Sports Wrap up 12 ਮਾਰਚ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

Tuesday, Mar 12, 2019 - 10:43 PM (IST)

Sports Wrap up 12 ਮਾਰਚ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

ਸਪੋਰਟਸ ਡੈੱਕਸ— ਭਾਰਤੀ ਟੀਮ ਦੇ ਗੇਂਦਬਾਜ਼ੀ ਕੋਚ ਭਰਤ ਅਰੂਣ ਨੇ ਵਿਰਕਟੀਪਰ ਪੰਤ ਦਾ ਬਚਾਅ ਕਰਦੇ ਹੋਏ ਕਿਹਾ ਨੌਜਵਾਨ ਖਿਡਾਰੀ ਦੀ ਤੁਲਨਾ ਦਿੱਗਜ ਧੋਨੀ ਨਾਲ ਕਰਨੀ ਠੀਕ ਨਹੀਂ ਹੈ। ਕ੍ਰਿਕਟ ਇਤਿਹਾਸ ਦੀ ਸਭ ਤੋਂ ਮਸ਼ਹੂਰ ਫਾਈਟ ਨੂੰ ਹੋਇਆ ਇਕ ਸਾਲ ਪੂਰਾ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।

ਟੀਮ ਇੰਡੀਆ ਦੇ ਗੇਂਦਬਾਜ਼ੀ ਕੋਚ ਬੋਲੇ, ਪੰਤ ਦੀ ਤੁਲਨਾ ਧੋਨੀ ਨਾਲ ਕਰਨਾ ਸਹੀ ਨਹੀਂ

PunjabKesari
ਭਾਰਤੀ ਟੀਮ ਦੇ ਗੇਂਦਬਾਜ਼ੀ ਕੋਚ ਭਰਤ ਅਰੂਣ ਨੇ ਮੰਗਲਵਾਰ ਨੂੰ ਵਿਕਟਕੀਪਰ ਰਿਸ਼ਭ ਪੰਤ ਦਾ ਬਚਾਅ ਕਰਦੇ ਹੋਏ ਕਿਹਾ ਕਿ ਨੌਜਵਾਨ ਖਿਡਾਰੀ ਦੀ ਤੁਲਨਾ ਦਿੱਗਜ ਮਹਿੰਦਰ ਸਿੰਘ ਧੋਨੀ ਨਾਲ ਕਰਨੀ ਠੀਕ ਨਹੀਂ ਹੈ। ਆਸਟ੍ਰੇਲੀਆ ਦੇ ਖਿਲਾਫ ਵਡ ਡੇ ਸੀਰੀਜ਼ ਦੇ ਚੌਥੇ ਮੈਚ 'ਚ ਵਿਕਟ ਦੇ ਪਿੱਛੇ ਲਚਰ ਪ੍ਰਦਰਸ਼ਨ ਕਰਨ ਤੋਂ ਬਾਅਦ ਪੰਤ ਦੀ ਆਲੋਚਨਾ ਹੋਈ ਸੀ।

ਕ੍ਰਿਕਟ ਇਤਿਹਾਸ ਦੀ ਸਭ ਤੋਂ ਮਸ਼ਹੂਰ ਫਾਈਟ ਨੂੰ ਹੋਇਆ ਇਕ ਸਾਲ ਪੂਰਾ, ਦੇਖੋ ਵੀਡੀਓ

PunjabKesari
ਆਸਟਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਡਰਬਨ 'ਚ ਖੇਡੇ ਗਏ ਉਸ ਟੈਸਟ ਨੂੰ ਇਕ ਸਾਲ ਪੂਰਾ ਹੋ ਗਿਆ ਹੈ, ਜਿਸ ਵਿਚ ਦੋਵੇਂ ਟੀਮਾਂ ਦੇ ਖਿਡਾਰੀ ਡੇਵਿਡ ਵਾਰਨਰ ਅਤੇ ਕਵਿੰਟਨ ਡੀ ਕਾਕ ਆਪਸ ਵਿਚ ਉਲਝ ਗਏ ਸੀ। ਘਟਨਾ ਤਦ ਦੀ ਹੈ ਜਦੋਂ ਦੋਵੇ ਟੀਮਾਂ ਡ੍ਰੈਸਿੰਗ ਰੂਪ ਵਿਚ ਜਾ ਰਹੀਆਂ ਸੀ।

