ਚੌਥਾ ਟੀ-20 ਮੈਚ ਹੋਇਆ ਰੱਦ, ਸੰਘਣੀ ਧੁੰਦ ਕਾਰਨ ਟਾਸ ਵੀ ਨਹੀਂ ਹੋ ਸਕੀ
Wednesday, Dec 17, 2025 - 09:42 PM (IST)
ਸਪੋਰਟਸ ਡੈਸਕ- ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਚੱਲ ਰਹੀ 5 ਮੈਚਾਂ ਦੀ ਟੀ-20 ਸੀਰੀਜ਼ ਦਾ ਚੌਥਾ ਮੈਚ ਰੱਦ ਕਰ ਹੋ ਗਿਆ ਗਿਆ ਹੈ। ਸੰਘਣੀ ਧੁੰਦ ਕਾਰਨ ਟਾਸ ਵੀ ਨਹੀਂ ਹੋ ਸਕੀ। ਅੰਪਾਇਰਾਂ ਨੇ ਸ਼ਾਮ 6 ਵਜੇ ਮੈਦਾਨ ਦਾ ਨਿਰੀਖਣ ਕੀਤਾ ਪਰ ਕਿਸੇ ਫੈਸਲੇ 'ਤੇ ਨਹੀਂ ਪਹੁੰਚ ਸਕੇ। ਭਾਰਤ ਇਸ ਸਮੇਂ ਲੜੀ 2-1 ਨਾਲ ਅੱਗੇ ਹੈ। ਆਖਰੀ ਮੈਚ 19 ਦਸੰਬਰ ਨੂੰ ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ, ਜਿੱਥੇ ਸੂਰਿਆਕੁਮਾਰ ਯਾਦਵ ਦੀ ਅਗਵਾਈ ਵਾਲੀ ਟੀਮ ਦੀਆਂ ਨਜ਼ਰਾਂ ਸੀਰੀਜ਼ ਆਪਣੇ ਨਾਂ ਕਰਨ 'ਤੇ ਹੋਣਗੀਆਂ।
