ਪਾਕਿਸਤਾਨ ਦੌਰੇ ਲਈ ਸ਼੍ਰੀਲੰਕਾਈ ਟੀਮ ਦਾ ਐਲਾਨ, ਜਾਣੋਂ ਕਿਸ ਨੂੰ ਮਿਲਿਆ ਮੌਕਾ

Thursday, Sep 12, 2019 - 12:22 PM (IST)

ਪਾਕਿਸਤਾਨ ਦੌਰੇ ਲਈ ਸ਼੍ਰੀਲੰਕਾਈ ਟੀਮ ਦਾ ਐਲਾਨ, ਜਾਣੋਂ ਕਿਸ ਨੂੰ ਮਿਲਿਆ ਮੌਕਾ

ਸਪੋਰਸਟ ਡੈਸਕ— ਸੁਰੱਖਿਆ ਕਾਰਣਾਂ ਕਰਕੇ 10 ਖਿਡਾਰੀਆਂ ਦੇ ਹੱਟਣ ਤੋਂ ਬਾਅਦ ਸ਼੍ਰੀਲੰਕਾ ਨੇ ਪਾਕਿਸਤਾਨ ਦੇ ਛੇ ਮੈਚਾਂ ਦੇ ਦੌਰੇ ਲਈ ਬੁੱਧਵਾਰ ਨੂੰ ਕਮਜ਼ੋਰ ਟੀਮ ਦੀ ਚੋਣ ਕੀਤੀ ਹੈ। ਲਾਹਿਰੂ ਥਿਰਿਮਾਨੇ ਨੇ ਵਨ-ਡੇ ਅੰਤਰਰਾਸ਼ਟਰੀ ਕਪਤਾਨ ਦਿਮੁਥ ਕਰੂਣਾਰਤਨੇ ਦੀ ਜਗ੍ਹਾ ਲਈ ਜਿਨ੍ਹਾਂ ਨੇ ਟੀ-20 ਕਪਤਾਨ ਲਸਿਥ ਮਲਿੰਗਾ ਦੇ ਨਾਲ ਦੌਰੇ 'ਤੇ ਜਾਣ ਤੋਂ ਇਨਕਾਰ ਕਰ ਦਿੱਤਾ। ਥਿਰਿਮਾਨੇ 15 ਮੈਂਮਬਰੀ ਵਨ-ਡੇ ਟੀਮ ਦੀ ਅਗੁਵਾਈ ਕਰਣਗੇ ਜਦ ਕਿ 16 ਮੈਂਮਬਰੀ ਟੀ-20 ਟੀਮ ਦੇ ਕਪਤਾਨ ਦਾਸੁਨ ਸ਼ਨਾਕਾ ਹੋਣਗੇ।

