ਸ਼੍ਰੀਲੰਕਾਈ ਖਿਡਾਰੀਆਂ ਨੇ ਸਮਝੌਤੇ ’ਤੇ ਹਸਤਾਖਰ ਕੀਤੇ, ਮੈਥਿਊਜ਼ ਭਾਰਤ ਵਿਰੁੱਧ ਸੀਰੀਜ਼ ਤੋਂ ਹਟੇ
Thursday, Jul 08, 2021 - 03:07 AM (IST)
ਕੋਲੰਬੋ- ਸੀਨੀਅਰ ਬੱਲੇਬਾਜ਼ ਐਂਜੇਲੋ ਮੈਥਿਊਜ਼ ਨੇ ਨਿੱਜੀ ਕਾਰਨਾਂ ਨਾਲ ਭਾਰਤ ਵਿਰੁੱਧ ਸੀਮਿਤ ਓਵਰਾਂ ਦੀ ਅਗਲੀ ਸੀਰੀਜ਼ ਤੋਂ ਨਾਂ ਵਾਪਸ ਲੈ ਲਿਆ, ਜਦੋਂਕਿ ਸ਼੍ਰੀਲੰਕਾ ਕ੍ਰਿਕਟ ਨੇ ਕਿਹਾ ਕਿ ਚੁਣੇ ਗਏ 30 ’ਚੋਂ 29 ਖਿਡਾਰੀਆਂ ਨੇ ਸਮਝੌਤੇ ’ਤੇ ਹਸਤਾਖਰ ਕਰ ਦਿੱਤੇ ਹਨ। ਭਾਰਤ ਖਿਲਾਫ 13 ਜੁਲਾਈ ਤੋਂ ਸ਼ੁਰੂ ਹੋ ਰਹੀ ਸੀਮਿਤ ਓਵਰਾਂ ਦੀ ਸੀਰੀਜ਼ ਤੋਂ ਪਹਿਲਾਂ ਇਹ ਘਟਨਾਕ੍ਰਮ ਹੋਇਆ ਹੈ। 34 ਸਾਲ ਦੇ ਮੈਥਿਊਜ਼ ਇੰਗਲੈਂਡ ਦਾ ਦੌਰਾ ਕਰ ਕੇ ਪਰਤੀ ਸ਼੍ਰੀਲੰਕਾਈ ਟੀਮ ’ਚ ਨਹੀਂ ਸਨ। ਉਨ੍ਹਾਂ ਨੇ ਆਖਰੀ ਵਾਰ ਅਪ੍ਰੈਲ ’ਚ ਬੰਗਲਾਦੇਸ਼ ਵਿਰੁੱਧ ਟੈਸਟ ਸੀਰੀਜ਼ ਖੇਡੀ ਸੀ।
ਇਹ ਖ਼ਬਰ ਪੜ੍ਹੋ- ਕੋਲੰਬੀਆ ਨੂੰ ਹਰਾ ਕੇ ਅਰਜਨਟੀਨਾ ਕੋਪਾ ਅਮਰੀਕਾ ਦੇ ਫਾਈਨਲ ’ਚ
ਸ਼੍ਰੀਲੰਕਾ ਕ੍ਰਿਕਟ ਨੇ ਇਕ ਬਿਆਨ ਵਿਚ ਕਿਹਾ ਕਿ ਸ਼੍ਰੀਲੰਕਾ ਕ੍ਰਿਕਟ ਐਲਾਨ ਕਰਦਾ ਹੈ ਕਿ ਭਾਰਤ ਵਿਰੁੱਧ ਸੀਮਿਤ ਓਵਰਾਂ ਦੀ ਸੀਰੀਜ਼ ਦੇ ਲਈ ਚੁਣੇ ਗਏ 30 ਵਿਚੋਂ 29 ਖਿਡਾਰੀਆਂ ਨੇ ਟੂਰ ਕਰਾਰ 'ਤੇ ਹਸਤਾਖਰ ਕਰ ਦਿੱਤੇ ਹਨ। ਇਸ ਵਿਚ ਕਿਹਾ ਗਿਆ- 30 ਮੈਂਬਰੀਂ ਟੀਮ 'ਚ ਚੁਣੇ ਗਏ ਐਂਜੇਲੋ ਮੈਥਿਊਜ਼ ਨੇ ਨਿੱਜੀ ਕਾਰਨਾਂ ਨਾਲ ਸੀਰੀਜ਼ ਤੋਂ ਬਾਹਰ ਰਹਿਣ ਦੀ ਆਗਿਆ ਮੰਗੀ ਹੈ। ਸੂਤਰਾਂ ਨੇ ਦੱਸਿਆ ਕਿ ਮੌਜੂਦਾ ਖਿਡਾਰੀਆਂ ਵਿਚ ਸਭ ਤੋਂ ਸੀਨੀਅਰ ਐਂਜੇਲੋ ਮੈਥਿਊਜ਼ ਅਤੇ ਟੈਸਟ ਕਪਤਾਨ ਦਿਮੁਥ ਕਰੁਣਾਰਤਨੇ ਨੂੰ ਰਾਸ਼ਟਰੀ ਇਕਰਾਰਨਾਮੇ ਤੋਂ ਬਾਹਰ ਰੱਖਿਆ ਗਿਆ ਹੈ। ਮੈਥਿਊਜ਼ ਨੇ ਸ਼੍ਰੀਲੰਕਾ ਕ੍ਰਿਕਟ ਪ੍ਰਸ਼ਾਸਨ ਨੂੰ ਲਿਖਿਆ ਹੈ ਕਿ ਉਹ ਸੰਨਿਆਸ ਦੀ ਸੋਚ ਰਹੇ ਹਨ। ਉਹ ਅਗਲੇ ਕੁਝ ਦਿਨਾਂ ਵਿਚ ਸੰਨਿਆਸ ਦਾ ਐਲਾਨ ਕਰ ਸਕਦੇ ਹਨ।
ਇਹ ਖ਼ਬਰ ਪੜ੍ਹੋ- ਟੀ20 ਰੈਂਕਿੰਗ : ਕੋਹਲੀ ਨੇ 5ਵਾਂ ਸਥਾਨ ਬਰਕਰਾਰ ਰੱਖਿਆ, ਰਾਹੁਲ 6ਵੇਂ ’ਤੇ ਪੁੱਜੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।