ਉਪੁਲ ਥਰੰਗਾ ਦੀ ਅਗਵਾਈ ''ਚ ਬਣੀ ਸ਼੍ਰੀਲੰਕਾ ਦੀ ਨਵੀਂ ਚੋਣ ਕਮੇਟੀ
Wednesday, Dec 13, 2023 - 06:27 PM (IST)
ਕੋਲੰਬੋ- ਖੇਡ ਮੰਤਰੀ ਹਰੀਨ ਫਰਨਾਂਡੋ ਨੇ ਬੁੱਧਵਾਰ ਨੂੰ ਸਾਬਕਾ ਸਲਾਮੀ ਬੱਲੇਬਾਜ਼ ਉਪੁਲ ਥਰੰਗਾ ਨੂੰ ਸ਼੍ਰੀਲੰਕਾ ਕ੍ਰਿਕਟ (ਐੱਸ. ਐੱਲ. ਸੀ.) ਦੀਆਂ ਸਿਫਾਰਿਸ਼ਾਂ ਨੂੰ ਸਵੀਕਾਰ ਕਰਦੇ ਹੋਏ ਰਾਸ਼ਟਰੀ ਚੋਣ ਕਮੇਟੀ ਦਾ ਨਵਾਂ ਚੇਅਰਮੈਨ ਬਣਾਉਣ ਦਾ ਐਲਾਨ ਕੀਤਾ।
ਪੰਜ ਮੈਂਬਰੀ ਕਮੇਟੀ ਵਿੱਚ ਸਾਬਕਾ ਖਿਡਾਰੀ ਅਜੰਤਾ ਮੈਂਡਿਸ, ਇੰਡਿਕਾ ਡੀ ਸਰਮ, ਥਰੰਗਾ ਪਰਨਾਵਿਤਾਨਾ ਅਤੇ ਦਿਲਰੁਵਾਨ ਪਰੇਰਾ ਵੀ ਸ਼ਾਮਲ ਹਨ।
ਹ ਵੀ ਪੜ੍ਹੋ- ਅਸ਼ਵਿਨੀ-ਤਨੀਸ਼ਾ ਦੀ ਜੋੜੀ BWF ਰੈਂਕਿੰਗ ’ਚ 24ਵੇਂ ਸਥਾਨ ’ਤੇ
ਨਵੀਂ ਕਮੇਟੀ ਦੋ ਸਾਲਾਂ ਲਈ ਕੰਮ ਕਰੇਗੀ ਅਤੇ ਇਸ ਦੀ ਪਹਿਲੀ ਜ਼ਿੰਮੇਵਾਰੀ ਜ਼ਿੰਬਾਬਵੇ ਦੇ ਖ਼ਿਲਾਫ਼ 6 ਤੋਂ 18 ਜਨਵਰੀ ਤੱਕ ਕੋਲੰਬੋ 'ਚ ਖੇਡੀ ਜਾਣ ਵਾਲੀ 6 ਮੈਚਾਂ ਦੀ ਸਫੇਦ ਗੇਂਦ ਦੀ ਸੀਰੀਜ਼ ਲਈ ਸ਼੍ਰੀਲੰਕਾਈ ਟੀਮ ਦੀ ਚੋਣ ਕਰਨਾ ਹੈ। ਆਈਸੀਸੀ ਵਨਡੇ ਵਿਸ਼ਵ ਕੱਪ ਵਿੱਚ ਸ਼੍ਰੀਲੰਕਾ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਚੋਣ ਪੈਨਲ ਦਾ ਪੁਨਰਗਠਨ ਜ਼ਰੂਰੀ ਹੋ ਗਿਆ। ਸ੍ਰੀਲੰਕਾ 10 ਟੀਮਾਂ ਵਾਲੇ ਵਿਸ਼ਵ ਕੱਪ ਦੀ ਸੂਚੀ ਵਿੱਚ ਦੋ ਜਿੱਤਾਂ ਅਤੇ ਸੱਤ ਹਾਰਾਂ ਨਾਲ ਨੌਵੇਂ ਸਥਾਨ ’ਤੇ ਰਿਹਾ।
ਇਸ ਤੋਂ ਪਹਿਲਾਂ ਪਿਛਲੀ ਚੋਣ ਕਮੇਟੀ ਦੇ ਚੇਅਰਮੈਨ ਸਾਬਕਾ ਤੇਜ਼ ਗੇਂਦਬਾਜ਼ ਪੀ ਵਿਕਰਮਸਿੰਘਾ ਸਨ।
ਇਹ ਵੀ ਪੜ੍ਹੋ- ਏਸ਼ੀਆਈ ਚੈਂਪੀਅਨਸ਼ਿਪ ’ਚ ਨਹੀਂ ਖੇਡ ਸਕੇਗੀ ਮੀਰਾਬਾਈ ਚਾਨੂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।