ਸ਼ੰਮੀ ਤੋਂ ਈਸ਼ਾਨ ਤਕ... ਉਹ ਧਾਕੜ ਖਿਡਾਰੀ ਜੋ ਰਹੇ BCCI ਸੈਂਟਰਲ ਕੰਟਰੈਕਟ ਤੋਂ ਬਾਹਰ

Tuesday, Feb 10, 2026 - 01:48 PM (IST)

ਸ਼ੰਮੀ ਤੋਂ ਈਸ਼ਾਨ ਤਕ... ਉਹ ਧਾਕੜ ਖਿਡਾਰੀ ਜੋ ਰਹੇ BCCI ਸੈਂਟਰਲ ਕੰਟਰੈਕਟ ਤੋਂ ਬਾਹਰ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸਾਲਾਨਾ ਕੇਂਦਰੀ ਕਰਾਰਾਂ (Central Contracts) ਦਾ ਐਲਾਨ ਕਰ ਦਿੱਤਾ ਹੈ, ਪਰ ਇਸ ਸੂਚੀ ਨੇ ਪੂਰੇ ਕ੍ਰਿਕਟ ਜਗਤ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ। ਖ਼ਬਰਾਂ ਅਨੁਸਾਰ, ਇਸ ਵਾਰ ਅਜਿਹੇ 3 ਦਿੱਗਜ ਖਿਡਾਰੀ ਹਨ ਜੋ ਆਪਣੇ ਪ੍ਰਦਰਸ਼ਨ ਦੇ ਦਮ 'ਤੇ ਕਰਾਰ ਦੇ ਪੂਰੀ ਤਰ੍ਹਾਂ ਹੱਕਦਾਰ ਅਤੇ ਸਮਰੱਥ ਸਨ, ਪਰ ਫਿਰ ਵੀ ਉਨ੍ਹਾਂ ਨੂੰ ਅਣਗੌਲਿਆ ਕਰਕੇ ਸੂਚੀ ਵਿੱਚੋਂ ਬਾਹਰ ਰੱਖਿਆ ਗਿਆ ਹੈ।

ਇਹ ਹਨ ਉਹ 3  ਖਿਡਾਰੀ ਜਿਨ੍ਹਾਂ ਬਾਰੇ ਹੋ ਰਹੀ ਹੈ ਚਰਚਾ:

1. ਮੁਹੰਮਦ ਸ਼ੰਮੀ 
 
ਭਾਰਤ ਦੇ ਸਭ ਤੋਂ ਘਾਤਕ ਤੇਜ਼ ਗੇਂਦਬਾਜ਼ਾਂ ਵਿੱਚੋਂ ਇੱਕ, ਜਿਨ੍ਹਾਂ ਨੇ ਹਰ ਵੱਡੇ ਮੌਕੇ 'ਤੇ ਟੀਮ ਨੂੰ ਜਿੱਤ ਦਿਵਾਈ, ਉਨ੍ਹਾਂ ਦਾ ਨਾਂ ਸੂਚੀ ਵਿੱਚ ਨਾ ਹੋਣਾ ਸਭ ਤੋਂ ਵੱਡਾ ਸਵਾਲ ਖੜ੍ਹਾ ਕਰਦਾ ਹੈ।

2. ਈਸ਼ਾਨ ਕਿਸ਼ਨ 
ਬੱਲੇ ਨਾਲ ਅੱਗ ਵਰ੍ਹਾ ਰਹੇ ਈਸ਼ਾਨ ਕਿਸ਼ਨ ਨੂੰ ਵੀ ਇਸ ਵਾਰ ਬੀਸੀਸੀਆਈ ਦਾ ਸੈਂਟਰਲ ਕੰਟਰੈਕਟ ਨਹੀਂ ਮਿਲਿਆ ਹੈ। ਜ਼ਿਕਰਯੋਗ ਹੈ ਕਿ ਕਿਸ਼ਨ ਟੀ20 ਵਰਲਡ ਕੱਪ 'ਚ ਭਾਰਤੀ ਟੀਮ ਦਾ ਹਿੱਸਾ ਹੈ। ਉਨ੍ਹਾਂ ਨੇ ਨਿਊਜ਼ੀਲੈਂਡ ਖਿਲਾਫ ਹਾਲ ਹੀ 'ਚ ਭਾਰਤੀ ਟੀਮ ਵਿਚ 2023 ਦੇ ਬਾਅਦ ਵਾਪਸੀ ਕੀਤੀ ਹੈ।  

3. ਰਜਤ ਪਾਟੀਦਾਰ
ਰਜਤ ਪਾਟੀਦਾਰ ਨੂੰ ਵੀ ਸੈਂਟਰਲ ਕੰਟਰੈਕਟ 2025-26 ਨਹੀਂ ਮਿਲਿਆ ਹੈ। ਪਾਟੀਦਾਰ ਲੰਬੇ ਸਮੇਂ ਤੋਂ ਭਾਰਤੀ ਟੀਮ ਦਾ ਹਿੱਸਾ ਨਹੀਂ ਹਨ। ਉਨ੍ਹਾਂ ਨੇ ਭਾਰਤ ਲਈ ਤਿੰਨ ਟੈਸਟ ਤੇ ਇਕ ਵਨਡੇ ਮੁਕਾਬਲਾ ਖੇਡਿਆ ਹੈ।

ਕਿਉਂ ਲਿਆ ਗਿਆ ਇਹ ਸਖ਼ਤ ਫੈਸਲਾ?
ਮਾਹਿਰਾਂ ਅਨੁਸਾਰ, ਇਹ ਪੰਜੇ ਖਿਡਾਰੀ ਟੀਮ ਲਈ ਬਹੁਤ ਜ਼ਰੂਰੀ ਹਨ, ਪਰ ਬੋਰਡ ਦੀ ਨਵੀਂ ਰਣਨੀਤੀ ਜਾਂ ਕੁਝ ਅਨੁਸ਼ਾਸਨੀ ਕਾਰਨਾਂ ਕਰਕੇ ਇਨ੍ਹਾਂ ਨੂੰ ਬਾਹਰ ਰੱਖਿਆ ਗਿਆ ਹੋ ਸਕਦਾ ਹੈ। ਖ਼ਾਸ ਕਰਕੇ ਈਸ਼ਾਨ ਕਿਸ਼ਨ ਦੇ ਮਾਮਲੇ ਵਿੱਚ ਘਰੇਲੂ ਕ੍ਰਿਕਟ ਨੂੰ ਅਹਿਮੀਅਤ ਨਾ ਦੇਣਾ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ।


author

Tarsem Singh

Content Editor

Related News