ਭਾਰਤ ਨੇ ਅਫਗਾਨ ਸਪਿਨਰਾਂ ਨੂੰ ਕੁਝ ਜ਼ਿਆਦਾ ਹੀ ਸਨਮਾਨ ਦੇ ਦਿੱਤਾ : ਸ਼੍ਰੀਕਾਂਤ

Sunday, Jun 23, 2019 - 04:59 PM (IST)

ਭਾਰਤ ਨੇ ਅਫਗਾਨ ਸਪਿਨਰਾਂ ਨੂੰ ਕੁਝ ਜ਼ਿਆਦਾ ਹੀ ਸਨਮਾਨ ਦੇ ਦਿੱਤਾ : ਸ਼੍ਰੀਕਾਂਤ

ਸਾਊਥੰਪਟਨ : ਸਾਬਕਾ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸ਼੍ਰੀਕਾਂਤ ਨੂੰ ਲਗਦਾ ਹੈ ਕਿ ਭਾਰਤ ਨੇ ਅਫਗਾਨਿਸਤਾਨ ਦੇ ਸਪਿਨਰਾਂ ਦੀਆਂ ਗੇਂਦਾਂ ਦਾ ਕੁਝ ਜ਼ਿਆਦਾ ਹੀ ਸਨਮਾਨ ਕੀਤਾ ਅਤੇ ਉਨ੍ਹਾਂ ਨੂੰ ਰਫਤਾਰ ਨਾਲ ਖੇਡਣਾ ਚਾਹੀਦਾ ਸੀ। ਸ਼੍ਰੀਕਾਂਤਕ ਨੇ ਅਫਗਾਨਿਸਤਾਨ 'ਤੇ ਮਿਲੀ 11 ਦੌੜਾਂ ਦੀ ਜਿੱਤ ਦੌਰਾਨ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਬਿਹਤਰੀਨ ਕਪਤਾਨੀ ਦੀ ਵੀ ਸ਼ਲਾਘਾ ਕੀਤੀ। ਭਾਰਤ ਦੀ 1983 ਵਰਲਡ ਕੱਪ ਜੇਤੂ ਟੀਮ ਦੇ ਮੈਂਬਰ ਰਹੇ ਸ਼੍ਰੀਕਾਂਤ ਨੇ ਆਈ. ਸੀ. ਸੀ. ਵਿਚ ਲਿਖੇ ਆਪਣੇ ਕਾਲਮ ਵਿਚ ਕਿਹਾ, ''ਵਿਕਟ ਥੋੜਾ ਸਲੋਅ ਸੀ ਪਰ ਸਚ ਕਹਾਂ ਤਾਂ ਮੈਨੂੰ ਲਗਦਾ ਹੈ ਕਿ ਭਾਰਤ ਮਿਡਲ ਦੇ ਓਵਰਾਂ ਵਿਚ ਥੋੜਾ ਰੁੱਕ ਗਿਆ ਸੀ ਅਤੇ ਉਸ ਨੂੰ ਥੋੜਾ ਤੇਜ਼ ਖੇਡਣਾ ਚਾਹੀਦਾ ਸੀ।''

PunjabKesari

ਸ਼੍ਰੀਕਾਂਤ ਨੇ ਕਿਹਾ, ''ਅਫਗਾਨਿਸਤਾਨ ਦੇ ਸਪਿਨਰਾਂ ਦਾ ਕੁਝ ਜ਼ਿਆਦਾ ਹੀ ਸਨਮਾਨ ਕੀਤਾ ਕਿਉਂਕਿ ਅਫਗਾਨਿਸਤਾਨ ਨੇ ਚੰਗੀ ਗੇਂਦਬਾਜ਼ੀ ਖਾਸਕਰ ਨਬੀ, ਮੁਜੀਬ ਉਰ ਰਹਿਮਾਨ ਅਤੇ ਰਾਸ਼ਿਦ ਖਾਨ ਨੇ ਕੀਤੀ ਪਰ ਉਨ੍ਹਾਂ ਨੇ ਇੰਨਾ ਚੰਗਾ ਨਹੀਂ ਕੀਤਾ ਕਿ ਉਹ ਭਾਰਤ ਨੂੰ 225 ਦੌੜਾਂ 'ਤੇ ਰੋਕ ਦੇਵੇ।''


Related News