ਟ੍ਰਾਂਸਲੇਟਰ ਨੂੰ ਨਾਲ ਲੈ ਗਿਆ ਸ਼੍ਰੀਲੰਕਾਈ ਖਿਡਾਰੀ, ਜਵਾਬ ਸੁਣ ਨਹੀਂ ਰੋਕ ਸਕੋਗੇ ਹਾਸਾ (Video)

10/10/2019 6:25:24 PM

ਨਵੀਂ ਦਿੱਲੀ : ਪਾਕਿਸਤਾਨ ਦੌਰੇ 'ਤੇ ਟੀ-20 ਸੀਰੀਜ਼ ਵਿਚ ਕਲੀਨ ਸਵੀਪ ਕਰਨ ਵਾਲੀ ਸ਼੍ਰੀਲੰਕਾਈ ਟੀਮ ਦਾ ਇਕ ਕ੍ਰਿਕਟਰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਹੋ ਰਿਹਾ ਹੈ। ਦਰਅਸਲ, ਸ਼੍ਰੀਲੰਕਾ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਤੀਜੇ ਟੀ-20 ਮੈਚ ਵਿਚ ਵਾਨਿੰਡੂ ਹਸਾਰੰਗਾ ਨੂੰ 'ਮੈਨ ਆਫ ਦਿ ਮੈਚ' ਖਿਤਾਬ ਮਿਲਿਆ। ਉਸ ਨੂੰ ਅੰਗਰੇਜ਼ੀ ਦਾ ਘੱਟ ਗਿਆਨ ਸੀ। ਅਜਿਹੇ 'ਚ ਮੈਚ ਤੋਂ ਬਾਅਦ ਇਨਾਮ ਵੰਡ ਸਮਾਰੋਹ ਦੌਰਾਨ ਉਸ ਨੇ ਬਕਾਇਦਾ ਐਂਕਰ ਰਮੀਜ਼ ਰਾਜਾ ਦੇ ਕੋਲ ਆਪਣਾ ਟ੍ਰਾਂਸਲੇਟਰ ਖੜਾ ਕੀਤਾ ਸੀ।

ਹਾਲਾਂਕਿ ਜਦੋਂ ਇੰਟਰਵਿਊ ਦਾ ਸਮਾਂ ਆਇਆ ਤਾਂ ਕੁਝ ਅਜਿਹਾ ਹੋਇਆ ਕਿ ਜਿਸ ਨੂੰ ਸੁਣ ਕੇ ਹਰ ਕਿਸੇ ਦਾ ਹਾਸਾ ਨਿਕਲ ਜਾਵੇਗਾ। ਹਸਾਰੰਗਾ ਰਮੀਜ਼ ਦੇ ਕੋਲ ਪਹੁੰਚੇ। ਰਮੀਜ਼ ਨੇ ਉਸ ਨੂੰ ਮੈਚ ਦੌਰਾਨ ਪ੍ਰਦਰਸ਼ਨ ਦੇ ਬਾਰੇ ਵਿਚ ਜਾਣਨ ਲਈ ਸਵਾਲ ਪੁੱਛਿਆ। ਇਸ 'ਤੇ ਸ਼੍ਰੀਲੰਕਾਈ ਕ੍ਰਿਕਟਰ ਚੁੱਪ ਰਿਹਾ। ਰਮੀਜ਼ ਜਦੋਂ ਟ੍ਰਾਂਸਲੇਟਰ ਵਲ ਮੁੜੇ ਤਾਂ ਉਸ ਨੇ ਕਿਹਾ ਕਿ ਹਸਾਰੰਗਾ ਨੇ ਹਾਂ ਦੇ ਵਿਚ ਜਵਾਬ ਦਿਤਾ ਹੈ। ਟ੍ਰਾਂਸਲੇਟਰ ਦੇ ਇੰਨਾ ਬੋਲਦਿਆਂ ਹੀ ਰਮੀਜ਼ ਦਾ ਹਾਸਾ ਨਿਕਲ ਗਿਆ।

PunjabKesari


Related News