ਆਪਣਾ 100ਵਾਂ ਟੈਸਟ ਮੈਚ ਖੇਡ ਕੇ ਸੰਨਿਆਸ ਲੈ ਲਵੇਗਾ ਸ਼੍ਰੀਲੰਕਾਈ ਬੱਲੇਬਾਜ਼ ਦਿਮੁਥ ਕਰੁਣਾਰਤਨੇ
Wednesday, Feb 05, 2025 - 04:40 PM (IST)

ਗਾਲੇ– ਸ਼੍ਰੀਲੰਕਾ ਦੇ ਸਾਬਕਾ ਕਪਤਾਨ ਦਿਮੁਥ ਕਰੁਣਾਰਤਨੇ ਆਪਣਾ 100ਵਾਂ ਟੈਸਟ ਖੇਡਣ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਵੇਗਾ। ਸ਼੍ਰੀਲੰਕਾ ਤੇ ਆਸਟ੍ਰੇਲੀਆ ਵਿਚਾਲੇ ਵੀਰਵਾਰ ਤੋਂ ਇੱਥੇ ਸ਼ੁਰੂ ਹੋਣ ਵਾਲਾ ਦੂਜਾ ਤੇ ਆਖਰੀ ਟੈਸਟ ਮੈਚ ਉਸਦਾ 100ਵਾਂ ਟੈਸਟ ਮੈਚ ਹੋਵੇਗਾ।
ਸ਼੍ਰੀਲੰਕਾ ਦੇ ਸਰਵੋਤਮ ਬੱਲੇਬਾਜ਼ਾਂ ਵਿਚੋਂ ਇਕ 36 ਸਾਲਾ ਕਰੁਣਾਰਤਨੇ ਨੇ ਆਪਣੇ ਲੱਗਭਗ 14 ਸਾਲਾਂ ਦੇ ਕੌਮਾਂਤਰੀ ਕਰੀਅਰ ਵਿਚ ਹੁਣ ਤੱਕ 99 ਟੈਸਟ ਮੈਚਾਂ ਵਿਚ 40 ਤੋਂ ਥੋੜ੍ਹੀ ਘੱਟ ਦੀ ਔਸਤ ਨਾਲ 7172 ਦੌੜਾਂ ਬਣਾਈਆਂ, ਜਿਨ੍ਹਾਂ ਵਿਚ 16 ਸੈਂਕੜੇ ਤੇ 34 ਅਰਧ ਸੈਂਕੜੇ ਸ਼ਾਮਲ ਹਨ। ਉਸ ਨੇ 50 ਵਨ ਡੇ ਮੈਚਾਂ ਵਿਚ ਵੀ ਇਕ ਸੈਂਕੜਾ ਤੇ 11 ਅਰਧ ਸੈਂਕੜਿਆਂ ਨਾਲ 1316 ਦੌੜਾਂ ਬਣਾਈਆਂ ਹਨ।