਵ ਰਿਕਾਰਡਧਾਰੀ ਖਿਡਾਰੀ ਸ਼ਾਮਲ ਹੋਣਗੇ। ਲੌਰੀਅਸ ਵਰਲਡ ਸਪੋਰਟਸ ਅਕੈਡਮੀ ਦੇ ਮੈਂਬਰ ਐਵਾਰਡ ਦੇ ਜੇਤੂਆਂ ਦੀ ਚੋਣ ਕਰਨਗੇ।


author

Aarti dhillon

Content Editor

Related News