ਸਾਬਕਾ ਖੇਡ ਮੰਤਰੀ ਦਾ ਦੋਸ਼, ਵਿਸ਼ਵ ਕੱਪ 2011 ਦੇ ਫਾਈਨਲ ''ਚ ਜਾਣਬੁੱਝ ਕੇ ਹਾਰਿਅਾ ਸ਼੍ਰੀਲੰਕਾ
Friday, Jun 19, 2020 - 11:27 AM (IST)
ਨਵੀਂ ਦਿੱਲੀ– ਸ਼੍ਰੀਲੰਕਾ ਦੇ ਸਾਬਕਾ ਖੇਡ ਮੰਤਰੀ ਮਹਿੰਦਾਨੰਦਾ ਅਲੂਥਗਾਮਗੇ ਨੇ ਦੋਸ਼ ਲਾਇਅਾ ਹੈ ਕਿ ਉਸਦੇ ਦੇਸ਼ ਨੇ 2011 ਵਿਸ਼ਵ ਕੱਪ ਫਾਈਨਲ ਭਾਰਤ ਨੂੰ ‘ਬੇਚ’ ਦਿੱਤਾ ਸੀ। ਇਸ ਦਾਅਵੇ ਨੂੰ ਹਾਲਾਂਕਿ ਬਕਵਾਸ ਕਰਾਰ ਦਿੰਦੇ ਹੋਏ ਸਾਬਕਾ ਕ੍ਰਿਕਟ ਕਪਤਾਨ ਮਹੇਲਾ ਜੈਵਰਧਨੇ ਨੇ ਸਬੂਤ ਮੰਗੇ ਹਨ। ਸਥਾਨਕ ਟੀ. ਵੀ. ਚੈਨਲ ‘ਸਿਰਾਸਾ’ ਨੂੰ ਦਿੱਤੀ ਇੰਟਰਵਿਊ ਵਿਚ ਅਲੂਥਗਾਮਗੇ ਨੇ ਕਿਹਾ ਹੈ ਕਿ ਫਈਨਲ ਵਿਕਸ ਸੀ। ਭਾਰਤ ਨੇ 275 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਗੌਤਮ ਗੰਭੀਰ (97) ਤੇ ਕਪਤਨ ਮਹਿੰਦਰ ਸਿੰਘ ਧੋਨੀ (91) ਦੀਅਾਂ ਪਾਰੀਅਾਂ ਦੀ ਬਦੌਲਤ ਜਿੱਤ ਦਰਜ ਕੀਤੀ ਸੀ। ਸ਼੍ਰੀਲੰਕਾ ਦੇ ਤਤਕਾਲੀਨ ਖੇਡ ਮੰਤਰੀ ਅਲੂਥਗਾਮਗੇ ਨੇ ਕਿਹਾ,‘‘ਅੱਜ ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਅਸੀਂ 2011 ਵਿਸ਼ਵ ਕੱਬ ਵੇਚ ਦਿੱਤਾ ਸੀ। ਜਦੋਂ ਮੈਂ ਖੇਡ ਮੰਤਰੀ ਸੀ ਤਦ ਵੀ ਮੈਂ ਅਜਿਹਾ ਕਿਹਾ ਸੀ।’’
5 ਅਗਸਤ ਨੂੰ ਹੋਣ ਵਾਲੀਅਾਂ ਚੋਣਾਂ ਤਕ ਕੰਮਕਾਜ ਦੇਖ ਰਹੀ ਮੌਜੂਦਾ ਕਾਰਜਕਾਰੀ ਸਰਕਾਰ ਵਿਚ ਬਿਜਲੀ ਰਾਜ ਮੰਤਰੀ ਅਲੂਥਗਾਮਗੇ ਨੇ ਕਿਹਾ,‘‘ਇਕ ਦੇਸ਼ ਦੇ ਰੂਪ ਵਿਚ ਮੈਂ ਇਹ ਅੈਲਾਨ ਨਹੀਂ ਕਰਨਾ ਚਾਹੁੰਦਾ ਸੀ। ਮੈਨੂੰ ਯਾਦ ਨਹੀਂ ਕਿ ਉਹ 2011 ਸੀ ਜਾਂ 2012 ਪਰ ਸਾਨੂੰ ਉਹ ਮੈਚ ਜਿੱਤਣਾ ਚਾਹੀਦਾ ਸੀ।’’ ਦੂਜੇ ਪਾਸੇ ਉਸ ਮੈਚ ਵਿਚ ਸੈਂਕੜਾ ਲਾਉਣ ਵਾਲੇ ਸਾਬਕਾ ਕਪਤਾਨ ਜੈਵਰਧਨੇ ਨੇ ਕਿਹਾ,‘‘ਕੀ ਚੋਣਾਂ ਹੋਣ ਵਾਲੀਅਾਂ ਹਨ?...ਜਿਹੜੀ ਸਰਕਸ ਸ਼ੁਰੂ ਹੋਈ ਹੈ, ਉਹ ਪਸੰਦ ਅਾਈ... ਨਾਂ ਤੇ ਸਬੂਤ?’’