Champions Trophy ''ਚੋਂ ਬਾਹਰ ਹੋਇਆ ਸਟਾਰ ਖਿਡਾਰੀ, ਫ਼ਿਕਰਾਂ ''ਚ ਪਈ ਰਿਸ਼ਭ ਪੰਤ ਦੀ ਟੀਮ

Sunday, Feb 02, 2025 - 11:23 AM (IST)

Champions Trophy ''ਚੋਂ ਬਾਹਰ ਹੋਇਆ ਸਟਾਰ ਖਿਡਾਰੀ, ਫ਼ਿਕਰਾਂ ''ਚ ਪਈ ਰਿਸ਼ਭ ਪੰਤ ਦੀ ਟੀਮ

ਸਪੋਰਟਸ ਡੈਸਕ- ਆਈਸੀਸੀ ਚੈਂਪੀਅਨਜ਼ ਟਰਾਫੀ 2025 ਦੀ ਸ਼ੁਰੂਆਤ 19 ਫਰਵਰੀ ਤੋਂ ਹੋ ਰਹੀ ਹੈ। ਇਸ ਵਾਰ ਇਹ ਟੂਰਨਾਮੈਂਟ 'ਹਾਈਬ੍ਰਿਡ ਮਾਡਲ' ਦੇ ਤਹਿਤ ਪਾਕਿਸਤਾਨ ਦੀ ਮੇਜ਼ਬਾਨੀ 'ਚ ਹੋਵੇਗਾ। ਚੈਂਪੀਅਨਜ਼ ਟਰਾਫੀ ਦੇ ਮੁਕਾਬਲੇ ਪਾਕਿਸਤਾਨ ਦੇ ਤਿੰਨ ਸ਼ਹਿਰਾਂ (ਕਰਾਚੀ, ਲਾਹੌਰ, ਰਾਵਲਪਿੰਡੀ) ਤੇ ਦੁਬਈ 'ਚ ਖੇਡੇ ਜਾਣਗੇ।

ਇਹ ਵੀ ਪੜ੍ਹੋ : ਯੁਵਰਾਜ ਸਿੰਘ ਦੀ ਵਾਪਸੀ! ਫਿਰ ਵਰ੍ਹਾਉਣਗੇ ਚੌਕੇ-ਛੱਕੇ

ਚੈਂਪੀਅਨਜ਼ ਟਰਾਫੀ ਦੀ ਸ਼ੁਰੂਆਤ ਤੋਂ ਪਹਿਲਾਂ ਪੈਟ ਕਮਿੰਸ ਦੀ ਅਗਵਾਈ ਵਾਲੀ ਆਸਟ੍ਰੇਲੀਆਈ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਸਟਾਰ ਆਲਰਾਊਂਡਰ ਮਿਚੇਲ ਮਾਰਸ਼ ਪਿੱਠ ਦੀ ਸੱਟ ਕਾਰਨ ਚੈਂਪੀਅਨਜ਼ ਟਰਾਫੀ 2025 ਤੋਂ ਬਾਹਰ ਹੋ ਗਏ ਹਨ। 

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਪੋਸਟ ਨੇ ਛੇੜੀ ਨਵੀਂ ਚਰਚਾ, ਲਿਖਿਆ- 5 ਮਹੀਨਿਆਂ ਦੇ ਅੰਦਰ...

ਕ੍ਰਿਕਟ ਆਸਟ੍ਰੇਲੀਆ ਨੇ ਆਪਣੇ ਬਿਆਨ 'ਚ ਕਿਹਾ, 'ਮਿਚੇਲ ਮਾਰਸ਼ ਪਿੱਠ ਦੇ ਹੇਠਲੇ ਹਿੱਸੇ 'ਚ ਦਰਦ ਤੇ ਕਮਜ਼ੋਰੀ ਕਾਰਨ ਆਗਾਮੀ ਚੈਂਪੀਅਨਜ਼ ਟਰਾਫੀ ਤੋਂ ਬਾਹਰ ਹੋ ਗਏ ਹਨ।' ਮਿਚੇਲ ਮਾਰਸ਼ ਦੇ ਰਿਪਲੇਸਮੈਂਟ ਦਾ ਐਲਾਨ ਕ੍ਰਿਕਟ ਆਸਟ੍ਰੇਲੀਆ ਛੇਤੀ ਹੀ ਕਰੇਗੀ। ਉਂਝ ਜੈਕ-ਫ੍ਰੇਜ਼ਰ ਮੈਕਗਰਕ ਟੀਮ 'ਚ ਜਗ੍ਹਾ ਲੈਣ ਵਾਲੇ ਮਜ਼ਬੂਤ ਦਾਅਵੇਦਾਰ ਹਨ।

ਇਹ ਵੀ ਪੜ੍ਹੋ : ਕ੍ਰਿਕਟਰ ਪੁੱਤ ਦੇ ਕਰੋੜਾਂ ਰੁਪਏ ਦੇ ਬੰਗਲੇ 'ਚ ਨਹੀਂ ਰਹਿਣਾ ਚਾਹੁੰਦੇ ਮਾਪੇ! ਆਪ ਦੱਸੀ ਵਜ੍ਹਾ

ਮਿਚੇਲ ਮਾਰਸ਼ ਦਾ ਆਈਪੀਐੱਲ 2025 'ਚ ਵੀ ਖੇਡਣਾ ਤੈਅ ਨਹੀਂ ਹੈ। ਮਾਰਸ਼ ਲਖਨਊ ਸੁਪਰ ਜਾਇੰਟਸ (LSG) ਦਾ ਹਿੱਸਾ ਹੈ। ਲਖਨਊ ਨੇ ਮਾਰਸ਼ ਨੂੰ 3.4 ਕਰੋੜ ਰੁਪਏ ਦੀ ਕੀਮਤ 'ਚ ਆਪਣੀ ਟੀਮ ਨਾਲ ਜੋੜਿਆ ਸੀ। ਆਈਪੀਐੱਲ 2025 'ਚ ਰਿਸ਼ਭ ਪੰਤ ਲਖਨਊ ਦੀ ਕਪਤਾਨੀ ਕਰਨ ਜਾ ਰਹੇ ਹਨ। 

ਇਹ ਵੀ ਪੜ੍ਹੋ : ਵਾਹ ਜੀ ਵਾਹ! Team INDIA ਨੇ 2.5 ਓਵਰਾਂ 'ਚ ਹੀ ਜਿੱਤ ਲਿਆ ਮੈਚ

ਮਿਚੇਲ ਮਾਰਸ਼ ਨੇ ਆਸਟ੍ਰੇਲੀਆ ਲਈ 93 ਵਨਡੇ ਮੁਕਾਬਲੇ ਖੇਡੇ ਹਨ, ਜਿਸ 'ਚ ਉਨ੍ਹਾਂ ਦੇ ਨਾਂ 2794 ਦੌੜਾਂ ਤੇ 57 ਵਿਕਟਾਂ ਦਰਜ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Tarsem Singh

Content Editor

Related News