ਸ਼੍ਰੀਕਾਂਤ ਅਤੇ ਸਮੀਰ ਬਾਹਰ, ਕੋਰੀਆ ਮਾਸਟਰਸ 'ਚ ਭਾਰਤੀ ਚੁਣੌਤੀ ਖ਼ਤਮ

11/21/2019 6:32:15 PM

ਸਪੋਰਟਸ ਡੈਸਕ— ਕਿਦਾਂਬੀ ਸ਼੍ਰੀਕਾਂਤ ਅਤੇ ਸਮੀਰ ਵਰਮਾ ਦੇ ਵੀਰਵਾਰ ਨੂੰ ਪੁਰਸ਼ ਸਿੰਗਲ ਦੇ ਦੂਜੇ ਦੌਰ 'ਚ ਸਿੱਧੇ ਗੇਮ 'ਚ ਹਾਰਨ ਨਾਲ ਗਵਾਂਗਜੂ ਕੋਰੀਆ ਮਾਸਟਰਸ 'ਚ ਭਾਰਤੀ ਚੁਣੌਤੀ ਖ਼ਤਮ ਹੋ ਗਈ। 6ਵੇਂ ਦਰਜੇ ਦੇ ਸ਼੍ਰੀਕਾਂਤ ਬੀ. ਡਬਲੀਊ. ਐੱਫ ਵਰਲਡ ਟੂਰ ਸੁਪਰ 300 ਟੂਰਨਾਮੈਂਟ 'ਚ ਜਾਪਾਨ ਦੇ ਦੁਨੀਆ ਦੇ 14ਵੇਂ ਨੰਬਰ ਦੇ ਖਿਡਾਰੀ ਕਾਂਤਾ ਸੁਨੇਯਾਮਾ ਤੋਂ 14-21,19-21 ਨਾਲ ਹਾਰ ਦਾ ਮੂੰਹ ਵੇਖਣਾ ਪਿਆ।PunjabKesari ਸਮੀਰ ਨੇ ਹਾਲਾਂਕਿ ਲੋਕਲ ਸ਼ਟਲਰ ਕਿਮ ਡੋਂਗਹੁਨ (112ਵੀਂ ਰੈਂਕਿੰਗ) ਤੋਂ 19-21,12-21 ਨਾਲ ਹਾਰਨ ਤੋਂ ਪਹਿਲਾਂ 40 ਮਿੰਟ ਤਕ ਸੰਘਰਸ਼ ਕੀਤਾ।  ਸ਼ਰੀਕਾਂਤ ਬੀ. ਡਬਲੀਊ. ਐੱਫ ਰੈਂਕਿੰਗ 'ਚ ਦੁਨੀਆ ਦੇ 11ਵੇਂ ਨੰਬਰ 'ਤੇ ਖਿਸਕ ਗਏ ਸਨ। ਉਨ੍ਹਾਂ ਨੇ ਇਸ ਤੋਂ ਪਹਿਲਾਂ ਸੁਨੇਯਾਮਾ ਦਾ ਸਾਹਮਣਾ ਨਹੀਂ ਕੀਤਾ ਸੀ ਪਰ ਮੁਕਾਬਲੇ 'ਚ ਸਖਤ ਸੰਘਰਸ਼ ਕਰਨ ਤੋਂ ਬਾਅਦ ਅਖਰੀ 'ਚ ਜਿੱਤ ਜਾਪਾਨੀ ਖਿਡਾਰੀ ਦੀ ਹੋਈ ।PunjabKesari
ਉਥੇ ਹੀ ਇਕ ਹੋਰ ਮੁਕਾਬਲੇ 'ਚ ਸਮੀਰ ਪਹਿਲੀ ਗੇਮ 'ਚ 8-4 ਤੋਂ ਅੱਗੇ ਚੱਲ ਰਹੇ ਸਨ ਪਰ ਕੋਰਿਆਈ ਖਿਡਾਰੀ ਕਿਮ ਨੇ ਛੇਤੀ ਹੀ ਵਾਪਸੀ ਕਰਦੇ ਹੋਏ 14-12 ਨਾਲ ਬੜ੍ਹਤ ਬਣਾ ਲਈ ਪਰ ਕਿਮ ਨੇ ਫਿਰ ਵਾਪਸੀ ਕਰਦੇ ਹੋਏ ਇਸ ਗੇਮ ਨੂੰ ਜਿੱਤ ਲਈ। ਦੂਜੀ ਗੇਮ 'ਚ ਕਿਮ ਨੇ ਸ਼ੁਰੂਆਤੀ ਬੜ੍ਹਤ ਬਣਾਈ। ਸਮੀਰ ਦੇ ਚੁਣੌਤੀ ਦੇਣ ਦੇ ਬਾਵਜੂਦ ਕੋਰੀਆਈ ਖਿਡਾਰੀ ਅੱਗੇ ਵੱਧਦਾ ਰਿਹਾ ਅਤੇ ਭਾਰਤੀ ਖਿਡਾਰੀ ਦਬਾਅ 'ਚ ਆ ਗਿਆ।


Related News