ਸ਼੍ਰੀਲੰਕਾ 12 ਸਾਲਾਂ ''ਚ ਦੱ. ਅਫਰੀਕਾ ਤੋਂ ਪਹਿਲੀ ਟੈਸਟ ਸੀਰੀਜ਼ ਜਿੱਤਣ ਦੀ ਦਹਿਲੀਜ਼ ''ਤੇ

Monday, Jul 23, 2018 - 01:33 AM (IST)

ਸ਼੍ਰੀਲੰਕਾ 12 ਸਾਲਾਂ ''ਚ ਦੱ. ਅਫਰੀਕਾ ਤੋਂ ਪਹਿਲੀ ਟੈਸਟ ਸੀਰੀਜ਼ ਜਿੱਤਣ ਦੀ ਦਹਿਲੀਜ਼ ''ਤੇ

ਕੋਲੰਬੋ— ਸ਼੍ਰੀਲੰਕਾ ਆਪਣੇ ਸਪਿਨਰਾਂ ਦੇ ਇਕ ਹੋਰ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਦੱਖਣੀ ਅਫਰੀਕਾ ਖਿਲਾਫ ਪਿਛਲੇ 12 ਸਾਲਾਂ 'ਚ ਪਹਿਲੀ ਟੈਸਟ ਸੀਰੀਜ਼ ਜਿੱਤਣ ਦੀ ਦਹਿਲੀਜ਼ 'ਤੇ ਪਹੁੰਚ ਗਿਆ ਹੈ। ਸ਼੍ਰੀਲੰਕਾ ਨੇ ਮੈਚ ਦੇ ਤੀਜੇ ਦਿਨ ਐਤਵਾਰ ਨੂੰ ਆਪਣੀ ਦੂਜੀ ਪਾਰੀ 5 ਵਿਕਟਾਂ 'ਤੇ 275 ਦੌੜਾਂ ਨਾਲ ਐਲਾਨ ਕਰਕੇ ਦੱਖਣੀ ਅਫਰੀਕਾ ਦੇ ਸਾਹਮਣੇ ਜਿੱਤ ਲਈ 490 ਦੌੜਾਂ ਦਾ ਅਸੰਭਵ ਜਿਹਾ ਟੀਚਾ ਰੱਖਿਆ, ਜਿਸਦਾ ਪਿੱਛਾ ਕਰਦੇ ਹੋਏ ਮਹਿਮਾਨ ਟੀਮ ਨੇ ਆਪਣੀਆਂ 5 ਵਿਕਟਾਂ 139 ਦੌੜਾਂ 'ਤੇ ਗੁਆ ਦਿੱਤੀਆਂ ਹਨ। ਪਹਿਲੀ ਪਾਰੀ 'ਚ ਸਿਰਫ 124 ਦੌੜਾਂ 'ਤੇ ਢੇਰ ਹੋਣ ਵਾਲੇ ਦੱਖਣੀ ਅਫਰੀਕਾ ਲਈ ਦੂਜੀ ਪਾਰੀ 'ਚ ਵੀ ਕੁਝ ਚੰਗਾ ਨਹੀਂ ਰਿਹਾ ਹੈ ਅਤੇ ਉਸ ਦੇ ਬੱਲੇਬਾਜ਼ਾਂ ਨੂੰ ਸ਼੍ਰੀਲੰਕਾ ਦੇ ਸਪਿਨਰਾਂ ਦੇ ਸਾਹਮਣੇ ਸੰਘਰਸ਼ ਕਰਨਾ ਪਿਆ। ਡੀਨ ਐਲਗਰ 37, ਏਡਨ ਮਾਰਕ੍ਰਮ 14, ਹਾਸ਼ਿਮ ਅਮਲਾ 6, ਕਪਤਾਨ ਫਾਫ ਡੁਪਲੇਸਿਸ 7 ਅਤੇ ਕੇਸ਼ਵ ਮਹਾਰਾਜ ਖਾਤਾ ਖੋਲੇ ਬਿਨਾਂ ਆਊਟ ਹੋ ਗਏ। ਸਟੰਪਸ ਤੱਕ ਥਿਊਨਿਸ ਡੀ ਬਿਊਰਨ 45 ਦੌੜਾਂ ਬਣਾ ਕੇ ਇਕਪਾਸੜ ਸੰਘਰਸ਼ ਕਰ ਰਹੇ ਸਨ। ਉਨ੍ਹਾਂ ਦੇ ਨਾਲ ਤੇਂਬਾ ਬਾਵੁਮਾ 14 ਦੌੜਾਂ ਬਣਾ ਕੇ ਕਰੀਜ਼ 'ਤੇ ਹਨ। ਦੱਖਣੀ ਅਫਰੀਕਾ ਨੂੰ ਅਜੇ 351 ਦੌੜਾਂ ਬਣਾਉਣੀਆਂ ਹਨ, ਜਦਕਿ ਉਸ ਦੀਆਂ 5 ਵਿਕਟਾਂ ਬਾਕੀ ਹਨ। ਸ਼੍ਰੀਲੰਕਾ ਨੇ ਆਖਰੀ ਵਾਰ ਆਪਣੇ ਮੈਦਾਨ 'ਚ 2006 'ਚ ਦੱਖਣੀ ਅਫਰੀਕਾ ਤੋਂ ਘਰੇਲੂ ਸੀਰੀਜ਼ 2-0 ਨਾਲ ਜਿੱਤੀ ਸੀ ਪਰ ਇਸ ਤੋਂ ਬਾਅਦ ਉਸ ਨੂੰ 2011-12, 2014 ਅਤੇ 2016-17 'ਚ ਦੱਖਣੀ ਅਫਰੀਕਾ ਤੋਂ ਟੈਸਟ ਸੀਰੀਜ਼ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਸ਼੍ਰੀਲੰਕਾ ਨੇ ਪਹਿਲਾ ਟੈਸਟ 278 ਦੌੜਾਂ ਨਾਲ ਜਿੱਤਿਆ ਸੀ।


Related News