ਸ਼੍ਰੀਲੰਕਾ ਦੇ ਲੈੱਗ ਸਪਿਨਰ ਹਸਰੰਗਾ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਭਾਰਤ ਖ਼ਿਲਾਫ਼ ਸੀਰੀਜ਼ ਤੋਂ ਬਾਹਰ

Wednesday, Feb 23, 2022 - 04:55 PM (IST)

ਸ਼੍ਰੀਲੰਕਾ ਦੇ ਲੈੱਗ ਸਪਿਨਰ ਹਸਰੰਗਾ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਭਾਰਤ ਖ਼ਿਲਾਫ਼ ਸੀਰੀਜ਼ ਤੋਂ ਬਾਹਰ

ਸਪੋਰਟਸ ਡੈਸਕ- ਸ਼੍ਰੀਲੰਕਾ ਨੂੰ ਟੀਮ ਇੰਡੀਆ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਤੋਂ ਪਹਿਲਾਂ ਝਟਕਾ ਲੱਗਾ ਹੈ। ਸਟਾਰ ਲੈਗ ਸਪਿਨਰ ਵਨਿੰਦੂ ਹਸਰੰਗਾ ਕੋਰੋਨਾ ਦੇ ਕਾਰਨ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਫਿਲਹਾਲ ਉਹ ਆਸਟ੍ਰੇਲੀਆ 'ਚ ਹੈ ਤੇ ਪਾਜ਼ੇਟਿਵ ਰਿਪੋਰਟਾਂ ਆਉਣ ਕਾਰਨ ਇਕ ਵਾਰ ਫਿਰ ਤੋਂ ਉਸ ਦੀ ਇਕਾਂਤਵਾਸ ਦੀ ਮਿਆਦ ਵਧਾ ਦਿੱਤੀ ਗਈ ਹੈ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵੀਰਵਾਰ ਤੋਂ ਸ਼ੁਰੂ ਹੋਵੇਗੀ। ਪਹਿਲਾ ਮੈਚ ਲਖਨਊ ਵਿੱਚ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਨੇ ਵਿਸ਼ਵ ਦੇ ਨੰਬਰ ਇਕ ਸ਼ਤਰੰਜ ਖਿਡਾਰੀ ਨੂੰ ਹਰਾਉਣ ਲਈ ਪ੍ਰਗਾਨਨੰਦਾ ਨੂੰ ਦਿੱਤੀ ਵਧਾਈ

ਸ਼੍ਰੀਲੰਕਾ ਕ੍ਰਿਕਟ ਨੇ ਇੱਕ ਬਿਆਨ ਵਿੱਚ ਕਿਹਾ, 'ਕੋਰੋਨਾ ਪਾਜ਼ੇਟਿਵ ਹੋਣ ਦੇ ਕਾਰਨ ਇਕਾਂਤਵਾਸ ਵਿੱਚ ਰਹਿ ਰਹੇ ਵਨਿੰਦੂ ਹਸਾਰੰਗਾ ਦੁਬਾਰਾ ਪਾਜ਼ੇਟਿਵ ਪਾਏ ਗਏ ਹਨ। ਖਿਡਾਰੀ ਦਾ ਰੈਪਿਡ ਐਂਟੀਜੇਨ ਟੈਸਟ ਕੱਲ੍ਹ (22 ਫਰਵਰੀ) ਨੂੰ ਕੀਤਾ ਗਿਆ ਸੀ। ਹਸਾਰੰਗਾ ਦਾ ਪਹਿਲੀ ਵਾਰ 15 ਫਰਵਰੀ ਨੂੰ ਰੈਪਿਡ ਐਂਟੀਜੇਨ ਟੈਸਟ ਪਾਜ਼ੇਟਿਵ ਸੀ, ਜਦੋਂ ਸ਼੍ਰੀਲੰਕਾ ਦੀ ਟੀਮ ਆਸਟਰੇਲੀਆ ਵਿੱਚ ਪੰਜ ਮੈਚਾਂ ਦੀ T20I ਸੀਰੀਜ਼ ਖੇਡ ਰਹੀ ਸੀ। ਖਿਡਾਰੀ ਨੂੰ ਕੈਨਬਰਾ ਤੋਂ ਮੈਲਬੌਰਨ ਭੇਜਿਆ ਗਿਆ ਹੈ ਅਤੇ ਜਦੋਂ ਤਕ ਉਸ ਦੀ ਰਿਪੋਰਟ ਨੈਗੇਟਿਵ ਨਹੀਂ ਆਉਂਦੀ, ਉਦੋਂ ਤਕ ਉਹ ਇਕਾਂਤਵਾਸ ਵਿੱਚ ਰਹੇਗਾ।

ਇਹ ਵੀ ਪੜ੍ਹੋ : IPL : ਪ੍ਰਸਾਰਨ ਅਧਿਕਾਰ ਲਈ ਕੰਪਨੀਆਂ ਤਿਆਰ, ਇੰਨੇ ਹਜ਼ਾਰ ਕਰੋੜ ਰੁਪਏ ਤਕ ਲਗ ਸਕਦੀਆਂ ਹਨ ਬੋਲੀਆਂ

ਇਸ ਲੈੱਗ ਸਪਿਨਰ ਨੂੰ ਪਿਛਲੇ ਹਫ਼ਤੇ ਬੈਂਗਲੁਰੂ ਵਿੱਚ ਆਈ. ਪੀ. ਐਲ. 2022 ਦੀ ਮੈਗਾ ਨਿਲਾਮੀ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਨੇ 10.75 ਕਰੋੜ ਰੁਪਏ ਵਿੱਚ ਖਰੀਦਿਆ ਸੀ। ਟੀਮ ਇੰਡੀਆ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਵੀਰਵਾਰ ਨੂੰ ਲਖਨਊ 'ਚ ਖੇਡਿਆ ਜਾਵੇਗਾ। ਦੂਜਾ ਅਤੇ ਤੀਜਾ ਮੈਚ 26 ਅਤੇ 27 ਫਰਵਰੀ ਨੂੰ ਧਰਮਸ਼ਾਲਾ ਵਿੱਚ ਖੇਡਿਆ ਜਾਵੇਗਾ। ਮਹਿਮਾਨ ਟੀਮ ਲਈ ਚੁਣੌਤੀ ਆਸਾਨ ਨਹੀਂ ਹੋਵੇਗੀ ਕਿਉਂਕਿ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਸ਼ਾਨਦਾਰ ਫਾਰਮ 'ਚ ਹੈ। ਟੀਮ ਨੇ ਟੀ-20 ਅਤੇ ਵਨਡੇ 'ਚ ਵੈਸਟਇੰਡੀਜ਼ ਨੂੰ ਕਲੀਨ ਸਵੀਪ ਕੀਤਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News