ਸ਼੍ਰੀਲੰਕਾ ਨੇ ਪਾਕਿ ਦੀ ਕੀਤੀ ਬੋਲਤੀ ਬੰਦ, ਦੱਸੀ ਖਿਡਾਰੀਆਂ ਦੇ ਪਾਕਿ ਨਾ ਜਾਣ ਦੀ ਅਸਲ ਵਜ੍ਹਾ

Wednesday, Sep 11, 2019 - 02:45 PM (IST)

ਸ਼੍ਰੀਲੰਕਾ ਨੇ ਪਾਕਿ ਦੀ ਕੀਤੀ ਬੋਲਤੀ ਬੰਦ, ਦੱਸੀ ਖਿਡਾਰੀਆਂ ਦੇ ਪਾਕਿ ਨਾ ਜਾਣ ਦੀ ਅਸਲ ਵਜ੍ਹਾ

ਸਪੋਰਟਸ ਡੈਸਕ — ਸ਼੍ਰੀਲੰਕਾ ਦੇ ਖੇਡ ਮੰਤਰੀ ਮਿਰਗ ਫਰਨਾਂਡੋ ਨੇ ਪਾਕਿਸਤਾਨ ਦੇ ਵਿਗਿਆਨ ਅਤੇ ਟੈਕਨਾਲੌਜੀ ਮੰਤਰੀ ਫਵਾਦ ਹੁਸੈਨ ਚੌਧਰੀ ਨੂੰ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਕਿ ਸ਼੍ਰੀਲੰਕਾ ਦੇ ਖਿਡਾਰੀਆਂ ਨੇ ਭਾਰਤ ਦੀ ਵਜ੍ਹਾ ਨਾਲ ਨਹੀਂ ਸਗੋਂ 2009 'ਚ ਹੋਈ ਘਟਨਾ ਦੀ ਵਜ੍ਹਾ (ਅੱਤਵਾਦੀ ਹਮਲਾ) ਤੋਂ ਪਾਕਿਸਤਾਨ ਜਾਣ ਤੋਂ ਮਨ੍ਹਾਂ ਕੀਤਾ ਹੈ। ਫਵਾਦ ਹੁਸੈਨ ਚੌਧਰੀ ਨੇ ਹਾਲ ਹੀ 'ਚ ਵਿਵਾਦਿਤ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਭਾਰਤ ਨੇ ਸ਼੍ਰੀਲੰਕਾਈ ਖਿਡਾਰੀਆਂ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਹ ਪਾਕਿਸਤਾਨ ਗਏ ਤਾਂ ਉਨ੍ਹਾਂ ਨੂੰ ਆਈ. ਪੀ. ਐੱਲ ਤੋਂ ਕੱਢ ਦਿੱਤਾ ਜਾਵੇਗਾ, ਜਿਸ ਕਾਰਨ ਸ਼੍ਰੀਲੰਕਾਈ ਖਿਡਾਰੀਆਂ ਨੇ ਪਾਕਿਸਤਾਨ ਆਉਣ ਤੋਂ ਮਨ੍ਹਾਂ ਕੀਤਾ ਹੈ।

ਸ਼੍ਰੀਲੰਕਾਈ ਖੇਡ ਮੰਤਰੀ ਨੇ ਇਸ ਸੰਬੰਧ 'ਚ ਟਵੀਟ ਕਰਦੇ ਹੋਏ ਕਿਹਾ ਕਿ ਇਸ ਗੱਲ 'ਚ ਕੋਈ ਸਚਾਈ ਨਹੀਂ ਹੈ ਕਿ ਭਾਰਤ ਦੀ ਵਜ੍ਹਾ ਕਰਕੇ ਸ਼੍ਰੀਲੰਕਾ ਦੇ ਖਿਡਾਰੀਆਂ ਨੇ ਪਾਕਿਸਤਾਨ 'ਚ ਖੇਡਣ ਤੋਂ ਮਨ੍ਹਾਂ ਕੀਤਾ।  ਉਨ੍ਹਾਂ ਨੇ ਕਿਹਾ ਕਿ ਕੁਝ ਖਿਡਾਰੀਆਂ ਨੇ 2009 'ਚ ਹੋਈ ਘਟਨਾ ਦੀ ਵਜ੍ਹਾ ਕਰਕੇ ਉਥੇ ਜਾਣ ਤੋਂ ਮਨ੍ਹਾ ਕੀਤਾ ਹੈ। ਅਸੀਂ ਖਿਡਾਰੀਆਂ ਦੇ ਇਸ ਫੈਸਲੇ ਦਾ ਸਨਮਾਨ ਕਰਦੇ ਹਾਂ। ਇਸ ਦੇ ਨਾਲ ਹੀ ਅਸੀਂ ਅਜਿਹੇ ਖਿਡਾਰੀਆਂ ਦੀ ਟੀਮ ਚੁਣਾਂਗੇ ਜੋ ਪਾਕਿਸਤਾਨ ਜਾਣ ਨੂੰ ਤਿਆਰ ਹੋਣ। ਸਾਡੇ ਕੋਲ ਮਜ਼ਬੂਤ ਟੀਮ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਪਾਕਿਸਤਾਨ ਨੂੰ ਉਸ ਦੇ ਘਰ 'ਚ ਹੀ ਹਰਾਵਾਂਗੇ।


Related News