ਸ਼੍ਰੀਲੰਕਾ ਨੇ ਅਫਰੀਕਾ ਨੂੰ 199 ਦੌੜਾਂ ਨਾਲ ਹਰਾ ਕੇ ਟੈਸਟ ਸੀਰੀਜ਼ ''ਤੇ ਕੀਤਾ ਕਬਜਾ
Monday, Jul 23, 2018 - 08:56 PM (IST)
ਕੋਲੰਬੋ : ਰੰਗਨਾ ਹੈਰਾਥ ਦੇ 6 ਵਿਕਟਾਂ ਹਾਸਲ ਕਰਨ ਬਦੌਲਤ ਸ਼੍ਰੀਲੰਕਾ ਨੇ ਦੱਖਣੀ ਅਫਰੀਕਾ ਨੂੰ ਦੂਜੇ ਟੈਸਟ ਮੈਚ 'ਚ 199 ਦੌੜਾਂ ਨਾਲ ਹਰਾ ਕੇ ਸੀਰੀਜ਼ 2-0 ਨਾਲ ਜਿੱਤ ਲਈ ਹੈ। 2006 ਦੇ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਸ਼੍ਰੀਲੰਕਾ ਨੇ ਅਫਰੀਕਾ ਟੀਮ ਨੂੰ ਟੈਸਟ ਸੀਰੀਜ਼ 'ਚ ਮਾਤ ਦਿੱਤੀ ਹੋਵੇ। ਜਿੱਤ ਦੇ ਲਈ 490 ਦੌੜਾਂ ਦੇ ਮੁਸ਼ਕਲ ਟੀਚੇ ਦਾ ਪਿੱਛਾ ਕਰਦੇ ਹੋਏ ਅਫਰੀਕਾ ਟੀਮ ਦੂਜੀ ਪਾਰੀ 'ਚ 290 ਦੌੜਾਂ 'ਤੇ ਆਊਟ ਹੋ ਗਈ। ਸ਼੍ਰੀਲੰਕਾ ਨੇ 12 ਸਾਲ ਪਹਿਲਾਂ ਦੱਖਣੀ ਅਫਰੀਕਾ ਨੂੰ ਟੈਸਟ ਸੀਰੀਜ਼ 'ਚ 2-0 ਨਾਲ ਹਰਾਇਆ ਸੀ ਜਿਸਦੇ ਬਾਅਦ ਉਸਨੇ ਪਹਿਲੀ ਵਾਰ ਟੈਸਟ ਸੀਰੀਜ਼ 'ਚ ਉਸਦਾ ਸਫਾਇਆ ਕੀਤਾ।

ਦੱਖਣੀ ਅਫਰੀਕਾ ਨੇ ਅੱਜ ਪੰਜ ਵਿਕਟਾਂ 'ਤੇ 139 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਟੀ ਡੇ ਬਰੂਈਨ ਅਤੇ ਤੇਮਬਾ ਬਾਵੁਮਾ ਨੇ ਸ਼੍ਰੀਲੰਕਾਈ ਸਪਿਨਰਾਂ ਨੂੰ ਲੰਬਾ ਇੰਤਜ਼ਾਰ ਕਰਾਇਆ ਅਤੇ ਸਟ੍ਰਾਈਕ ਰੋਟੇਟ ਕਰਦੇ ਰਹੇ। ਬਾਵੁਮਾ 63 ਦੌੜਾਂ ਬਣਾ ਕੇ ਹੇਰਾਥ ਦੀ ਗੇਂਦ 'ਤੇ ਵਿਕਟ ਦੇ ਪਿੱਛੇ ਕੈਚ ਦੇ ਕੇ ਆਊਟ ਹੋਏ। ਲੰਚ ਦੇ ਬਾਅਦ ਬਰੂਈਨ ਨੇ ਆਪਣਾ ਪਹਿਲਾ ਸੈਂਕੜਾ ਬਣਾਇਆ ਜੋ ਇਸ ਸੀਰੀਜ਼ 'ਚ ਕਿਸੇ ਅਫਰੀਕੀ ਬੱਲੇਬਾਜ਼ ਦਾ ਪਹਿਲਾ ਸੈਂਕੜਾ ਵੀ ਹੈ। ਇਸ ਤੋਂ ਬਾਅਦ ਸ਼੍ਰੀਲੰਕਾ ਨੇ ਆਪਣੀ ਪਹਿਲੀ ਪਾਰੀ 'ਚ 338 ਜਦਕਿ ਦੱਖਣੀ ਅਫਰੀਕਾ ਨੇ 124 ਦੌੜਾਂ ਬਣਾਈਆਂ। ਉਥੇ ਹੀ ਸ਼੍ਰੀਲੰਕਾ ਨੇ ਦੂਜੀ ਪਾਰੀ 'ਚ 275 ਦੌੜਾਂ 'ਤੇ ਆਪਣੀ ਪਾਰੀ ਡਕਲੇਅਰ ਕਰ ਦਿੱਤੀ। ਇਸ ਤੋਂ ਪਹਿਲਾਂ ਸ਼੍ਰੀਲੰਕਾ ਨੇ ਗਾਲ 'ਚ ਪਹਿਲਾ ਟੈਸਟ ਤਿਨ ਦਿਨ 'ਚ ਜਿੱਤਿਆ ਸੀ ਜਿਸ 'ਚ ਅਫਰੀਕੀ ਟੀਮ ਦੂਜੀ ਪਾਰੀ 'ਚ ਆਪਣੇ ਸਭ ਤੋਂ ਘੱਟ ਸਕੋਰ 73 ਦੌੜਾਂ 'ਤੇ ਆਊਟ ਹੋ ਗਈ ਸੀ।
