ਸ਼੍ਰੀਲੰਕਾਈ ਕੋਚ ਨੇ ਕਿਹਾ-ਰਹਾਣੇ ਦੀ ਪਾਰੀ ਬਣੀ ਮੈਚ ਦਾ ਟਰਨਿੰਗ ਪੁਆਇੰਟ

08/03/2017 10:08:51 PM

ਕੋਲੰਬੋ— ਸ਼੍ਰੀਲੰਕਾ ਦੇ ਅੰਤਰਿਮ ਕੋਚ ਨਿਕ ਪੋਥਾਮ ਨੂੰ ਲੱਗਦਾ ਹੈ ਕਿਲ ਅਜਿੰਕਯ ਰਹਾਣੇ (ਨਾਬਾਦ 103 ਦੌੜਾਂ) ਦੇ ਸ਼ਾਨਾਦਰ ਸੈਂਕੜੇ ਨੇ ਇਹ ਦੂਜੇ ਟੈਸਟ ਦੇ ਪਹਿਲੇ ਦਿਨ ਮੇਜ਼ਬਾਨਾਂ ਦਾ ਸ਼ਿਕੰਜਾ ਢਿੱਲਾ ਕਰ ਦਿੱਤਾ ਕਿਉਂਕਿ ਉਸ ਨੇ ਇਕ ਸਮੇਂ ਮੇਹਮਾਨ ਟੀਮ ਦੇ 133 ਦੌੜਾਂ ਤਿੰਨ ਵਿਕਟਾਂ ਝਟਕਾ ਦਿੱਤੀਆਂ ਸੀ। ਰਹਾਣੇ ਨੇ ਚੇਤੇਸ਼ਵਰ ਪੁਜਾਰਾ (ਨਾਬਾਜ 128) ਦੇ ਨਾਲ ਮਿਲ ਕੇ ਚੌਥੇ ਵਿਕਟ ਲਈ 211 ਦੌੜਾਂ ਜੋੜ ਕੇ ਭਾਰਤ ਨੂੰ ਸਟੰਪ ਤੱਕ ਤਿੰਨ ਵਿਕਟਾਂ 'ਤੇ 344 ਦੌੜਾਂ ਬਣਾਉਣ 'ਚ ਮਦਦ ਕੀਤੀ।
ਟੀਮ ਰਣਨੀਤੀ ਅਨੁਸਾਰ ਨਹੀਂ ਚੱਲੀ
ਪੋਥਮ ਨੇ ਕਿਹਾ ਕਿ ਰਹਾਣੇ ਨੇ ਕਾਫੀ ਵਧੀਆ ਬੱਲੇਬਾਜ਼ੀ ਕੀਤੀ। ਉਹ ਕਾਫੀ ਸਕਾਰਾਤਮਕ ਸੀ, ਜਿਸ ਦੀ ਤੁਸੀ ਉਮੀਦ ਕਰਦੇ ਹੋ। ਇਸ ਤੋਂ ਬਾਅਦ ਅਸੀਂ ਸ਼ਾਇਦ ਇਸ ਦੇ ਬਾਅਦ ਆਪਣੀ ਰਣਨੀਤੀ ਅਨੁਸਾਰ ਨਹੀਂ ਚੱਲ ਸਕੇ। ਅਸੀਂ ਥੋੜਾ ਦਬਾਅ ਘੱਟ ਕਰ ਦਿੱਤਾ। ਇਹ ਟਰਨਿੰਗ ਪੁਆਇੰਟ ਸੀ। ਭਾਰਤ ਨੇ ਇਸ ਦੇ ਬਾਅਦ ਲੈਅ 'ਚ ਵਾਪਸੀ ਕੀਤੀ। ਅੰਤਰਿਮ ਕੋਚ ਨੇ ਕਿਹਾ ਕਿ ਉਸ ਦੇ ਗੇਂਦਬਾਜ਼ਾਂ ਨੇ ਸਹੀ ਲਾਇਨ ਅਤੇ ਲੇਂਥ 'ਚ ਗੇਂਦਬਾਜ਼ੀ ਨਹੀਂ ਕੀਤੀ।
ਲੇਗ ਸਾਇਡ 'ਚ ਜ਼ਿਆਦਾ ਦੌੜਾਂ ਬਣਾਉਣਦੇ ਹੈ ਪੁਰਾਜਾ
ਉਸ ਨੇ ਕਿਹਾ ਕਿ ਅਸੀਂ ਉਸ ਵਿਕਟ ਤੋਂ ਸ਼ਾਇਦ ਕੁਝ ਦੂਰ ਰਹਿ ਗਏ। ਵਿਕਟ ਹੋਲੀ ਸੀ ਅਤੇ ਜਦੋਂ ਗੇਂਦ ਥੋੜੀ ਮੁਲਾਇਮ ਹੋ ਜਾਂਦੀ ਹੈ ਤਾਂ ਸਖਤ ਗੇਂਦ ਦੀ ਤੁਲਨਾ 'ਚ ਤੁਹਾਡੇ ਕੋਲ ਕੋਈ ਹਥਿਆਰ ਨਹੀਂ ਬਚਦਾ। ਅਸੀਂ ਜਾਣਦੇ ਹਾਂ ਕਿ ਪੁਜਾਰਾ ਲੇਗ ਸਾਇਡ 'ਚ ਜ਼ਿਆਦਾ ਦੌੜਾਂ ਬਣਾਉਣਦਾ ਹੈ। ਉਸ ਨੇ ਆਪਣੇ ਪੂਰੇ ਕੈਰੀਅਰ 'ਚ ਇਸ ਤਰ੍ਹਾਂ ਹੀ ਕੀਤਾ ਹੈ। ਅਸੀਂ ਦੋਸ਼ੀ ਰਹੇ ਕਿ ਅਸੀਂ ਗੇਂਦ ਨੂੰ ਹੋਰ ਜਗ੍ਹਾ 'ਤੇ ਸੁੱਟ ਸਰੇ ਅਤੇ ਰਹਾਣੇ ਦੀ ਮਜਬੂਤੀ ਦੇ ਹਿਸਾਬ ਨਾਲ ਗੇਂਦਬਾਜ਼ੀ ਕਰਦੇ ਰਹੇ। ਉਸ ਨੇ ਕਿਹਾ ਕਿ ਪਰ ਜਿਸ ਤਰ੍ਹਾਂ ਕਿ ਮੈਂ ਕਿਹਾ ਕਿ ਇਹ ਟੈਸਟ ਮੈਚ ਦਾ ਕ੍ਰਿਕਟ ਹੈ ਅਤੇ ਇਸ ਲਈ ਹੀ ਉਹ ਬਿਹਤਰੀਨ ਪੱਧਰ ਦਾ ਕ੍ਰਿਕਟਰ ਹੈ।


Related News