WC ਦੇ ਜ਼ਿਆਦਾਤਰ ਮੈਚਾਂ ''ਚ ਵੈਸਟਇੰਡੀਜ਼ ਨੇ ਸ਼੍ਰੀਲੰਕਾ ਖਿਲਾਫ ਮਾਰੀ ਹੈ ਬਾਜ਼ੀ
Monday, Jul 01, 2019 - 09:53 AM (IST)

ਚੈਸਟਰ ਲੇ ਸਟ੍ਰੀਟ— ਵਰਲਡ ਕੱਪ 2019 ਦੇ 39ਵੇਂ ਮੈਚ 'ਚ ਸੋਮਵਾਰ ਨੂੰ ਰਿਵਸਾਈਡ ਗ੍ਰਾਊਂਡ 'ਤੇ ਸ਼੍ਰੀਲੰਕਾ ਦਾ ਮੁਕਾਬਲਾ ਵੈਸਟਇੰਡੀਜ਼ ਨਾਲ ਹੋਵੇਗਾ। ਦੋਵੇਂ ਟੀਮਾਂ ਇੰਗਲੈਂਡ ਦੇ ਮੈਦਾਨ 'ਤੇ ਤੀਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਪਿਛਲੇ ਦੋ ਮੁਕਾਬਲਿਆਂ 'ਚ ਵੈਸਟਇੰਡੀਜ਼ ਇਕ ਜਿੱਤਿਆ ਹੈ। ਇਕ ਮੈਚ ਰੱਦ ਹੋਇਆ ਹੈ। ਚੇਸਟਰ ਲੇ ਸਟ੍ਰੀਟ 'ਚ ਇਸ ਵਰਲਡ ਦਾ ਇਹ ਦੂਜਾ ਮੈਚ ਹੋਵੇਗਾ। ਇੱਥੇ ਪਿਛਲੇ ਮੁਕਾਬਲੇ 'ਚ ਸ਼੍ਰੀਲੰਕਾ ਨੂੰ ਦੱਖਣੀ ਅਫਰੀਕਾ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸੈਮੀਫਾਈਨਲ ਦੀ ਰੇਸ 'ਚ ਬਣੇ ਰਹਿਣ ਲਈ ਸ਼੍ਰੀਲੰਕਾ ਨੂੰ ਮੈਚ ਜਿੱਤਣਾ ਜ਼ਰੂਰੀ ਹੈ। ਵੈਸਟਇੰਡੀਜ਼ ਦੀ ਟੀਮ ਪਹਿਲਾਂ ਤੋਂ ਹੀ ਸੈਮੀਫਾਈਨਲ ਦੀ ਰੇਸ ਤੋਂ ਬਾਹਰ ਹੋ ਚੁੱਕੀ ਹੈ।
ਸ਼੍ਰੀਲੰਕਾ ਅਤੇ ਵੈਸਟਇੰਡੀਜ਼ ਵਿਚਾਲੇ ਮੈਚਾਂ ਦੇ ਦਿਲਚਸਪ ਅੰਕੜੇ
1. ਸ਼੍ਰੀਲੰਕਾ ਖਿਲਾਫ ਵੈਸਟਇੰਡੀਜ਼ ਦਾ ਸਕਸੈਸ ਰੇਟ 53 ਫੀਸਦੀ ਰਿਹਾ ਹੈ।
2. ਸ਼੍ਰੀਲੰਕਾ ਅਤੇ ਵੈਸਟਇੰਡੀਜ਼ ਵਿਚਾਲੇ ਵਨ-ਡੇ ਦੇ ਕੁਲ 56 ਮੈਚ ਹੋ ਚੁੱਕੇ ਹਨ। ਇਨ੍ਹਾਂ 56 ਮੈਚਾਂ 'ਚੋਂ 25 ਸ਼੍ਰੀਲੰਕਾ ਨੇ ਜਿੱਤੇ ਹਨ ਜਦਕਿ ਵੈਸਟਇੰਡੀਜ਼ 28 ਮੈਚ ਜਿੱਤਣ 'ਚ ਕਾਮਯਾਬ ਰਿਹਾ ਹੈ। 3 ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ।
3. ਸ਼੍ਰੀਲੰਕਾ ਅਤੇ ਵੈਸਟਇੰਡੀਜ਼ ਵਿਚਾਲੇ ਵਰਲਡ ਕੱਪ 'ਚ ਹੁਣ ਤਕ 8 ਮੈਚ ਹੋ ਚੁੱਕੇ ਹਨ। ਇਨ੍ਹਾਂ 8 ਮੈਚਾਂ 'ਚੋਂ 3 'ਚ ਸ਼੍ਰੀਲੰਕਾ ਨੇ ਜਿੱਤ ਹਾਸਲ ਕੀਤਾ ਹੈ ਜਦਕਿ 4 ਮੈਚ ਵੈਸਟਇੰਡੀਜ਼ ਜਿੱਤਣ 'ਚ ਸਫਲ ਹੋਇਆ ਹੈ। 1 ਮੈਚ ਬੇਨਤੀਜਾ ਰਿਹਾ ਹੈ।
4. ਸ਼੍ਰੀਲੰਕਾ ਨੇ ਵੈਸਟਇੰਡੀਜ਼ ਨੂੰ ਵਰਲਡ ਕੱਪ 'ਚ ਪਿਛਲੀ ਵਾਰ 2007 'ਚ ਹਰਾਇਆ ਸੀ।
5. ਵਰਲਡ ਕੱਪ 'ਚ ਸ਼੍ਰੀਲੰਕਾ ਖਿਲਾਫ ਵੈਸਟਇੰਡੀਜ਼ ਨੂੰ ਪਿਛਲੀ ਜਿੱਤ 1992 'ਚ ਮਿਲੀ ਸੀ।
ਅੱਜ ਦੇ ਮੈਚ ਨੂੰ ਪ੍ਰਭਾਵਿਤ ਕਰਨ ਵਾਲੇ ਦੋ ਪ੍ਰਮੁੱਖ ਫੈਕਟਰ
1. ਪਿੱਚ ਦੀ ਸਥਿਤੀ : ਇਸ ਪਿੱਚ 'ਤੇ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲ ਸਕਦੀ ਹੈ। ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨਾ ਪਸੰਦ ਕਰੇਗੀ।
2. ਮੌਸਮ ਦਾ ਮਿਜਾਜ਼ : ਚੇਸਟਰ ਲੇ ਸਟ੍ਰੀਟ 'ਚ ਮੀਂਹ ਦੀ ਸੰਭਾਵਨਾ ਹੈ। ਆਸਮਾਨ 'ਚ ਬੱਦਲ ਛਾਏ ਰਹਿਣਗੇ। ਤਾਪਮਾਨ 18 ਡਿਗਰੀ ਦੇ ਆਸਪਾਸ ਰਹੇਗਾ।