ਸ਼੍ਰੀਲੰਕਾ ਕ੍ਰਿਕਟ ਟੀਮ ਨੇ ਪਾਕਿਸਤਾਨ ’ਚ ਖੇਡਣ ਤੋਂ ਕੀਤਾ ਮਨ੍ਹਾ, ਜਾਣੋ ਵਜ੍ਹਾ
Friday, Aug 30, 2019 - 05:29 PM (IST)

ਸਪੋਰਟਸ ਡੈਸਕ : ਸ਼੍ਰੀਲੰਕਾਈ ਕ੍ਰਿਕਟ ਟੀਮ ਦੇ ਖਿਡਾਰੀ ਪਾਕਿ ਵਿਚ ਮੈਚ ਖੇਡਣ ਨੂੰ ਲੈ ਕੇ ਤਿਆਰ ਨਹੀਂ ਹਨ। ਦੱਸ ਦਈਏ ਕਿ ਸਾਲ 2009 ਵਿਚ ਸ਼੍ਰੀਲੰਕਾਈ ਟੀਮ ’ਤੇ ਪਾਕਿਸਤਾਨ ਵਿਚ ਅੱਤਵਾਦੀ ਹਮਲਾ ਹੋਇਆ ਸੀ। ਇਸ ਤੋਂ ਬਾਅਦ ਪਾਕਿਸਤਾਨ ਵਿਦੇਸ਼ੀ ਟੀਮਾਂ ਦਾ ਕ੍ਰਿਕਟ ਖੇਡਣ ਜਾਣਾ ਬੰਦ ਹੋ ਗਿਆ। ਸ਼੍ਰੀਲੰਕਾ ਕ੍ਰਿਕਟ ਅਤੇ ਪਾਕਿ ਕ੍ਰਿਕਟ ਬੋਰਡ ਵਿਚਾਲੇ ਆਗਾਮੀ ਸੀਰੀਜ਼ ਨੂੰ ਲੈ ਕੇ ਕਰਾਰ ਹੋ ਚੁੱਕਾ ਹੈ। ਦੋਵੇਂ ਟੀਮਾਂ 10 ਸਾਲਾਂ ਬਾਅਦ ਪਾਕਿ ਵਿਚ ਕੇਡਣ ਲਈ ਰਾਜ਼ੀ ਹੋਈਆਂ ਹਨ ਪਰ ਕੁਝ ਸ਼੍ਰੀਲੰਕਾਈ ਕ੍ਰਿਕਟ ਅਜਿਹੇ ਵੀ ਹਨ ਜੋ ਪਾਕਿ ਜਾਣ ਲਈ ਤਿਆਰ ਨਹੀਂ ਹਨ।
ਪਾਕਿਸਤਾਨੀ ਮੀਡੀਆ ਮੁਤਾਬਕ ਸ਼੍ਰੀਲੰਕਾ ਟੀਮ ਦੇ ਕੁਝ ਅਜਿਹੇ ਖਿਡਾਰੀ ਹਨ ਜੋ ਪਾਕਿ ਵਿਚ ਜਾ ਕੇ 3 ਵਨ ਡੇ ਅਤੇ 3 ਟੀ-20 ਮੈਚਾਂ ਦੀ ਸੀਰੀਜ਼ ਖੇਡਣ ਲਈ ਤਿਆਰ ਨਹੀਂ ਹੈ। ਸ਼੍ਰੀਲੰਕਾ ਪਾਕਿਸਤਾਨ ਵਿਚਾਲੇ ਸਤੰਬਰ-ਅਕਤੂਬਰ ਵਿਚ ਇਹ ਲੜੀਆਂ ਖੇਡੀਆਂ ਜਾਣੀਆਂ ਹਨ ਪਰ ਇਸ ਤੋਂ ਪਹਿਲਾਂ ਸ਼੍ਰੀਲੰਕਾ ਕ੍ਰਿਕਟ ਬੋਰਡ ਦੀ ਨੀਂਦ ਕੁਝ ਖਿਡਾਰੀਆਂ ਨੇ ਉਡਾ ਦਿੱਤੀ ਹੈ। ਸੂਤਰਾਂ ਮੁਤਾਬਕ ਦੋਵੇਂ ਦੇਸ਼ਾਂ ਵਿਚਾਲੇ ਗੱਲਬਾਤ ਤੋਂ ਬਾਅਦ ਵਨ ਡੇ ਅਤੇ ਟੀ-20 ਸੀਰੀਜ਼ ਦਾ ਸ਼ੈਡਿਊਲ ਬਣਾਇਆ ਗਿਆ ਸੀ ਪਰ ਸ਼੍ਰੀਲੰਕਾ ਦੇ ਵਿਕਟਕੀਪਰ ਬੱਲੇਬਾਜ਼ ਨਿਰੋਸ਼ਨ ਡਿਕਵੇਲਾ, ਆਲਰਾਊਂਡਰ ਥਿਸਾਰਾ ਪਰੇਰਾ ਸਮੇਤ ਕਈ ਖਿਡਾਰੀ ਇਸ ਦੌਰੇ ’ਤੇ ਜਾਣਾ ਨਹੀਂ ਚਾਹੁੰਦੇ। ਇਨ੍ਹਾਂ 2 ਖਿਡਾਰੀਆਂ ਨੇ ਤਾਂ ਸਾਫ ਮਨ੍ਹਾ ਕਰ ਦਿੱਤਾ ਹੈ ਜਦਕਿ ਕੁਝ ਖਿਡਾਰੀ ਅਜੇ ਵੀ ਬੋਰਡ ਨੂੰ ਯਕੀਨ ਨਹੀਂ ਦਿਵਾ ਸਕੇ ਕਿ ਉਨ੍ਹਾਂ ਨੂੰ ਪਾਕਿਸਤਾਨ ਜਾਣਾ ਹੈ ਜਾਂ ਨਹੀਂ।