ਸ਼੍ਰੀਲੰਕਾ-ਏ ਨੇ ਭਾਰਤ-ਏ ਨਾਲ ਡਰਾਅ ਕਰਵਾਈ ਸੀਰੀਜ਼

06/16/2019 1:02:01 PM

ਹੁਬਲੀ- ਓਪਨਰ ਅਤੇ ਵਿਕਟਕੀਪਰ ਨਿਰੋਸ਼ਨ ਡਿਕਵੇਲਾ (111) ਦੇ ਸ਼ਾਨਦਾਰ ਸੈਂਕੜੇ ਨਾਲ ਸ਼੍ਰੀਲੰਕਾ-ਏ ਨੇ ਭਾਰਤ-ਏ ਨੂੰ 5ਵਂ ਅਤੇ ਆਖਰੀ ਗੈਰ-ਅਧਿਕਾਰਤ ਇਕ ਦਿਨਾ ਮੁਕਾਬਲੇ 'ਚ ਸ਼ਨੀਵਾਰ 14 ਗੇਂਦਾਂ ਬਾਕੀ ਰਹਿੰਦਿਆਂ 7 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ 2-2 ਨਾਲ ਡਰਾਅ ਕਰਵਾ ਲਈ।PunjabKesari
ਭਾਰਤ-ਏ ਦੀ ਟੀਮ 50 ਓਵਰਾਂ 'ਚ 259 ਦੌੜਾਂ 'ਤੇ ਸਿਮਟ ਗਈ ਅਤੇ ਸ਼੍ਰੀਲੰਕਾ-ਏ ਨੇ 47.4 ਓਵਰਾਂ 'ਚ ਤਿੰਨ ਵਿਕਟਾਂ 'ਤੇ 260 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਸ਼੍ਰੀਲੰਕਾ ਦੀ ਪਾਰੀ 'ਚ 93 ਗੇਦਾਂ 'ਤੇ 12 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 111 ਦੌੜਾਂ ਬਣਾਉਣ ਵਾਲੇ ਡਿਕਵੇਲਾ ਨੂੰ 'ਮੈਨ ਆਫਿ ਦਿ ਮੈਚ' ਦਾ ਪੁਰਸਕਾਰ ਦਿੱਤਾ ਗਿਆ।


Related News