ਇਕ ਹੋਰ ਧਾਕੜ ਖਿਡਾਰੀ T20 ਵਰਲਡ ਕੱਪ ''ਚੋਂ ਹੋਇਆ ਬਾਹਰ, ਰਿਪਲੇਸਮੈਂਟ ਦਾ ਹੋਇਆ ਐਲਾਨ
Tuesday, Feb 10, 2026 - 06:20 PM (IST)
ਸਪੋਰਟਸ ਡੈਸਕ- ਟੀ-20 ਵਰਲਡ ਕੱਪ 2026 ਵਿੱਚ ਖਿਡਾਰੀਆਂ ਦੇ ਸੱਟਾਂ ਦਾ ਸ਼ਿਕਾਰ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਟੂਰਨਾਮੈਂਟ ਦੇ ਵਿਚਾਲੇ ਸ਼੍ਰੀਲੰਕਾ ਦੀ ਟੀਮ ਨੂੰ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਮਿਲੀ ਹੈ ਕਿਉਂਕਿ ਉਨ੍ਹਾਂ ਦੇ ਮੁੱਖ ਸਪਿਨਰ ਵਾਨਿੰਦੂ ਹਸਰੰਗਾ ਹੈਮਸਟ੍ਰਿੰਗ ਇੰਜਰੀ ਕਾਰਨ ਪੂਰੇ ਵਿਸ਼ਵ ਕੱਪ ਵਿੱਚੋਂ ਬਾਹਰ ਹੋ ਗਏ ਹਨ। ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਹਸਰੰਗਾ ਦੇ ਬਦਲ ਵਜੋਂ ਲੈਗ ਸਪਿਨਰ ਦੁਸ਼ਾਨ ਹੇਮੰਥਾ ਨੂੰ ਟੀਮ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ।
28 ਸਾਲਾ ਵਾਨਿੰਦੂ ਹਸਰੰਗਾ ਟੀ-20 ਵਰਲਡ ਕੱਪ 2026 ਵਿੱਚ ਸ਼੍ਰੀਲੰਕਾ ਦੀ ਪਹਿਲੀ ਜਿੱਤ ਦੇ ਸਭ ਤੋਂ ਵੱਡੇ ਹੀਰੋ ਸਨ। ਆਇਰਲੈਂਡ ਵਿਰੁੱਧ ਖੇਡੇ ਗਏ ਮੈਚ ਵਿੱਚ ਉਨ੍ਹਾਂ ਨੇ ਆਪਣੇ 4 ਓਵਰਾਂ ਵਿੱਚ ਸਿਰਫ਼ 25 ਰਨ ਦੇ ਕੇ 3 ਵਿਕਟਾਂ ਹਾਸਲ ਕੀਤੀਆਂ ਸਨ। ਹਾਲਾਂਕਿ, ਉਸ ਮੈਚ ਦੌਰਾਨ ਹੀ ਉਹ ਕਾਫੀ ਦਰਦ ਵਿੱਚ ਨਜ਼ਰ ਆ ਰਹੇ ਸਨ ਅਤੇ ਉਨ੍ਹਾਂ ਨੇ ਤਕਲੀਫ਼ ਵਿੱਚ ਹੀ ਗੇਂਦਬਾਜ਼ੀ ਕੀਤੀ। ਮੈਚ ਤੋਂ ਬਾਅਦ ਹੋਏ MRI ਸਕੈਨ ਵਿੱਚ ਇਹ ਪੁਸ਼ਟੀ ਹੋਈ ਕਿ ਉਨ੍ਹਾਂ ਦੀ ਸੱਟ ਕਾਫੀ ਗੰਭੀਰ ਹੈ।
ਇਹ ਵੀ ਪੜ੍ਹੋ- ਪਹਿਲੇ ਮੈਚ 'ਚ ਹੀ ਟੀਮ ਇੰਡੀਆ ਨੇ ਰਚ'ਤਾ ਇਤਿਹਾਸ ! ਕ੍ਰਿਕਟ ਜਗਤ 'ਚ ਅਜਿਹਾ ਕਰਨ ਵਾਲੀ ਬਣੀ No.1 Team
ਸ਼੍ਰੀਲੰਕਾ ਦੇ ਸਭ ਤੋਂ ਸਫਲ ਗੇਂਦਬਾਜ਼ ਹਸਰੰਗਾ ਦਾ ਬਾਹਰ ਹੋਣਾ ਸ਼੍ਰੀਲੰਕਾ ਲਈ ਇਸ ਲਈ ਵੀ ਵੱਡਾ ਘਾਟਾ ਹੈ ਕਿਉਂਕਿ ਉਹ ਟੀ-20 ਅੰਤਰਰਾਸ਼ਟਰੀ ਵਿੱਚ ਦੇਸ਼ ਲਈ ਸਭ ਤੋਂ ਵੱਧ 154 ਵਿਕਟਾਂ (95 ਮੈਚਾਂ ਵਿੱਚ) ਲੈਣ ਵਾਲੇ ਗੇਂਦਬਾਜ਼ ਹਨ। ਇਸ ਤੋਂ ਇਲਾਵਾ, ਟੀ-20 ਵਰਲਡ ਕੱਪ ਦੇ ਇਤਿਹਾਸ ਵਿੱਚ ਵੀ ਉਹ ਸ਼ਾਕਿਬ ਅਲ ਹਸਨ (50 ਵਿਕਟਾਂ) ਤੋਂ ਬਾਅਦ ਦੂਜੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ, ਜਿਨ੍ਹਾਂ ਨੇ ਇਸ ਟੂਰਨਾਮੈਂਟ ਦੇ ਸਿਰਫ਼ 20 ਮੈਚਾਂ ਵਿੱਚ 40 ਵਿਕਟਾਂ ਹਾਸਲ ਕੀਤੀਆਂ ਹਨ।
ਟੀ-20 ਵਰਲਡ ਕੱਪ ਲਈ ਸ਼੍ਰੀਲੰਕਾ ਦਾ ਅੱਪਡੇਟ ਕੀਤਾ ਸਕੁਐਡ: ਦਾਸੁਨ ਸ਼ਨਾਕਾ (ਕਪਤਾਨ), ਪਥੁਮ ਨਿਸਾਂਕਾ, ਕਾਮਿਲ ਮਿਸ਼ਾਰਾ, ਕੁਸਲ ਮੈਂਡਿਸ, ਕਾਮਿੰਦੂ ਮੈਂਡਿਸ, ਕੁਸਲ ਜੈਨਿਥ ਪਰੇਰਾ, ਚਰਿਥ ਅਸਲੰਕਾ, ਜੈਨਿਥ ਲਿਆਨਾਗੇ, ਪਵਨ ਰਥਨਾਇਕੇ, ਦੁਨਿਥ ਵੇਲਾਲਾਗੇ, ਦੁਸ਼ਾਨ ਹੇਮੰਥਾ, ਮਹੀਸ਼ ਥੀਕਸ਼ਾਨਾ, ਦੁਸ਼ਮੰਥਾ ਚਮੀਰਾ, ਮਥੀਸ਼ਾ ਪਥੀਰਾਨਾ, ਪ੍ਰਮੋਦ ਮਦੁਸ਼ਨ।
ਇਹ ਵੀ ਪੜ੍ਹੋ- T20 World Cup 'ਚ ਹੁਣ ਇੱਕ ਨਹੀਂ ਸਗੋਂ 2 ਵਾਰ ਭਿੜਨਗੇ ਭਾਰਤ-ਪਾਕਿਸਤਾਨ!