ਭਾਰਤ ਦੀ ਪਹਿਲੀ ਐਮੇਚਿਓਰ ਲੀਗ ਨਾਲ ਜੁੜੇ ਕ੍ਰਿਸ ਗੇਲ, ਨਿਭਾਉਣਗੇ ਇਹ ਭੂਮਿਕਾ

PunjabKesari
ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਦੁਨੀਆ ਭਰ ਦੇ ਗੇਂਦਬਾਜ਼ਾਂ 'ਚ ਦਹਿਸ਼ਤ ਪੈਦਾ ਕਰਨ ਵਾਲੇ ਕ੍ਰਿਸ ਗੇਲ ਭਾਰਤ ਦੇ ਪਹਿਲੇ ਐਮੇਚਿਓਰ ਲੀਗ ਫੇਰਿਟ ਕ੍ਰਿਕਟ ਬੈਸ਼ (ਐੱਫ.ਸੀ.ਬੀ.) ਨਾਲ ਜੁੜ ਕੇ ਹੁਣ ਕੋਚਿੰਗ 'ਚ ਹੱਥ ਆਜ਼ਮਾਉਣਗੇ। ਆਯੋਜਕਾਂ ਵੱਲੋਂ ਇੱਥੇ ਜਾਰੀ ਬਿਆਨ ਦੇ ਮੁਤਾਬਕ ਗੇਲ ਇਸ ਲੀਗ 'ਚ ਐਮੇਚਿਓਰ ਖਿਡਾਰੀਆਂ ਲਈ ਮੇਂਟੋਰ ਦੀ ਭੂਮਿਕ ਨਿਭਾਉਣਗੇ।

ਬੇਟੀ ਸਮਾਇਰਾ ਨਾਲ ਖੇਡਦੇ ਦਿਸੇ ਰੋਹਿਤ, ਰਿਤਿਕਾ ਨੇ ਸ਼ੇਅਰ ਕੀਤੀ ਵੀਡੀਓ

PunjabKesari
ਭਾਰਤ ਅਤੇ ਆਸਟਰੇਲੀਆ ਵਿਚਾਲੇ 5 ਮੈਚਾਂ ਦੀ ਸੀਰੀਜ਼ ਦਾ ਆਖਰੀ ਅਤੇ ਫੈਸਲਾਕੁੰਨ ਮੈਚ ਬੁੱਧਵਾਰ (13 ਮਾਰਚ) ਨੂੰ ਦਿੱਲੀ ਦੇ ਫਿਰੋਸ਼ਾਹਕੋਟਲਾ ਮੈਦਾਨ 'ਤੇ ਖੇਡਿਆ ਜਾਣਾ ਹੈ। ਇਸ ਮੈਚ ਤੋਂ ਪਹਿਲਾਂ ਟੀਮ ਦੇ ਉਪ-ਕਪਤਾਨ ਰੋਹਿਤ ਸ਼ਰਮਾ ਨੇ ਆਪਣੀ ਬੇਟੀ ਸਮਾਇਰਾ ਨਾਲ ਮੁਲਾਕਾਤ ਕੀਤੀ। ਰੋਹਿਤ ਦੀ ਪਤਨੀ ਰਿਤਿਕਾ ਸਜਦੇਹ ਨੇ ਇੰਸਟਾਗ੍ਰਾਮ ਸਟੋਰੀ ਵਿਚ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਰੋਹਿਤ ਆਪਣੀ ਬੇਟੀ ਨਾਲ ਖੇਡਦੇ ਦਿਸ ਰਹੇ ਹਨ।

ਪੰਤ ਦੀ ਆਲੋਚਨਾ ਕਰਨ ਵਾਲਿਆਂ ਨੂੰ ਸੁਨੀਲ ਸ਼ੈੱਟੀ ਨੇ ਟਵੀਟ ਕਰ ਦਿੱਤਾ ਕਰਾਰਾ ਜਵਾਬ

PunjabKesari
ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਇਨ੍ਹਾਂ ਦਿਨਾ ਖਰਾਬ ਵਿਕਟਕੀਪਿੰਗ ਕਾਰਨ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਸਟਰੇਲੀਆ ਖਿਲਾਫ ਮੋਹਾਲੀ ਵਿਚ ਖੇਡੇ ਗਏ ਚੌਥੇ ਵਨ ਡੇ ਮੈਚ ਦੌਰਾਨ ਪੰਤ ਕਈ ਕੈਚ  ਅਤੇ ਸਟੰਪਿੰਗ ਕਰਨ ਦੇ ਮੌਕਿਆਂ ਤੋਂ ਖੁੰਝ ਗਏ। ਦੱਸ ਦਈਏ ਕਿ ਬੀ. ਸੀ. ਸੀ. ਆਈ.  ਨੇ ਧੋਨੀ ਨੂੰ ਇਸ ਸੀਰੀਜ਼ ਦੇ ਆਖਰੀ 2 ਮੁਕਾਬਲਿਆਂ ਲਈ ਆਰਾਮ ਦੇਣ ਦਾ ਫੈਸਲਾ ਲਿਆ ਸੀ, ਜਿਸ ਤੋਂ ਬਾਅਦ ਪੰਤ ਨੂੰ ਪਲੇਇੰਗ ਇਲੈਵਨ ਵਿਚ ਖੇਡਣ ਦਾ ਮੌਕਾ ਮਿਲਿਆ।

