ਸ਼੍ਰੀਕਾਂਤ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ 'ਚ ਰਚਿਆ ਇਤਿਹਾਸ, ਜਿੱਤਿਆ ਚਾਂਦੀ ਤਮਗਾ

Sunday, Dec 19, 2021 - 11:06 PM (IST)

ਸ਼੍ਰੀਕਾਂਤ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ 'ਚ ਰਚਿਆ ਇਤਿਹਾਸ, ਜਿੱਤਿਆ ਚਾਂਦੀ ਤਮਗਾ

ਹੁਏਲਵਾ (ਸਪੇਨ)- ਕਿਦਾਂਬੀ ਸ਼੍ਰੀਕਾਂਤ ਦਾ ਬੀ. ਡਬਲਯੂ. ਐੱਫ. ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਸਫਰ ਐਤਵਾਰ ਨੂੰ ਇੱਥੇ ਸਿੰਗਾਪੁਰ ਦੇ ਲੋਹ ਕੀਨ ਯੂ ਤੋਂ ਪੁਰਸ਼ ਸਿੰਗਲਜ਼ ਦੇ ਫਾਈਨਲ ਵਿਚ ਸਿੱਧੇ ਸੈੱਟ ਵਿਚ ਹਾਰਨ ਤੋਂ ਬਾਅਦ ਚਾਂਦੀ ਤਮਗੇ ਦੇ ਨਾਲ ਖਤਮ ਹੋਇਆ। ਵਿਸ਼ਵ ਦੇ ਸਾਬਕਾ ਨੰਬਰ ਇਕ ਖਿਡਾਰੀ ਸ਼੍ਰੀਕਾਂਤ 43 ਮਿੰਟ ਤੱਕ ਮੁਕਾਬਲੇ ਨੂੰ 15-21, 20-22 ਨਾਲ ਹਾਰ ਗਏ। ਸ਼੍ਰੀਕਾਂਤ ਨੇ ਇਸ ਤਰ੍ਹਾਂ ਮਹਾਨ ਪ੍ਰਕਾਸ਼ ਪਾਦੁਕੋਣ (1983 ਵਿਚ ਕਾਂਸੀ), ਬੀ ਸਾਈ ਪ੍ਰਣੀਤ (2019 ਵਿਚ ਕਾਂਸੀ) ਤੇ ਲਕਸ਼ਯ ਸੇਨ (ਮੌਜੂਦਾ ਸੈਸ਼ਨ ਵਿਚ ਕਾਂਸੀ) ਦੇ ਰਿਕਾਰਡ ਤੋਂ ਬਿਹਤਰ ਪ੍ਰਦਰਸ਼ਨ ਕੀਤਾ। 

ਇਹ ਖ਼ਬਰ ਪੜ੍ਹੋ- ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਦੀ ਕੀਤੀ ਸਖ਼ਤ ਨਿੰਦਾ

