ਭਾਰਤ ਖ਼ਿਲਾਫ਼ ਮੈਚ ਨਾ ਖੇਡਣ ''ਤੇ ਵਿਵਾਦ: ਸ਼੍ਰੀਲੰਕਾ ਨੇ ਪਾਕਿ ਨੂੰ ਲਿਖੀ ਚਿੱਠੀ, ਆਖ ਦਿੱਤੀ ਇਹ ਗੱਲ
Friday, Feb 06, 2026 - 01:56 PM (IST)
ਸਪੋਰਟਸ ਡੈਸਕ : ਟੀ-20 ਵਰਲਡ ਕੱਪ 2026 ਦੀ ਸ਼ੁਰੂਆਤ ਤੋਂ ਪਹਿਲਾਂ ਪਾਕਿਸਤਾਨ ਕ੍ਰਿਕਟ ਬੋਰਡ (PCB) ਦੀਆਂ ਮੁਸ਼ਕਲਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸ੍ਰੀਲੰਕਾ ਕ੍ਰਿਕਟ (SLC) ਨੇ ਹੁਣ ਪਾਕਿਸਤਾਨ ਨੂੰ ਇੱਕ ਸਖ਼ਤ ਪੱਤਰ ਲਿਖ ਕੇ 15 ਫਰਵਰੀ ਨੂੰ ਹੋਣ ਵਾਲੇ ਭਾਰਤ ਬਨਾਮ ਪਾਕਿਸਤਾਨ ਮੈਚ ਦੇ ਬਾਈਕਾਟ ਦੇ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ...5.5 ਲੱਖ ਰੁਪਏ ਤੱਕ ਪਹੁੰਚ ਸਕਦੀ ਹੈ ਸੋਨੇ ਦੀ ਕੀਮਤ! ਜੇਪੀ ਮੋਰਗਨ ਦੀ ਵੱਡੀ ਭਵਿੱਖਬਾਣੀ
ਸ੍ਰੀਲੰਕਾ ਕ੍ਰਿਕਟ ਨੇ ਪਾਕਿਸਤਾਨ ਨੂੰ ਉਹ ਔਖਾ ਸਮਾਂ ਯਾਦ ਦਿਵਾਇਆ ਹੈ ਜਦੋਂ 2009 ਵਿੱਚ ਸ੍ਰੀਲੰਕਾ ਦੇ ਖਿਡਾਰੀਆਂ 'ਤੇ ਹੋਏ ਅੱਤਵਾਦੀ ਹਮਲੇ ਦੇ ਬਾਵਜੂਦ ਉਨ੍ਹਾਂ ਨੇ ਪਾਕਿਸਤਾਨ ਦਾ ਸਾਥ ਦਿੱਤਾ ਸੀ ਅਤੇ ਉੱਥੇ ਕ੍ਰਿਕਟ ਖੇਡਣ ਗਏ ਸਨ। ਬੋਰਡ ਨੇ ਕਿਹਾ ਕਿ ਜਦੋਂ ਹੋਰ ਟੀਮਾਂ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਰਹੀਆਂ ਸਨ, ਉਦੋਂ ਦੋਵਾਂ ਬੋਰਡਾਂ ਦੇ ਆਪਸੀ ਸਤਿਕਾਰ ਕਾਰਨ ਸ੍ਰੀਲੰਕਾ ਨੇ ਇਹ ਦਲੇਰਾਨਾ ਫੈਸਲਾ ਲਿਆ ਸੀ।
ਇਹ ਵੀ ਪੜ੍ਹੋ....Mozilla Firefox ਵਰਤਣ ਵਾਲੇ ਸਾਵਧਾਨ! ਸਰਕਾਰ ਵੱਲੋਂ 'High Risk' ਅਲਰਟ ਜਾਰੀ, ਤੁਰੰਤ ਕਰ ਲਓ ਇਹ ਕੰਮ
ਵਿੱਤੀ ਨੁਕਸਾਨ ਦੀ ਦਿੱਤੀ ਚਿਤਾਵਨੀ
ਸ੍ਰੀਲੰਕਾ ਕ੍ਰਿਕਟ ਬੋਰਡ ਨੇ ਦੋ ਪੰਨਿਆਂ ਦੀ ਇਸ ਚਿੱਠੀ ਵਿੱਚ ਸਪੱਸ਼ਟ ਕੀਤਾ ਹੈ ਕਿ ਜੇਕਰ ਇਹ ਮੈਚ ਯੋਜਨਾ ਮੁਤਾਬਕ ਨਹੀਂ ਹੁੰਦਾ, ਤਾਂ ਇਸ ਨਾਲ ਸ੍ਰੀਲੰਕਾ ਨੂੰ ਵੱਡਾ ਆਰਥਿਕ, ਸੈਰ-ਸਪਾਟਾ ਅਤੇ ਸਾਖ ਦਾ ਨੁਕਸਾਨ ਹੋ ਸਕਦਾ ਹੈ। ਮੈਚ ਲਈ ਟਿਕਟਾਂ ਦੀ ਵਿਕਰੀ ਸਮੇਤ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ ਅਤੇ ਪ੍ਰਸ਼ੰਸਕਾਂ ਵਿੱਚ ਇਸ ਮੈਚ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਜ਼ਿਕਰਯੋਗ ਹੈ ਕਿ ਟੀ-20 ਵਰਲਡ ਕੱਪ 2026 ਭਲਕੇ (7 ਫਰਵਰੀ) ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਪਰ ਪਾਕਿਸਤਾਨ ਵੱਲੋਂ ਭਾਰਤ ਵਿਰੁੱਧ ਮੈਚ ਨਾ ਖੇਡਣ ਦੇ ਫੈਸਲੇ ਨੇ ਪੂਰੇ ਟੂਰਨਾਮੈਂਟ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
