ਸਾਡੇ ਸਫਲ ਦੌਰੇ ਤੋਂ ਦੂਜੀਆਂ ਟੀਮਾਂ ਪਾਕਿ ਆਉਣ ਲਈ ਪ੍ਰੇਰਿਤ ਹੋਣਗੀਆਂ : ਸ਼੍ਰੀਲੰਕਾ ਕੋਚ

09/30/2019 11:34:51 AM

ਕਰਾਚੀ : ਸ਼੍ਰੀਲੰਕਾ ਦੇ ਅਸਥਾਈ ਮੁੱਖ ਕੋਚ ਰਮੇਸ਼ ਰਤਨਾਇਕੇ ਦਾ ਮੰਨਣਾ ਹੈ ਕਿ ਜੇਕਰ ਉਸਦੀ ਟੀਮ ਦਾ ਪਾਕਿਸਤਾਨ ਦੌਰਾ ਬਿਨਾ ਕਿਸੇ ਪਰੇਸ਼ਾਨੀ ਦੇ ਤੋਂ ਖਤਮ ਹੋ ਗਿਆ ਤੰ ਇਹ ਦੂਜੇ ਦੇਸ਼ਾਂ ਨੂੰ ਇੱਥੇ ਟੀਮ ਭੇਜਣ ਲਈ ਪ੍ਰੇਰਿਤ ਕਰੇਗਾ। ਸ਼੍ਰੀਲੰਕਾ ਟੀਮ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਦੌਰੇ ਦੀ ਸ਼ੁਰੂਆਤ ਕੀਤੀ ਸੀ। ਟੀਮ ਦੇ 10 ਮੁੱਖ ਖਿਡਾਰੀ ਹਾਲਾਂਕਿ ਸੁਰੱਖਿਆ ਕਾਰਨਾਂ ਤੋਂ ਇਸ ਦੌਰੇ 'ਤੇ ਨਹੀਂ ਆਏ ਹਨ।

PunjabKesari

ਪੀ. ਸੀ. ਬੀ. ਚਾਹੁੰਦਾ ਹੈ ਕਿ ਸ਼੍ਰੀਲੰਕਾ ਟੀਮ 2 ਟੈਸਟ ਮੈਚਾਂ ਦੀ ਸੀਰੀਜ਼ ਖੇਡੇ ਜੋ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ। ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਹਾਲਾਂਕਿ ਪਹਿਲਾਂ ਸੀਮਤ ਓਵਰਾਂ ਦੀ ਸੀਰੀਜ਼ ਖੇਡਣ 'ਤੇ ਜ਼ੋਰ ਦਿੱਤਾ। ਰਤਨਾਇਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ''ਇਹ ਦੌਰਾ ਉਸ ਲਈ ਦਸੰਬਰ ਵਿਚ ਟੈਸਟ ਸੀਰੀਜ਼ ਦੀ ਤਰ੍ਹਾਂ ਹੈ। ਮੈਂ ਇਸ ਗੱਲ ਨੂੰ ਲੈ ਕੇ ਯਕੀਨੀ ਹਾਂ ਕਿ ਇਹ ਦੂਜੇ ਖਿਡਾਰੀਆਂ ਨੂੰ ਪਾਕਿਸਤਾਨ ਆਉਣ ਦਾ ਫੈਸਲਾ ਕਰਨ ਲਈ ਪ੍ਰੇਰਿਤ ਕਰੇਗਾ। ਅਸੀਂ ਇਸਦੇ ਲਈ ਆਪਣੇ ਖਿਡਾਰੀਆਂ ਨੂੰ ਮਜਬੂਰ ਨਹੀਂ ਕਰ ਸਕਦੇ। ਖਿਡਾਰੀਆਂ ਨੇ ਜੋ ਫੈਸਲਾ ਕੀਤਾ ਹੈ ਅਸੀਂ ਉਸਦਾ ਸਨਮਾਨ ਕਰਦੇ ਹਾਂ।''

PunjabKesari

ਰਤਨਾਇਕੇ ਨੇ ਕਿਹਾ ਕਿ ਜੇਕਰ ਸੀਰੀਜ਼ ਸਹੀ ਨਿਕਲ ਜਾਂਦੀ ਹੈ ਤਾਂ ਇਹ ਭਵਿੱਖ ਲਈ ਵੱਡੀ ਗੱਲ ਹੋਵੇਗੀ। ਸਿਰਫ ਸਾਡੀ ਟੀਮ ਹੀ ਨਹੀਂ ਸਗੋਂ ਦੂਜੇ ਦੇਸ਼ਾਂ ਦੀਆਂ ਟੀਮਾਂ ਵੀ ਇੱਥੇ ਹੋਣਗੀਆਂ। ਦੱਸ ਦਈਏ ਕਿ ਦੋਵਾਂ ਦੇਸ਼ਾਂ ਵਿਚਾਲੇ ਵਨ ਡੇ ਸੀਰੀਜ਼ ਦਾ ਪਹਿਲਾ ਮੁਕਾਬਲਾ ਮੀਂਹ ਦੀ ਭੇਟ ਚੜ੍ਹ ਗਿਆ ਸੀ ਜਦਕਿ ਦੂਜੇ ਮੁਕਾਬਲੇ ਨੂੰ ਖਰਾਬ ਮੌਸਮ ਕਾਰਨ ਇਕ ਦਿਨ ਲਈ ਟਾਲ ਦਿੱਤਾ ਗਿਆ ਸੀ।


Related News