PunjabKesari


ਇਸ 28 ਸਾਲਾ ਦੇ ਖਿਡਾਰੀ ਨੇ ਸ਼ਨੀਵਾਰ ਨੂੰ ਲਕਸ਼ਯ ਨੂੰ ਸੈਮੀਫਾਈਨਲ 'ਚ ਹਰਾਇਆ ਸੀ। ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਨੇ ਸ਼੍ਰੀਕਾਂਤ ਨੂੰ ਪੀ. ਵੀ. ਸਿੰਧੂ ਤੇ ਸਾਈਨਾ ਨੇਹਵਾਲ ਦੀ ਸ਼੍ਰੇਣੀ ਵਿਚ ਪਹੁੰਚਾ ਦਿੱਤਾ, ਜੋ ਉਪ ਜੇਤੂ ਰਹੀ ਸੀ। ਸਿੰਧੂ ਨੇ 2019 ਵਿਚ ਸੋਨ ਤਮਗਾ ਜਿੱਤਣ ਤੋਂ ਇਲਾਵਾ ਇਸ ਟੂਰਨਾਮੈਂਟ ਵਿਚ 2 ਚਾਂਦੀ ਤੇ 2 ਕਾਂਸੀ ਤਮਗੇ ਜਿੱਤੇ ਹਨ, ਜਦਕਿ ਸਾਈਨਾ ਨੇ 2015 ਜਕਾਰਤਾ ਵਿਚ ਚਾਂਦੀ ਤੇ 2017 ਗਲਾਸਗੋ ਵਿਚ ਕਾਂਸੀ ਤਮਗਾ ਜਿੱਤਿਆ ਸੀ। ਇਹ ਵੀ ਪਹਿਲੀ ਵਾਰ ਹੈ ਕਿ ਭਾਰਤ ਨੇ ਵਿਸ਼ਵ ਚੈਂਪੀਅਨਸ਼ਿਪ ਵਿਚ ਪੁਰਸ਼ ਸਿੰਗਲਜ਼ ਵਿਚ 2 ਤਮਗੇ ਜਿੱਤੇ ਹਨ। 

ਇਹ ਖ਼ਬਰ ਪੜ੍ਹੋ-  ਭਾਰਤ ਨੇ ਏਸ਼ੀਆਈ ਚੈਂਪੀਅਨਸ ਟਰਾਫੀ 'ਚ ਜਾਪਾਨ ਨੂੰ 6-0 ਨਾਲ ਹਰਾਇਆ

PunjabKesari


ਫਾਈਨਲ ਵਿਚ ਹਾਰ ਦੇ ਬਾਵਜੂਦ, ਇਹ ਸ਼੍ਰੀਕਾਂਤ ਦੇ ਲਈ ਇਕ ਮਹੱਤਵਪੂਰਨ ਉਪਲੱਬਧੀ ਹੈ, ਜੋ 2017 ਵਿਚ ਚਾਰ ਸੁਪਰ ਸੀਰੀਜ਼ ਖਿਤਾਬ ਜਿੱਤਣ ਤੋਂ ਬਾਅਦ ਫ੍ਰੈਂਚ ਓਪਨ ਫਾਈਨਲ ਦੇ ਦੌਰਾਨ ਆਪਣੇ ਗੋਡੇ ਵਿਚ ਸੱਟ ਲੱਗਣ ਤੋਂ ਬਾਅਦ ਫਿਟਨੈੱਸ ਤੇ ਲੈਅ ਹਾਸਲ ਕਰਨ ਦੇ ਲਈ ਸੰਘਰਸ਼ ਕਰ ਰਹੇ ਸਨ। ਇੰਡੀਆ ਓਪਨ (2019) ਤੋਂ ਬਾਅਦ ਆਪਣਾ ਪਹਿਲਾ ਫਾਈਨਲ ਖੇਡਦੇ ਹੋਏ, 12ਵੀਂ ਦਰਜਾ ਪ੍ਰਾਪਤ ਸ਼੍ਰੀਕਾਂਤ ਨੇ ਸ਼ੁਰੂਆਤ ਵਿਚ ਹੀ ਲੋਹ ਨੂੰ ਸਖਤ ਟੱਕਰ ਦਿੱਤੀ ਤੇ ਉਸ 'ਤੇ ਦਬਦਬਾਅ ਬਣਾਇਆ। ਵਿਸ਼ਵ ਰੈਂਕਿੰਗ ਵਿਚ 14ਵੇਂ ਸਥਾਨ 'ਤੇ ਕਬਜ਼ਾ ਕਰ ਲਿਆ ਪਰ ਸਿੰਗਾਪੁਰ ਦੇ ਖਿਡਾਰੀ ਨੇ ਉਸਦੀ ਬੜ੍ਹਤ ਨੂੰ ਘਟਾ ਕੇ 11-11 ਕਰ ਦਿੱਤਾ। 

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News