ਸ਼੍ਰੀਕਾਂਤ ਨੇ ਫ੍ਰੈਂਚ ਓਪਨ ਦੇ ਸੈਮੀਫਾਈਨਲ ''ਚ ਪ੍ਰਣਯ ਨੂੰ ਹਰਾ ਕੇ ਫਾਈਨਲ ''ਚ ਕੀਤਾ ਪ੍ਰਵੇਸ਼

10/28/2017 9:47:45 PM

ਪੈਰਿਸ— ਧਮਾਕੇਦਾਰ ਫਾਰਮ 'ਚ ਚੱਲ ਰਹੇ ਕਿਦਾਂਬੀ ਸ਼੍ਰੀਕਾਂਤ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਹਮਵਤਨ ਐੱਚ.ਐੱਸ.ਪ੍ਰਣਯ ਨੂੰ ਸ਼ਨੀਵਾਰ ਨੂੰ ਰੌਮਾਂਚਕ ਮੁਕਾਬਲੇ 'ਚ 14-21, 21-19, 21-18 ਨਾਲ ਹਰਾ ਕੇ ਫ੍ਰੈਂਚ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਖਿਡਾਰੀ ਮੁਕਾਬਲੇ 'ਚ ਪ੍ਰਵੇਸ਼ ਕਰ ਲਿਆ। 8ਵੀਂ ਦਰਜਾ ਪ੍ਰਾਪਤ ਸ਼੍ਰੀਕਾਂਤ ਨੇ ਗੈਰ ਦਰਜਾ ਪ੍ਰਾਪਤ ਪ੍ਰਣਯ ਨੂੰ ਇਕ ਘੰਟੇ 2 ਮਿੰਟ 'ਚ ਹਰਾ ਦਿੱਤਾ ਤੇ ਲਗਾਤਾਰ ਦੂਜੇ ਫਾਈਨਲ 'ਚ ਜਗ੍ਹਾ ਬਣਾ ਲਈ। ਸ਼੍ਰੀਕਾਂਤ ਨੇ ਪਿੱਛਲੇ ਹਫਤੇ ਡੈਨਮਾਰਕ ਓਪਨ ਦਾ ਖਿਤਾਬ ਜਿੱਤਿਆ ਸੀ।
ਵਿਸ਼ਵ ਰੈਂਕਿੰਗ 'ਚ ਚੌਥੇ ਸਥਾਨ 'ਤੇ ਪਹੁੰਚ ਚੁੱਕੇ ਸ਼੍ਰੀਕਾਂਤ ਨੇ ਇਸ ਜਿੱਤ ਨਾਲ 12ਵੀਂ ਰੈਂਕਿੰਗ ਖਿਲਾਫ ਆਪਣਾ ਕਰੀਅਰ ਰਿਕਾਰਡ 3-1 ਕਰ ਲਿਆ ਹੈ। ਪ੍ਰਣਯ ਦੇ ਕੋਲ ਵੀ ਜਿੱਤ ਦੇ ਮੌਕੇ ਸੀ ਪਰ ਉਹ ਵਧੀਆ ਮੌਕਿਆਂ 'ਤੇ ਬਾਰ-ਬਾਰ ਅੰਕ ਖੁੰਝਦੇ ਗਏ। ਸ਼੍ਰੀਕਾਂਤ ਦਾ ਇਸ ਸਾਲ ਦਾ ਇਹ 5ਵਾਂ ਫਾਈਨਲ ਹੈ।


Related News