ਵਿਸ਼ਵ ਚੈਂਪੀਅਨਸ਼ਿਪ ''ਚ ਚਾਂਦੀ ਦਾ ਤਮਗ਼ਾ ਜਿੱਤਣ ਦੇ ਬਾਅਦ ਸ਼੍ਰੀਕਾਂਤ ਨੇ ਦਿੱਤਾ ਇਹ ਬਿਆਨ
Monday, Dec 20, 2021 - 12:50 PM (IST)
ਹੁਏਲਵਾ (ਸਪੇਨ)- ਭਾਰਤੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਐਤਵਾਰ ਨੂੰ ਇੱਥੇ ਖ਼ਿਤਾਬ ਤੋਂ ਖੁੰਝਣ ਦੇ ਬਾਅਦ ਕਿਹਾ ਕਿ ਵਿਸ਼ਵ ਚੈਂਪੀਅਨਸ਼ਿਪ ਦਾ ਚਾਂਦੀ ਦਾ ਤਮਗ਼ਾ ਸਾਲਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਪੁਰਸ਼ ਸਿੰਗਲ ਫ਼ਾਈਨਲ 'ਚ ਸਿੰਗਾਪੁਰ ਦੇ ਲੋਹ ਕੀਨ ਯੂਊ ਤੋਂ 15-21, 20-22 ਤੋਂ ਹਾਰਨ ਤੋਂ ਪਹਿਲਾਂ ਹੀ ਉਨ੍ਹਾਂ ਦੇ ਚਾਂਦੀ ਦੇ ਤਮਗ਼ੇ ਨੇ ਉਨ੍ਹਾਂ ਨੂੰ ਇਸ ਟੂਰਨਾਮੈਂਟ 'ਚ ਇਹ ਉਪਲੱਬਧੀ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਬਣਾ ਦਿੱਤਾ।
ਇਸ 28 ਸਾਲਾ ਖਿਡਾਰੀ ਨੇ ਕਿਹਾ, 'ਪਿਛਲੇ ਕੁਝ ਟੂਰਨਾਮੈਂਟ 'ਚ ਮੈਂ ਕਾਫ਼ੀ ਚੰਗਾ ਖੇਡਿਆ ਤੇ ਕੁਝ ਟੂਰਨਾਮੈਂਟ 'ਚ ਇਸ ਸਾਲ ਮੈਂ ਚੰਗਾ ਨਹੀਂ ਖੇਡ ਸਕਿਆ ਪਰ ਫਿਰ ਵਿਸ਼ਵ ਚੈਂਪੀਅਨਸ਼ਿਪ ਦੇ ਫ਼ਾਈਨਲ ਤਕ ਪਹੁੰਚਣਾ, ਮੈਂ ਇਸ ਲਈ ਅਸਲ 'ਚ ਸਖ਼ਤ ਮਿਹਨਤ ਕੀਤੀ ਹੈ ਤੇ ਤੇ ਅੱਜ ਇੱਥੇ ਖੜ੍ਹਾ ਹੋ ਕੇ ਮੈਂ ਅਸਲ 'ਚ ਬਹੁਤ ਖ਼ੁਸ਼ ਹਾਂ।'
ਉਨ੍ਹਾਂ ਕਿਹਾ, 'ਮੈਂ ਇਹ ਸਖ਼ਤ ਮਿਹਨਤ ਕਰਨਾ ਜਾਰੀ ਰੱਖਣ ਦੀ ਕੋਸ਼ਿਸ਼ ਕਰਾਂਗਾ। ਇਹ ਇਕ ਪ੍ਰਕਿਰਿਆ ਹੈ ਤੇ ਅਗਲੇ ਸਾਲ ਕਈ ਹੋਰ ਟੂਰਨਾਮੈਂਟ ਹਨ ਜਿਵੇਂ ਰਾਸ਼ਟਰਮੰਡਲ ਖੇਡ, ਏਸ਼ੀਆਈ ਖੇਡ, ਵਿਸ਼ਵ ਚੈਂਪੀਅਨਸ਼ਿਪ। ਇਸ ਲਈ ਅਗਲਾ ਸਾਲ ਕਾਫੀ ਵੱਡਾ ਹੋਵੇਗਾ। ਇਸ ਲਈ ਮੈਂ ਹਾਂ-ਪੱਖੀ ਬਣੇ ਰਹਿਣ ਦੀ ਕੋਸ਼ਿਸ਼ ਕਰਾਂਗਾ।'