ਸ਼੍ਰੀਲੰਕਾ ਨੇ ਇੰਗਲੈਂਡ ਵਿਰੁੱਧ ਪਹਿਲੀ ਪਾਰੀ ’ਚ ਬਣਾਈਆਂ 236 ਦੌੜਾਂ

Thursday, Aug 22, 2024 - 10:09 AM (IST)

ਸ਼੍ਰੀਲੰਕਾ ਨੇ ਇੰਗਲੈਂਡ ਵਿਰੁੱਧ ਪਹਿਲੀ ਪਾਰੀ ’ਚ ਬਣਾਈਆਂ 236 ਦੌੜਾਂ

ਮਾਨਚੈਸਟਰ– ਸ਼੍ਰੀਲੰਕਾ ਨੇ ਬੁੱਧਵਾਰ ਨੂੰ ਓਲਡ ਟ੍ਰੈਫਰਡ ’ਚ ਕਪਤਾਨ ਧਨੰਜਯਾ ਡੀ ਸਿਲਵਾ (74) ਅਤੇ ਡੈਬਿਊ ਕਰਨ ਵਾਲੇ ਮਿਲਾਨ ਰਥਨਾਇਕ (72) ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਇੰਗਲੈਂਡ ਖਿਲਾਫ 3 ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੈਸਟ ਦੇ ਪਹਿਲੇ ਦਿਨ 236 ਦੌੜਾਂ ਬਣਾ ਲਈਆਂ। ਇੰਗਲੈਂਡ ਨੇ ਇਸ ਦੇ ਜਵਾਬ ਵਿਚ ਦਿਨ ਦੀ ਖੇਡ ਖਤਮ ਹੋਣ ਤੱਕ ਬਿਨਾਂ ਵਿਕਟ ਗੁਆਏ 22 ਦੌੜਾਂ ਬਣਾ ਲਈਆਂ ਹਨ। ਉਸ ਵੱਲੋਂ ਬੇਨ ਡਕੇਟ 13 ਤੇ ਡਾਨ ਲੌਂਰੈਂਸ 9 ਦੌੜਾਂ ਬਣਾ ਕੇ ਅਜੇਤੂ ਹਨ। ਸ਼੍ਰੀਲੰਕਾ ਨੇ ਇਕ ਸਮੇਂ 113 ਦੌੜਾਂ ’ਤੇ 7 ਵਿਕਟਾਂ ਗੁਆ ਦਿੱਤੀਆਂ ਸਨ, ਜਿਸ ਤੋਂ ਬਾਅਦ ਧਨੰਜਯ ਨੇ ਮਿਲਾਨ ਨਾਲ ਮਿਲ ਕੇ ਪਾਰੀ ਨੂੰ ਸੰਭਾਲਿਆ। ਦੋਵਾਂ ਨੇ 8ਵੀਂ ਵਿਕਟ ਲਈ 81 ਗੇਂਦਾਂ ’ਤੇ 50 ਦੌੜਾਂ ਜੋੜੀਆਂ।
ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਸੀ।


author

Aarti dhillon

Content Editor

Related News