SRH v LSG : ਰਾਹੁਲ ਨੇ ਬਣਾਇਆ ਵੱਡਾ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਸਭ ਤੋਂ ਤੇਜ਼ ਭਾਰਤੀ
Monday, Apr 04, 2022 - 10:28 PM (IST)
ਨਵੀਂ ਮੁੰਬਈ- ਸਨਰਾਈਜ਼ਰਜ਼ ਹੈਦਰਾਬਾਦ ਦੇ ਵਿਰੁੱਧ ਲਖਨਊ ਸੁਪਰ ਜਾਇੰਟਸ ਟੀਮ ਦੇ ਕਪਤਾਨ ਕੇ. ਐੱਲ. ਰਾਹੁਲ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਅਤੇ ਟੀਮ ਦੇ ਸਕੋਰ ਨੂੰ 169 ਦੌੜਾਂ ਤੱਕ ਪਹੁੰਚਾਇਆ। ਰਾਹੁਲ ਨੇ ਹੈਦਰਾਬਾਦ ਦੇ ਵਿਰੁੱਧ 50 ਗੇਂਦਾਂ 'ਤੇ 68 ਦੌੜਾਂ ਦੀ ਪਾਰੀ ਖੇਡੀ, ਜਿਸ ਵਿਚ ਉਨ੍ਹਾਂ ਨੇ 6 ਚੌਕੇ ਅਤੇ ਇਕ ਛੱਕਾ ਲਗਾਇਆ। ਇਸ ਪਾਰੀ ਦੇ ਦੌਰਾਨ ਹੀ ਕੇ. ਐੱਲ. ਰਾਹੁਲ ਨੇ ਆਪਣੇ ਨਾਂ ਵੱਡਾ ਰਿਕਾਰਡ ਬਣਾ ਲਿਆ ਹੈ। ਉਹ ਟੀ-20 ਫਾਰਮੈੱਟ ਵਿਚ ਸਭ ਤੋਂ ਤੇਜ਼ 50 ਅਰਧ ਸੈਂਕੜੇ ਲਗਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ।
ਟੀ-20 ਫਾਰਮੈੱਟ ਵਿਚ ਭਾਰਚ ਦੇ ਲਈ ਸਭ ਤੋਂ ਤੇਜ਼ 50 ਅਰਧ ਸੈਂਕੜੇ ਲਗਾਉਣ ਵਾਲੇ ਖਿਡਾਰੀਆਂ ਵਿਚ ਕੇ. ਐੱਲ. ਰਾਹੁਲ ਪਹਿਲੇ ਨੰਬਰ 'ਤੇ ਆ ਗਏ ਹਨ। ਕੇ. ਐੱਲ. ਰਾਹੁਲ ਨੇ 50 ਅਰਧ ਸੈਂਕੜੇ ਲਗਾਉਣ ਦੇ ਲਈ 162 ਪਾਰੀਆਂ ਦਾ ਸਹਾਰਾ ਲਿਆ ਹੈ। ਇਸ ਮਾਮਲੇ ਵਿਚ ਉਨ੍ਹਾਂ ਨੇ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ ਹੈ। ਵਿਰਾਟ ਕੋਹਲੀ ਨੇ 192 ਪਾਰੀਆਂ ਵਿਚ 50 ਅਰਧ ਸੈਂਕੜੇ ਲਗਾਏ ਸਨ।
ਟੀ-20 ਫਾਰਮੈੱਟ ਵਿਚ ਸਭ ਤੋਂ ਤੇਜ਼ 50 ਅਰਧ ਸੈਂਕੜੇ ਲਗਾਉਣ ਵਾਲੇ ਭਾਰਤੀ ਬੱਲੇਬਾਜ਼
162 : ਕੇ. ਐੱਲ. ਰਾਹੁਲ
192 : ਵਿਰਾਟ ਕੋਹਲੀ
224 : ਗੌਤਮ ਗੰਭੀਰ
232 : ਸ਼ਿਖਰ ਧਵਨ
245 : ਰੋਹਿਤ ਸ਼ਰਮਾ
275 : ਸੁਰੇਸ਼ ਰੈਨਾ
ਇਹ ਖ਼ਬਰ ਪੜ੍ਹੋ- NZ v NED : ਨਿਊਜ਼ੀਲੈਂਡ ਨੇ ਨੀਦਰਲੈਂਡ ਨੂੰ 3-0 ਨਾਲ ਕੀਤਾ ਕਲੀਨ ਸਵੀਪ
2016 ਦੇ ਆਈ. ਪੀ. ਐੱਲ. ਤੋਂ ਬਾਅਦ 50 ਤੋਂ ਜ਼ਿਆਦਾ ਸਕੋਰ
30 - ਕੇ. ਐੱਲ. ਰਾਹੁਲ*
29 - ਡੇਵਿਡ ਵਾਰਨਰ
28 - ਵਿਰਾਟ ਕੋਹਲੀ
26 - ਏ ਬੀ ਡਿਵੀਲੀਅਰਸ
25 - ਸ਼ਿਖਰ ਧਵਨ
ਇਹ ਖ਼ਬਰ ਪੜ੍ਹੋ-SA v BAN : ਬੰਗਲਾਦੇਸ਼ 53 ਦੌੜਾਂ 'ਤੇ ਢੇਰ, ਦੱਖਣੀ ਅਫਰੀਕਾ ਨੇ ਜਿੱਤਿਆ ਪਹਿਲਾ ਟੈਸਟ
2020 ਤੋਂ ਬਾਅਦ ਕਪਤਾਨ ਦੇ ਤੌਰ 'ਤੇ ਸਭ ਤੋਂ ਜ਼ਿਆਦਾ ਆਈ. ਪੀ. ਐੱਲ ਦੌੜਾਂ
1404 - ਕੇ. ਐੱਲ. ਰਾਹੁਲ*
871 - ਵਿਰਾਟ ਕੋਹਲੀ
764 - ਰੋਹਿਤ ਸ਼ਰਮਾ
741 - ਡੇਵਿਡ ਵਾਰਨਰ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।