ਖਿਡਾਰੀਆਂ ''ਤੇ ਸਪਾਟ ਫਿਕਸਿੰਗ ਦੇ ਦੋਸ਼ ਨਿਰਾਧਾਰ : ਕ੍ਰਿਕਟ ਆਸਟਰੇਲੀਆ
Tuesday, Aug 28, 2018 - 10:56 PM (IST)

ਮੈਲਬੋਰਨ— ਕ੍ਰਿਕਟ ਆਸਟਰੇਲੀਆ ਨੇ ਆਪਣੇ ਖਿਡਾਰੀਆਂ 'ਤੇ ਲੱਗੇ ਸਪਾਟ ਫਿਕਸਿੰਗ ਦੇ ਦੋਸ਼ਾਂ ਦੀ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਕ੍ਰਿਕਟ ਆਸਟਰੇਲੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੇਮਸ ਸਦਰਲੈਂਡ ਨੇ ਟੀ. ਵੀ. ਚੈਨਲ ਅਲ-ਜਜ਼ੀਰਾ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਮੰਗਲਵਾਰ ਕਿਹਾ ਕਿ ਕ੍ਰਿਕਟ 'ਚ ਭ੍ਰਿਸ਼ਟਾਚਾਰ ਨੂੰ ਲੈ ਕੇ ਬਣੀ ਨਵੀਂ ਡਾਕੂਮੈਂਟਰੀ 'ਚ ਆਸਟਰੇਲੀਆਈ ਖਿਡਾਰੀਆਂ 'ਤੇ ਲੱਗੇ ਸਪਾਟ ਫਿਕਸਿੰਗ ਦੇ ਦੋਸ਼ਾਂ ਦੀ ਸਮੀਖਿਆ ਕਰਨ ਤੋਂ ਬਾਅਦ ਇਨ੍ਹਾਂ ਦੋਸ਼ਾਂ ਨੂੰ ਨਿਰਾਧਾਰ ਪਾਇਆ ਗਿਆ ਹੈ।