ਸ਼੍ਰੀਲੰਕਾ ਨੇ ਆਰ. ਸ਼੍ਰੀਧਰ ਨੂੰ ਟੀ-20 ਵਿਸ਼ਵ ਕੱਪ ਤੱਕ ਫੀਲਡਿੰਗ ਕੋਚ ਕੀਤਾ ਨਿਯੁਕਤ
Thursday, Dec 18, 2025 - 10:28 AM (IST)
ਕੋਲੰਬੋ– ਸ਼੍ਰੀਲੰਕਾ ਕ੍ਰਿਕਟ (ਐੱਸ. ਐੱਲ. ਸੀ.) ਨੇ ਬੁੱਧਵਾਰ ਨੂੰ ਭਾਰਤ ਦੇ ਸਾਬਕਾ ਫੀਲਡਿੰਗ ਕੋਚ ਆਰ. ਸ਼੍ਰੀਧਰ ਨੂੰ ਅਗਲੇ ਸਾਲ ਫਰਵਰੀ-ਮਾਰਚ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਆਖਿਰ ਤੱਕ ਆਪਣੀ ਰਾਸ਼ਟਰੀ ਟੀਮ ਦਾ ਫੀਲਡਿੰਗ ਕੋਚ ਨਿਯੁਕਤ ਕੀਤਾ। ਸ਼੍ਰੀਧਰ 2014 ਤੋਂ 2021 ਤੱਕ ਭਾਰਤ ਦਾ ਫੀਲਡਿੰਗ ਕੋਚ ਰਿਹਾ ਸੀ।
ਉਸ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਸ਼੍ਰੀਲੰਕਾ ਦੇ ਰਾਸ਼ਟਰੀ ਹਾਈ ਪ੍ਰਫਾਰਮੈਂਸ ਸੈਂਟਰ ਵਿਚ 10 ਦਿਨ ਦਾ ਵਿਸ਼ੇਸ਼ ਫੀਲਡਿੰਗ ਕੈਂਪ ਵੀ ਆਯੋਜਿਤ ਕੀਤਾ ਸੀ। ਸ਼੍ਰੀਧਰ ਦੀ ਨਿਯੁਕਤੀ 11 ਦਸੰਬਰ ਤੋਂ 10 ਮਾਰਚ 2026 ਤੱਕ ਰਹੇਗੀ। ਇਸ ਦੌਰਾਨ ਸ਼੍ਰੀਲੰਕਾ ਪਾਕਿਸਤਾਨ ਤੇ ਇੰਗਲੈਂਡ ਵਿਰੁੱਧ ਲੜੀਆਂ ਤੇ ਉਸ ਤੋਂ ਬਾਅਦ ਟੀ-20 ਵਿਸ਼ਵ ਕੱਪ ਖੇਡੇਗਾ। ਭਾਰਤ ਤੇ ਸ਼੍ਰੀਲੰਕਾ ਟੀ-20 ਵਿਸ਼ਵ ਕੱਪ ਦੇ ਸਾਂਝੇ ਮੇਜ਼ਬਾਨ ਹਨ।
