ਸ਼੍ਰੀਲੰਕਾ ਨੇ ਦੂਜੇ ਵਨ ਡੇ ’ਚ ਅਫਗਾਨਿਸਤਾਨ ਨੂੰ 155 ਦੌੜਾਂ ਨਾਲ ਹਰਾਇਆ

Monday, Feb 12, 2024 - 12:17 PM (IST)

ਸ਼੍ਰੀਲੰਕਾ ਨੇ ਦੂਜੇ ਵਨ ਡੇ ’ਚ ਅਫਗਾਨਿਸਤਾਨ ਨੂੰ 155 ਦੌੜਾਂ ਨਾਲ ਹਰਾਇਆ

ਪੱਲੇਕੇਲੇ, (ਵਾਰਤਾ)– ਚਰਿਥ ਅਸਾਲੰਕਾ (ਅਜੇਤੂ 97), ਕੁਸ਼ਲ ਮੇਂਡਿਸ (61), ਸਦੀਰਾ ਸਮਰਵਿਕ੍ਰਮਾ (52) ਤੇ ਜਤਿਨ ਲਿਆਨਗੇ (50) ਦੇ ਅਰਧ ਸੈਂਕੜਿਆਂ ਦੀ ਬਦੌਲਤ ਸ਼੍ਰੀਲੰਕਾ ਨੇ ਨਿਰਧਾਰਿਤ 50 ਓਵਰਾਂ ਵਿਚ 6 ਵਿਕਟਾਂ ’ਤੇ 308 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਇਸ ਤੋਂ ਬਾਅਦ ਵਾਨਿੰਦੂ ਹਸਰੰਗਾ ਦੀਆਂ 4 ਵਿਕਟਾਂ ਦੀ ਬਦੌਲਤ ਸ਼੍ਰੀਲੰਕਾ ਨੇ ਦੂਜੇ ਵਨ ਡੇ ਵਿਚ ਐਤਵਾਰ ਨੂੰ ਅਫਾਗਨਿਸਤਾਨ ਨੂੰ 155 ਦੌੜਾਂ ਨਾਲ ਹਰਾ ਦਿੱਤਾ। 309 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਅਫਗਾਨਿਸਤਾਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਸ ਨੇ 7ਵੇਂ ਓਵਰ ਵਿਚ ਸਲਾਮੀ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼ (8) ਦੀ ਵਿਕਟ ਗੁਆ ਦਿੱਤੀ। 

ਇਬ੍ਰਾਹਿਮ ਜਦਰਾਨ (54) ਤੇ ਰਹਿਮਤ ਸ਼ਾਹ (63) ਨੇ ਅਫਗਾਨੀ ਪਾਰੀ ਨੂੰ ਸੰਭਾਲਿਆ। ਦੋਵਾਂ ਬੱਲੇਬਾਜ਼ਾਂ ਨੇ ਦੂਜੀ ਵਿਕਟ ਲਈ 97 ਦੌੜਾਂ ਜੋੜੀਆਂ। ਇਕ ਸਮੇਂ 30ਵੇਂ ਓਵਰ ਵਿਚ ਅਫਗਾਨਿਸਤਾਨ ਦਾ ਸਕੋਰ 146 ਦੌੜਾਂ ’ਤੇ 4 ਵਿਕਟਾਂ ਸੀ। ਇਸ ਤੋਂ ਬਾਅਦ ਅਫਗਾਨਿਸਤਾਨ ਦਾ ਕਈ ਵੀ ਬੱਲੇਬਾਜ਼ ਸ਼੍ਰੀਲੰਕਾਈ ਗੇਂਦਬਾਜ਼ਾਂ ਦੇ ਅੱਗੇ ਟਿਕ ਨਹੀਂ ਸਕਿਆ ਤੇ ਪੂਰੀ ਟੀਮ 33.5 ਓਵਰਾਂ ਵਿਚ 153 ਦੌੜਾਂ ’ਤੇ ਸਿਮਟ ਗਈ। ਸ਼੍ਰੀਲੰਕਾ ਨੇ ਪਹਿਲਾ ਵਨ ਡੇ 42 ਦੌੜਾਂ ਨਾਲ ਜਿੱਤਿਆ ਸੀ ਤੇ ਇਸ ਤਰ੍ਹਾਂ ਉਸ ਨੇ 3 ਮੈਚਾਂ ਦੀ ਸੀਰੀਜ਼ ਵਿਚ 2-0 ਨਾਲ ਅਜੇਤੂ ਬੜ੍ਹਤ ਬਣਾ ਲਈ।


author

Tarsem Singh

Content Editor

Related News