ਸ਼੍ਰੀਲੰਕਾਈ ਕ੍ਰਿਕਟ ਟੀਮ ਨੂੰ ਪਾਕਿ ''ਚ ਮਿਲੀ ਰਾਸ਼ਟਰਮੁਖੀਆਂ ਵਰਗੀ ਸੁਰੱਖਿਆ

Wednesday, Sep 25, 2019 - 12:42 AM (IST)

ਸ਼੍ਰੀਲੰਕਾਈ ਕ੍ਰਿਕਟ ਟੀਮ ਨੂੰ ਪਾਕਿ ''ਚ ਮਿਲੀ ਰਾਸ਼ਟਰਮੁਖੀਆਂ ਵਰਗੀ ਸੁਰੱਖਿਆ

ਕਰਾਚੀ- ਵਨ ਡੇ ਤੇ ਟੀ-20 ਕੌਮਾਂਤਰੀ ਮੈਚਾਂ ਦੀ ਲੜੀ ਲਈ ਪਾਕਿਸਤਾਨ ਪਹੁੰਚੀ ਸ਼੍ਰੀਲੰਕਾ ਦੀ ਟੀਮ ਨੂੰ ਹਵਾਈ ਅੱਡੇ ਤੋਂ ਹੀ ਰਾਸ਼ਟਰਮੁਖੀਆਂ ਦੇ ਪੱਧਰ ਦੀ ਸੁਰੱਖਿਆ ਦਿੱਤੀ ਗਈ। ਸ਼੍ਰੀਲੰਕਾਈ ਟੀਮ ਇੱਥੇ ਸੁਰੱਖਿਆ ਮਾਹਿਰਾਂ ਦਾ ਪ੍ਰਤੀਨਿਧੀ ਮੰਡਲ ਦੇ ਪਹੁੰਚਣ ਤੋਂ ਕੁਝ ਘੰਟੇ ਬਾਅਦ ਪਹੁੰਚੀ। ਖਿਡਾਰੀਆਂ ਨੂੰ ਵੱਡੀ ਸੁਰੱਖਿਆ ਵਿਚਾਲੇ ਓਲਡ ਕਰਾਚੀ ਹਵਾਈ ਅੱਡੇ ਤੋਂ ਬੁਲੇਟ ਪਰੂਫ ਕੋਸਟਰ (ਛੋਟੀ ਬੱਸ) ਤੇ ਕਾਰ ਤੋਂ ਸਿੱਧੇ ਹੋਟਲ ਵਿਚ ਲਿਜਾਇਆ ਗਿਆ। ਪਾਕਿਸਤਾਨ ਦੀ ਟੀਮ ਵੀ ਕਰਾਚੀ ਪਹੁੰਚ ਚੁੱਕੀ ਹੈ। ਸ਼੍ਰੀਲੰਕਾਈ ਟੀਮ 'ਤੇ ਮਾਰਚ 2009 ਦੇ ਦੌਰੇ ਦੌਰਾਨ ਲਾਹੌਰ ਵਿਚ ਅੱਤਵਾਦੀ ਹਮਲਾ ਹੋਇਆ ਸੀ, ਜਿਸ ਵਿਚ 6 ਖਿਡਾਰੀ ਜ਼ਖ਼ਮੀ ਹੋਏ ਸਨ। 6 ਪਾਕਿਸਤਾਨੀ ਪੁਲਸਕਰਮੀ ਤੇ ਦੋ ਨਾਗਰਿਕਾਂ ਦੀ ਹਮਲੇ ਵਿਚ ਮੌਤ ਹੋ ਗਈ ਸੀ।
ਇਸ ਹਮਲੇ ਤੋਂ ਬਾਅਦ ਜ਼ਿਆਦਾਤਰ ਕੌਮਾਂਤਰੀ ਟੀਮਾਂ ਨੇ ਪਾਕਿਸਤਾਨ ਦਾ ਦੌਰਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸ਼੍ਰੀਲੰਕਾ ਦੇ ਵੀ 10 ਚੋਟੀ ਦੇ ਖਿਡਾਰੀਆਂ ਨੇ ਹਮਲੇ ਦੀ ਸ਼ੱਕ ਨਾਲ ਦੌਰੇ ਤੋਂ ਹਟਣ ਦਾ ਫੈਸਲਾ ਕੀਤਾ ਹੈ। ਸ਼੍ਰੀਲੰਕਾ ਇਸ ਦੌਰੇ ਵਿਚ 27 ਸਤੰਬਰ ਤੋਂ 2 ਅਕਤੂਬਰ ਵਿਚਾਲੇ 3 ਵਨ ਡੇ ਖੇਡੇਗਾ। ਇਹ ਤਿੰਨੇ ਮੈਚ ਕਰਾਚੀ ਵਿਚ ਹੋਣਗੇ। ਇਸ ਤੋਂ ਬਾਅਦ ਲਾਹੌਰ ਵਿਚ 5 ਤੋਂ 9 ਅਕਤੂਬਰ ਵਿਚਾਲੇ ਤਿੰਨ ਟੀ-20 ਕੌਮਾਂਤਰੀ ਮੈਚ ਖੇਡੇ ਜਾਣਗੇ।


author

Gurdeep Singh

Content Editor

Related News