ਲੰਬੀ ਛਾਲ ਦੇ ਖਿਡਾਰੀ ਮੁਰਲੀ ਸ਼੍ਰੀਸ਼ੰਕਰ ਨੇ ਯੂਨਾਨ ''ਚ ਜਿੱਤਿਆ ਸੋਨ ਤਮਗਾ

Thursday, May 25, 2023 - 12:54 PM (IST)

ਏਥਨਜ਼ (ਭਾਸ਼ਾ)- ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਤਮਗਾ ਜੇਤੂ ਲੰਬੀ ਛਾਲ ਦੇ ਖਿਡਾਰੀ ਮੁਰਲੀ ਸ਼੍ਰੀਸ਼ੰਕਰ ਨੇ ਬੁੱਧਵਾਰ ਨੂੰ ਯੂਨਾਨ ਦੀ ਰਾਜਧਾਨੀ ਨੇੜੇ ਕੈਲੀਥੀਆ ਵਿਚ ਅੰਤਰਰਾਸ਼ਟਰੀ ਜੰਪਿੰਗ ਮੁਕਾਬਲੇ ਵਿਚ ਸੀਜ਼ਨ ਦਾ ਸਰਵਸ੍ਰੇਸ਼ਠ 8.18 ਮੀਟਰ ਦੀ ਪ੍ਰਦਰਸ਼ਨ ਕਰ ਸੋਨ ਤਮਗਾ ਜਿੱਤਿਆ। 24 ਸਾਲਾ ਸ਼੍ਰੀਸ਼ੰਕਰ ਨੇ ਵਰਲਡ ਅਥਲੈਟਿਕਸ ਕਾਂਟੀਨੈਂਟਲ ਕਾਂਸੀ ਪੱਧਰ ਦੇ ਮੁਕਾਬਲੇ ਵਿਚ ਆਪਣੀ ਛੇਵੀਂ ਅਤੇ ਆਖ਼ਰੀ ਕੋਸ਼ਿਸ਼ ਵਿਚ 8.18 ਮੀਟਰ ਦੀ ਦੂਰੀ ਨਾਲ ਪਿਛਲੇ ਸਾਲ ਜਿੱਥੇ ਗਏ ਸੋਨ ਤਮਗੇ ਜਾ ਬਚਾਅ ਕੀਤਾ। ਇਹ ਉਨ੍ਹਾਂ ਦੇ ਕਰੀਅਰ ਦਾ ਛੇਵਾਂ ਸਰਵਸ੍ਰੇਸ਼ਠ ਪ੍ਰਦਰਸ਼ਨ ਸੀ। ਉਨ੍ਹਾਂ ਨੇ ਪਿਛਲੇ ਸਾਲ 8.31 ਮੀਟਰ ਦੀ ਕੋਸ਼ਿਸ਼ ਨਾਲ ਸੋਨ ਤਮਗਾ ਜਿੱਤਿਆ ਸੀ।

ਸ਼੍ਰੀਸ਼ੰਕਰ ਨੇ 7.94 ਮੀਟਰ, 8.17 ਮੀਟਰ, 8.04 ਮੀਟਰ, 8.01 ਮੀਟਰ ਅਤੇ 8.18 ਮੀਟਰ ਦੀਆਂ ਕੋਸ਼ਿਸ਼ਾਂ ਕੀਤੀਆਂ। ਉਹ ਹਾਲਾਂਕਿ 2023 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਕੁਆਲੀਫਾਇੰਗ ਸਟੈਂਡਰਡ 8.25 ਨੂੰ ਪਾਰ ਨਹੀਂ ਕਰ ਸਕੇ। ਇਹ ਸ਼੍ਰੀਸ਼ੰਕਰ ਦਾ ਸੀਜ਼ਨ ਦਾ ਦੂਜਾ ਅੰਤਰਰਾਸ਼ਟਰੀ ਸੋਨ ਤਮਗਾ ਸੀ। ਉਨ੍ਹਾਂ 30 ਅਪ੍ਰੈਲ ਨੂੰ ਅਮਰੀਕਾ ਦੇ ਚੁਲਾ ਵਿਸਟਾ ਵਿਚ ਐੱਮ.ਵੀ.ਏ. ਹਾਈ ਪਰਫਾਰਮੈਂਸ ਮੀਟ ਵਿਚ ਹਵਾ ਦੀ ਮਦਦ ਨਾਲ 8.29 ਮੀਟਰ ਦੀ ਕੋਸ਼ਿਸ਼ ਨਾਲ ਸੋਨ ਤਮਗਾ ਜਿੱਤਿਆ ਸੀ। ਰਾਸ਼ਟਰੀ ਰਿਕਾਰਡ ਧਾਰਕ ਜੇਸਵਿਨ ਐਲਡਰਿਨ 7.85 ਮੀਟਰ ਦੀ ਕੋਸ਼ਿਸ਼ ਨਾਲ ਦੂਜੇ ਸਥਾਨ 'ਤੇ ਰਹੇ, ਜਦੋਂਕਿ ਆਸਟ੍ਰੇਲੀਆ ਦੇ ਯੋਲੇਨ ਰਕਰ ਨੇ 7.80 ਮੀਟਰ ਦੀ ਕੋਸ਼ਿਸ਼ ਨਾਲ ਕਾਂਸੀ ਤਮਗਾ ਜਿੱਤਿਆ।


cherry

Content Editor

Related News