ਸ਼੍ਰੀਲੰਕਾ ਦੇ 3 ਕ੍ਰਿਕਟਰ ਮੈਚ ਫਿਕਸਿੰਗ ਲਈ ICC ਜਾਂਚ ਦੇ ਦਾਇਰੇ ''ਚ : ਖੇਡ ਮੰਤਰੀ

Wednesday, Jun 03, 2020 - 08:26 PM (IST)

ਸ਼੍ਰੀਲੰਕਾ ਦੇ 3 ਕ੍ਰਿਕਟਰ ਮੈਚ ਫਿਕਸਿੰਗ ਲਈ ICC ਜਾਂਚ ਦੇ ਦਾਇਰੇ ''ਚ : ਖੇਡ ਮੰਤਰੀ

ਕੋਲੰਬੋ- ਸ਼੍ਰੀਲੰਕਾ ਦੇ ਖੇਡ ਮੰਤਰੀ ਦੁਲਾਸ ਅਲਾਹਾਪੇਰੂਮਾ ਨੇ ਬੁੱਧਵਾਰ ਨੂੰ ਕਿਹਾ ਕਿ ਉਸਦੇ ਦੇਸ਼ ਦੇ ਘੱਟ ਤੋਂ ਘੱਟ ਤਿੰਨ ਕ੍ਰਿਕਟਰਾਂ ਦੀ ਮੈਚ ਫਿਕਸਿੰਗ ਦੇ ਲਈ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਜਾਂਚ ਕਰ ਰਹੀ ਹੈ। ਅਲਾਹਾਪੇਰੂਮਾ ਨੇ ਇਹ ਨਹੀਂ ਦੱਸਿਆ ਕਿ ਉਹ ਸਾਬਕਾ ਜਾਂ ਮੌਜੂਦਾ ਖਿਡਾਰੀ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਅਫਸੋਸ ਹੈ ਕਿ ਖੇਡ 'ਚ ਅਨੁਸ਼ਾਸਨ ਤੇ ਚਰਿੱਤਰ ਡਿੱਗ ਗਏ ਹਨ। ਸ਼੍ਰੀਲੰਕਾ ਕ੍ਰਿਕਟ (ਐੱਸ. ਐੱਲ. ਸੀ.) ਨੇ ਹਾਲਾਂਕਿ ਕਿਹਾ ਕਿ ਕੋਈ ਵੀ ਮੌਜੂਦਾ ਖਿਡਾਰੀ ਆਈ. ਸੀ. ਸੀ. ਜਾਂਚ 'ਚ ਸ਼ਾਮਲ ਨਹੀਂ ਹੈ। ਐੱਸ. ਐੱਲ. ਸੀ. ਨੇ ਬਿਆਨ 'ਚ ਕਿਹਾ ਕਿ ਐੱਸ. ਐੱਲ. ਸੀ. ਦਾ ਮੰਨਣਾ ਹੈ ਕਿ ਮਾਨਯੋਗ ਮੰਤਰੀ ਨੇ ਜਿਸਦਾ ਜ਼ਿਕਰ ਕੀਤਾ ਉਹ ਆਈ. ਸੀ. ਸੀ. ਭ੍ਰਿਸ਼ਟਾਚਾਰ ਰੋਕੂ ਇਕਾਈ ਵਲੋਂ ਤਿੰਨ ਸਾਬਕਾ ਸ਼੍ਰੀਲੰਕਾਈ ਖਿਡਾਰੀਆਂ ਵਿਰੁੱਧ ਜਾਂਚ ਸ਼ੁਰੂ ਕਰਨਾ ਹੈ। ਇਸ 'ਚ ਮੌਜੂਦਾ ਸਮੇਂ ਦੇ ਰਾਸ਼ਟਰੀ ਖਿਡਾਰੀ ਸ਼ਾਮਲ ਨਹੀਂ ਹਨ। ਤੇਜ਼ ਗੇਂਦਬਾਜ਼ ਸ਼ੇਹਾਨ ਮਦੁਸ਼ੰਕਾ 'ਤੇ ਲੱਗੇ ਨਸ਼ੇ ਰੱਖਣ ਦੇ ਦੋਸ਼ਾਂ ਦੇ ਬਾਰੇ 'ਚ ਅਲਾਹਾਪੇਰੂਮਾ ਨੇ ਕਿਹਾ ਕਿ ਇਹ ਦੁਖੀ ਹੈ ਤੇ ਦੇਸ਼ ਨੇ ਉਨ੍ਹਾਂ ਤੋਂ ਬਹੁਤ ਉਮੀਦਾਂ ਲਗਾਈਆਂ ਸੀ। ਮਦੁਸ਼ੰਕਾ ਨੂੰ ਸ਼੍ਰੀਲੰਕਾ ਪੁਲਸ ਨੇ ਪਿਛਲੇ ਹਫਤੇ ਹੈਰੋਇਨ ਰੱਖਣ ਦੇ ਦੋਸ਼ 'ਚ ਹਿਰਾਸਤ 'ਚ ਲਿਆ ਸੀ। ਐੱਸ. ਐੱਲ. ਸੀ. ਨੇ ਉਸਦਾ ਇਕਰਾਰਨਾਮਾ ਮੁਅੱਤਲ ਕਰ ਦਿੱਤਾ ਹੈ।


author

Gurdeep Singh

Content Editor

Related News