ਸ਼੍ਰੀਕਾਂਤ ਬਣੇ ਇੰਡੋਨੇਸ਼ੀਆ ਓਪਨ ਚੈਂਪੀਅਨ

06/18/2017 6:58:48 PM

ਜਕਾਰਤਾ— ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਨੇ ਇਤਿਹਾਸਕ ਪ੍ਰਦਰਸ਼ਨ ਕਰਦੇ ਹੋਏ ਜਾਪਾਨ ਦੇ ਕਾਜੂਮਾਸਾ ਸਕਈ ਨੂੰ ਐਤਵਾਰ ਨੂੰ ਲਗਾਤਾਰ ਗੇਮਾਂ 'ਚ 21-11, 21-19 ਨਾਲ ਹਰਾ ਕੇ ਪਹਿਲੀ ਵਾਰ ਇੰਡੋਨੇਸ਼ੀਆ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ।

ਸ਼੍ਰੀਕਾਂਤ ਨੇ ਇੰਡੋਨੇਸ਼ੀਆ ਓਪਨ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਫਾਈਨਲ 'ਚ ਵੀ ਬਰਕਰਾਰ ਰੱਖਿਆ ਅਤੇ ਖਿਤਾਬ ਆਪਣੇ ਨਾਂ ਕੀਤਾ। ਸ਼੍ਰੀਕਾਂਤ ਨੇ ਸੈਮੀਫਾਈਨਲ 'ਚ ਵਿਸ਼ਵ ਦੇ ਨੰਬਰ ਇਕ ਖਿਡਾਰੀ ਕੋਰੀਆ ਦੇ ਸੋਨ ਵਾਨ ਨੂੰ ਹਰਾਇਆ ਸੀ ਅਤੇ ਹੁਣ ਫਾਈਨਲ 'ਚ ਉਨ੍ਹਾਂ ਜਾਪਾਨੀ ਖਿਡਾਰੀ ਨੂੰ ਹਰਾਇਆ।  

ਵਿਸ਼ਵ ਰੈਂਕਿੰਗ 'ਚ 22ਵੇਂ ਨੰਬਰ ਦੇ ਖਿਡਾਰੀ ਸ਼੍ਰੀਕਾਂਤ ਦਾ ਇਹ ਤੀਜਾ ਸੁਪਰ ਸੀਰੀਜ਼ ਖਿਤਾਬ ਹੈ। ਉਨ੍ਹਾਂ ਨੇ ਇਸ ਤੋਂ ਪਹਿਲਾਂ 2014 'ਚ ਚਾਈਨਾ ਓਪਨ ਅਤੇ 2015 'ਚ ਇੰਡੀਆ ਓਪਨ ਦੇ ਸੁਪਰਸੀਰੀਜ਼ ਖਿਤਾਬ ਜਿੱਤੇ ਹਨ। ਇਸ ਖਿਤਾਬੀ ਜਿੱਤ ਦੇ ਬਾਅਦ ਸ਼੍ਰੀਕਾਂਤ ਦੀ ਰੈਂਕਿੰਗ 'ਚ ਯਕੀਨੀ ਤੌਰ 'ਤੇ ਜ਼ਿਕਰਯੋਗ ਸੁਧਾਰ ਹੋਇਆ ਹੈ।


Related News