ਬੰਗਲਾਦੇਸ਼ ਵਨ ਡੇ ਲਈ ਸ਼੍ਰੀਲੰਕਾ ਨੇ 22 ਮੈਂਬਰੀ ਟੀਮ ਚੁਣੀ

Saturday, Jul 20, 2019 - 03:40 AM (IST)

ਬੰਗਲਾਦੇਸ਼ ਵਨ ਡੇ ਲਈ ਸ਼੍ਰੀਲੰਕਾ ਨੇ 22 ਮੈਂਬਰੀ ਟੀਮ ਚੁਣੀ

ਕੋਲੰਬੋ— ਸ਼੍ਰੀਲੰਕਾ ਨੇ ਬੰਗਲਾਦੇਸ਼ ਵਿਰੁੱਧ ਹੋਣ ਵਾਲੀ ਘਰੇਲੂ ਵਨ ਡੇ ਕ੍ਰਿਕਟ ਸੀਰੀਜ਼ ਦੇ ਲਈ ਸ਼ੁੱਕਰਵਾਰ ਨੂੰ ਦਿਮੁਥ ਕਰੁਣਾਰਤਨੇ ਦੀ ਅਗੁਵਾਈ 'ਚ 22 ਮੈਂਬਰੀ ਟੀਮ ਦੀ ਚੋਣ ਕੀਤੀ। 3 ਵਨ ਡੇ ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ 26 ਜੁਲਾਈ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ ਅਗਲੇ 2 ਮੈਚ 28 ਜੁਲਾਈ ਤੇ 31 ਜੁਲਾਈ ਨੂੰ ਖੇਡੇ ਜਾਣਗੇ। ਸਾਰੇ ਮੈਚ ਕੋਲੰਬੋ ਦੇ ਪ੍ਰੋਮਦਾਸਾ ਸਟੇਡੀਅਮ 'ਚ ਖੇਡੇ ਜਾਣਗੇ।
ਟੀਮ ਇਸ ਪ੍ਰਕਾਰ ਹੈ— ਦਿਮੁਥ ਕਰੁਣਾਰਤਨੇ (ਕਪਤਾਨ), ਕੁਸਲ ਪਰੇਰਾ, ਅਵਿਸ਼ਕਾ ਫਰਨਾਡੋ, ਕੁਸਲ ਮੇਂਡਿਸ, ਐਂਜੇਲੋ ਮੈਥਿਊਜ਼, ਲਾਹਿਰੂ ਥਿਰਿਮਾਨੇ, ਸ਼ੇਹਾਨ ਜੈਸੂਰੀਆ, ਧਨੰਜੈ ਡਿ ਸਿਲਵਾ, ਨਿਕੋਸ਼ਨ ਡਿਕਵੇਲਾ, ਧਨੁਸ਼ਕਾ ਗੁਣਤਿਲਕੇ, ਦਾਸੁਨ ਸ਼ਨਾਕਾ, ਵਾਹਿੰਦੁ ਹਸਰੰਗਾ, ਅਕਿਲਾ ਧਨੰਜੈ, ਅਮਿਲਾ ਅਪੋਨਸੋ, ਲਛਣ ਸੰਦਾਕਨ, ਲਸਿਥ ਮਲਿੰਗਾ, ਨੁਵਾਨ ਪ੍ਰਦੀਪ, ਕਸੁਨ ਰਾਜਿਸ਼, ਲਾਹਿਰੂ ਕੁਮਾਰਾ, ਤਿਸਾਰਾ ਪਰੇਰਾ, ਈਸੁਰੂ ਉਦਾਨਾ, ਲਾਹਿਰੁ ਮਦੁਸੰਕਾ।


author

Gurdeep Singh

Content Editor

Related News