ਸ਼੍ਰੀਲੰਕਾ ਦੇ ਆਕਿਬ ਜਾਵੇਦ ਨੂੰ ਟੀ-20 ਵਿਸ਼ਵ ਕੱਪ ਤਕ ਤੇਜ਼ ਗੇਂਦਬਾਜ਼ ਕੋਚ ਨਿਯੁਕਤ ਕੀਤਾ

Saturday, Mar 16, 2024 - 06:54 PM (IST)

ਸ਼੍ਰੀਲੰਕਾ ਦੇ ਆਕਿਬ ਜਾਵੇਦ ਨੂੰ ਟੀ-20 ਵਿਸ਼ਵ ਕੱਪ ਤਕ ਤੇਜ਼ ਗੇਂਦਬਾਜ਼ ਕੋਚ ਨਿਯੁਕਤ ਕੀਤਾ

ਕੋਲੰਬੋ- ਸ਼੍ਰੀਲੰਕਾ ਨੇ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਆਕਿਬ ਜਾਵੇਦ ਨੂੰ ਜੂਨ ’ਚ ਆਈ. ਸੀ. ਸੀ. ਟੀ-20 ਵਿਸ਼ਵ ਕੱਪ 2024 ਤਕ ਸ਼ਨੀਵਾਰ ਨੂੰ ਟੀਮ ਦਾ ਤੇਜ਼ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ। ਇਸ ਸਮੇਂ 1992 ਵਿਸ਼ਵ ਕੱਪ ਜੇਤੂ ਜਾਵੇਦ ਪਾਕਿਸਤਾਨ ਸੁਪਰ ਲੀਗ (ਪੀ. ਐੱਸ.ਐੱਲ.) ਵਿਚ ਲਾਹੌਰ ਕਲੰਦਰਸ ਦੇ ਕ੍ਰਿਕਟ ਨਿਰਦੇਸ਼ਕ ਤੇ ਮੁੱਖ ਕੋਚ ਦੇ ਤੌਰ ’ਤੇ ਕੰਮ ਕਰ ਰਿਹਾ ਹੈ।
ਜਾਵੇਦ (51 ਸਾਲ) ਪਹਿਲਾਂ ਪਾਕਿਸਤਾਨ ਦੀ ਸੀਨੀਅਰ ਤੇ ਜੂਨੀਅਰ ਟੀਮ ਦੇ ਨਾਲ ਅਫਗਾਨਿਸਤਾਨ ਤੇ ਸੰਯੁਕਤ ਅਰਬ ਅਮੀਰਾਤ ਦੀ ਟੀਮ ਦੇ ਨਾਲ ਵੀ ਕੰਮ ਕਰ ਚੁੱਕਾ ਹੈ। ਉਸਦੇ ਮਾਰਗਦਰਸ਼ਨ ’ਚ ਸੰਯੁਕਤ ਅਰਬ ਅਮੀਰਾਤ ਨੇ 2015 ’ਚ 50 ਓਵਰਾਂ ਦੇ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਤੋਂ ਇਲਾਵਾ ਵਨ ਡੇ ਤੇ ਟੀ-20 ਕੌਮਾਂਤਰੀ ਦਾ ਦਰਜਾ ਵੀ ਹਾਸਲ ਕੀਤਾ ਸੀ। ਜਾਵੇਦ ਨੇ ਪਾਕਿਸਤਾਨ ਲਈ 22 ਟੈਸਟ ਤੇ 163 ਵਨ ਡੇ ’ਚ 236 ਵਿਕਟਾਂ ਹਾਸਲ ਕੀਤੀਆਂ ਹਨ।


author

Aarti dhillon

Content Editor

Related News