ਤੁਹਾਨੂੰ ਦੱਸ ਦੇਈਏ ਕਿ ਮਾਰਚ 2009 'ਚ ਲਾਹੌਰ 'ਚ ਟੈਸਟ ਮੈਚ ਦੇ ਦੌਰਾਨ ਸ਼੍ਰੀਲੰਕਾਈ ਟੀਮ ਦੀ ਬਸ 'ਤੇ ਹੋਏ ਆਂਤਕੀ ਹਮਲੇ ਤੋਂ ਬਾਅਦ ਜ਼ਿਆਦਾਤਰ ਅੰਤਰਰਾਸ਼ਟਰੀ ਟੀਮਾਂ ਨੇ ਪਾਕਿਸਤਾਨ ਦਾ ਦੌਰਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ. ਦੌਰੇ ਤੋਂ ਹੱਟਣ ਵਾਲੇ ਹੋਰ ਅੱਠ ਸ਼ਰੀਲੰਕਾਈ ਖਿਡਾਰੀ ਤੀਸਾਰਾ ਪਰੇਰਾ, ਐਂਜੇਲੋ ਮੈਥੀਊਜ਼, ਨਿਰੋਸ਼ਨ ਡਿਕਵੇਲਾ, ਕੁਸਾਲ ਪਰੇਰਾ, ਧਨੰਜੈ ਡੀ ਸਿਲਵਾ, ਅਕਿਲਾ ਧਨੰਜੈ, ਸੁਰੰਗਾ ਲਕਮਲ ਅਤੇ ਦਿਨੇਸ਼ ਚਾਂਦੀਮਲ ਹਨ।PunjabKesari
ਵਨ-ਡੇ ਸ਼੍ਰੀਲੰਕਾ ਦੀ ਟੀਮ
ਲਾਹਿਰੁ ਥਿਰਿਮਾਨੇ (ਕਪਤਾਨ), ਦਾਨੁਸ਼ਕਾ ਗੁਣਤੀਲਕ, ਸਦੀਰਾ ਸਮਰਵਿਕਰਮ, ਅਵਿਸ਼ਕਾ ਫਰਨਾਂਡੋ, ਓਸ਼ਦਾ ਫਰਨਾਂਡੋ, ਸ਼ੇਹਾਨ ਜੈਸੂਰੀਆ, ਦਾਸੁਨ ਸ਼ਨਾਕਾ, ਮਿਨੋਦ ਭਾਨੁਕਾ,  ਐਂਜੇਲੋ ਪਰੇਰਾ, ਵਾਨਿਦੁ ਹਸਰੰਗਾ, ਲੱਛਣ ਸੰਦਾਕਨ, ਨੁਵਾਨ ਪ੍ਰਦੀਪ, ਇਸੁਰੂ ਉਡਾਨਾ, ਕਾਸੁਨ ਰਜਿਤਾ ਅਤੇ ਲਾਹਿਰੂ ਕੁਮਾਰ।

ਟੀ20 ਸ਼੍ਰੀਲੰਕਾ ਦੀ ਟੀਮ
ਦਾਸੁਨ ਸ਼ਨਾਕਾ (ਕਪਤਾਨ), ਦਾਨੁਸ਼ਕਾ ਗੁਣਤੀਲਕ, ਸਦੀਰਾ ਸਮਰਵਿਕਰਮ, ਅਵਿਸ਼ਕਾ ਫਰਨਾਂਡੋ, ਓਸ਼ਦਾ ਫਰਨਾਂਡੋ, ਸ਼ੇਹਾਨ ਜੈਸੂਰਿਆ, ਐਜੇਲੋ ਪਰੇਰਾ, ਭਾਨੁਕਾ ਰਾਜਪਕਸ਼,  ਮਿਨੋਦ ਭਾਨੁਕਾ, ਲਾਹਿਰੁ ਮਦੁਸ਼ੰਕਾ, ਵਾਨਿੰਦੁ ਹਸਰੰਗਾ, ਲੱਛਣ ਸੰਦਾਕਨ, ਇਸੁਰੂ ਉਡਾਨਾ, ਨੁਵਾਨ ਪ੍ਰਦੀਪ, ਕਾਸੁਨ ਰਜੀਤਾ ਅਤੇ ਲਾਹਿਰੂ ਕੁਮਾਰ।

ਵਨ-ਡੇ ਕਰਾਚੀ ਅਤੇ ਟੀ20 ਲਾਹੌਰ 'ਚ ਖੇਡੇ ਜਾਣਗੇ। ਪਹਿਲਾ, ਦੂਜਾ ਅਤੇ ਤੀਜਾ ਵਨਡੇ : 27 ਸਤੰਬਰ, 29 ਸਤੰਬਰ ਅਤੇ ਦੋ ਅਕਤੂਬਰ ਨੂੰ ਖੇਡਿਆ ਜਾਵੇਗਾ। ਪੰਜ, ਸੱਤ ਅਤੇ ਨੌਂ ਅਕਤੂਬਰ ਨੂੰ ਟੀ20 ਆਯੋਜਿਤ ਹੋਣਗੇ।


Related News