ਟੀਮ ਨੂੰ ਲੱਗਾ ਵੱਡਾ ਝਟਕਾ, ਸਟਾਰ ਕ੍ਰਿਕਟਰ T20 WC ਤੋਂ ਬਾਹਰ

Tuesday, Feb 10, 2026 - 11:14 AM (IST)

ਟੀਮ ਨੂੰ ਲੱਗਾ ਵੱਡਾ ਝਟਕਾ, ਸਟਾਰ ਕ੍ਰਿਕਟਰ T20 WC ਤੋਂ ਬਾਹਰ

ਕੋਲੰਬੋ/ਮੁੰਬਈ: ਟੀ-20 ਵਿਸ਼ਵ ਕੱਪ 2026 ਦੇ ਆਪਣੇ ਅਗਲੇ ਅਹਿਮ ਮੁਕਾਬਲਿਆਂ ਤੋਂ ਪਹਿਲਾਂ ਅਮਰੀਕਾ (USA) ਦੀ ਟੀਮ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ। ਟੀਮ ਦੇ ਅਹਿਮ ਤੇਜ਼ ਗੇਂਦਬਾਜ਼ ਜਸਦੀਪ ਸਿੰਘ ਮੋਢੇ ਦੀ ਸੱਟ ਕਾਰਨ ਪੂਰੇ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। 32 ਸਾਲਾ ਜਸਦੀਪ ਸਿੰਘ ਨੂੰ ਇਹ ਸੱਟ 5 ਫਰਵਰੀ ਨੂੰ ਨਿਊਜ਼ੀਲੈਂਡ ਵਿਰੁੱਧ ਮੁੰਬਈ ਦੇ ਡੀ.ਵਾਈ. ਪਾਟਿਲ ਸਟੇਡੀਅਮ ਵਿੱਚ ਖੇਡੇ ਗਏ ਅਭਿਆਸ ਮੈਚ ਦੌਰਾਨ ਲੱਗੀ ਸੀ। ਇਸੇ ਸੱਟ ਕਾਰਨ ਉਹ ਭਾਰਤ ਵਿਰੁੱਧ ਹੋਏ ਅਮਰੀਕਾ ਦੇ ਪਹਿਲੇ ਮੁਕਾਬਲੇ ਵਿੱਚ ਵੀ ਨਹੀਂ ਖੇਡ ਸਕੇ ਸਨ।

ਪਾਕਿਸਤਾਨ ਵਿਰੁੱਧ ਏਹਸਾਨ ਆਦਿਲ ਕਰਨਗੇ ਡੈਬਿਊ!
ਆਈਸੀਸੀ (ICC) ਦੀ ਤਕਨੀਕੀ ਕਮੇਟੀ ਨੇ ਜਸਦੀਪ ਸਿੰਘ ਦੀ ਜਗ੍ਹਾ ਏਹਸਾਨ ਆਦਿਲ ਨੂੰ ਅਮਰੀਕੀ ਟੀਮ ਵਿੱਚ ਸ਼ਾਮਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਏਹਸਾਨ ਆਦਿਲ ਇਸ ਤੋਂ ਪਹਿਲਾਂ ਪਾਕਿਸਤਾਨ ਲਈ ਅੰਤਰਰਾਸ਼ਟਰੀ ਕ੍ਰਿਕਟ ਖੇਡ ਚੁੱਕੇ ਹਨ, ਜਿਨ੍ਹਾਂ ਨੇ ਪਾਕਿਸਤਾਨ ਵੱਲੋਂ 3 ਟੈਸਟ ਅਤੇ 6 ਵਨਡੇ ਮੈਚ ਖੇਡੇ ਹਨ। ਹੁਣ ਇਹ ਦਿਲਚਸਪ ਹੋਵੇਗਾ ਕਿ ਉਹ ਅਮਰੀਕਾ ਲਈ ਆਪਣਾ ਪਹਿਲਾ ਅਧਿਕਾਰਤ ਮੈਚ 10 ਫਰਵਰੀ ਨੂੰ ਆਪਣੇ ਹੀ ਪੁਰਾਣੇ ਦੇਸ਼ ਪਾਕਿਸਤਾਨ ਵਿਰੁੱਧ ਕੋਲੰਬੋ ਵਿਖੇ ਖੇਡ ਸਕਦੇ ਹਨ।

ਅਮਰੀਕੀ ਗੇਂਦਬਾਜ਼ੀ ਵਿਭਾਗ 'ਚ ਸੱਟਾਂ ਦਾ ਕਹਿਰ 
ਸਿਰਫ਼ ਜਸਦੀਪ ਸਿੰਘ ਹੀ ਨਹੀਂ, ਸਗੋਂ ਅਮਰੀਕਾ ਦੇ ਦੋ ਹੋਰ ਤੇਜ਼ ਗੇਂਦਬਾਜ਼ ਵੀ ਫਿਟਨੈੱਸ ਦੀ ਸਮੱਸਿਆ ਨਾਲ ਜੂਝ ਰਹੇ ਹਨ। ਭਾਰਤ ਵਿਰੁੱਧ ਪਿਛਲੇ ਮੈਚ ਵਿੱਚ ਫੀਲਡਿੰਗ ਦੌਰਾਨ ਅਲੀ ਖਾਨ ਅਤੇ ਗੇਂਦਬਾਜ਼ੀ ਦੌਰਾਨ ਸ਼ੁਭਮ ਰੰਜਨ ਜ਼ਖਮੀ ਹੋ ਗਏ ਸਨ, ਜਿਸ ਕਾਰਨ ਪਾਕਿਸਤਾਨ ਵਰਗੀ ਮਜ਼ਬੂਤ ਟੀਮ ਵਿਰੁੱਧ ਮੈਚ ਤੋਂ ਪਹਿਲਾਂ ਅਮਰੀਕਾ ਦਾ ਗੇਂਦਬਾਜ਼ੀ ਸੰਤੁਲਨ ਵਿਗੜ ਗਿਆ ਹੈ।


author

Tarsem Singh

Content Editor

Related News