ਰਿਸ਼ਭ ਪੰਤ ਨੂੰ ਬਰਾਬਰ ਦੀ ਟੱਕਰ ਦਿੰਦੇ ਹਨ ਇਹ 3 ਵਿਕਟਕੀਪਰ ਬੱਲੇਬਾਜ਼

PunjabKesari
ਭਾਰਤ ਤੇ ਆਸਟ੍ਰੇਲੀਆ ਵਿੱਚ ਮੋਹਾਲੀ 'ਚ ਖੇਡਿਆ ਗਏ ਚੌਥੇ ਵਨ ਡੇ 'ਚ ਹਾਰ ਦੀ ਇਕ ਵਜ੍ਹਾ ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਵੀ ਮੰਨਿਆ ਗਿਆ। ਆਸਟ੍ਰੇਲੀਆ ਟੀਮ ਜਦ 359 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰ ਰਹੀ ਸੀ ਤਦ ਪੰਤ ਨੇ ਦੋ ਸਟਪਿੰਗ ਦਾ ਮੌਕਾ ਛੱਡ ਦਿੱਤੇ ਸਨ। ਇਹ ਮੌਕਾ ਭਾਰਤੀ ਟੀਮ 'ਤੇ ਇਨ੍ਹੇ ਭਾਰੀ ਪਏ ਕਿ ਟੀਮ ਇੰਡੀਆ 13 ਗੇਂਦਾਂ ਰਹਿੰਦੇ ਹੀ ਮੈਚ ਗੁਆ ਬੈਠੀ।

ਵੈਗਨਰ ਦੇ ਬਾਊਂਸਰ ਨਾਲ ਬੰਗਲਾਦੇਸ਼ ਪਸਤ, ਨਿਊਜ਼ੀਲੈਂਡ ਨੇ ਜਿੱਤੀ ਸੀਰੀਜ਼

PunjabKesari
ਸ਼ਾਰਟ ਪਿੱਚ ਗੇਂਦਾਂ ਦੇ ਮਾਹਿਰ ਨੀਲ ਵੈਗਨਰ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਨਿਊਜੀਲੈਂਡ ਨੇ ਦੋ ਦਿਨ ਮੀਂਹ ਦੀ ਭੇਂਟ ਚੜ੍ਹਨ ਦੇ ਬਾਵਜੂਦ ਬੰਗਲਾਦੇਸ਼ ਨੂੰ ਦੂਜੇ ਟੈਸਟ ਮੈਚ 'ਚ ਮੰਗਲਵਾਰ ਨੂੰ  ਇਕ ਪਾਰੀ ਤੇ 12 ਦੌੜਾਂ ਨਾਲ ਹਰਾ ਕੇ ਇਕ ਮੈਚ ਪਹਿਲਾਂ ਹੀ ਤਿੰਨ ਮੈਚਾਂ ਦੀ ਸੀਰੀਜ਼ ਨੂੰ ਆਪਣੇ ਨਾਂ ਕੀਤੀ। ਮੀਂਹ ਦੇ ਕਾਰਨ ਪਹਿਲਾਂ ਦੋ ਦਿਨ ਖੇਡ ਨਹੀਂ ਹੋ ਪਾਇਆ ਸੀ ਪਰ ਤਦ ਵੀ ਮੈਚ ਖੇਡ ਦੇ ਪੰਜਵੇਂ ਤੇ ਆਖਰੀ ਦਿਨ ਪਹਿਲੇ ਸੈਸ਼ਨ 'ਚ ਹੀ ਖ਼ਤਮ ਹੋ ਗਿਆ।

ਜੇਵਰੇਵ ਬਾਹਰ, ਜੋਕੋਵਿਚ ਦੇ ਮੈਚ 'ਚ ਬਾਰਿਸ਼ ਨੇ ਪਾਈ ਰੁਕਾਵਟ

PunjabKesari
ਵਿਸ਼ਵ ਦੇ ਤੀਦੇ ਨੰਬਰ ਦੇ ਖਿਡਾਰੀ ਅਲੇਕਸਾਂਦਰ ਜੇਵਰੇਵ ਏ. ਟੀ. ਪੀ ਇੰਡੀਅਨ ਵੇਲਸ ਟੈਨਿਸ ਮਾਸਟਰਸ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ ਜਦ ਕਿ ਨੋਵਾਕ ਜੋਕੋਵਿਚ ਦਾ ਤੀਸਰੇ ਦੌਰ ਦਾ ਮੈਚ ਮੀਂਹ ਦੇ ਕਾਰਨ ਪੂਰਾ ਨਾ ਹੋ ਪਾਇਆ। ਵਿਸ਼ਵ 'ਚ 55ਵੇਂ ਨੰਬਰ ਦੇ ਜਾਨ ਲੇਨਾਰਡ ਸਟਰਫ ਨੇ ਪੰਜ ਮੁਕਾਬਲਿਆਂ 'ਚ ਪਹਿਲੀ ਵਾਰ ਜੇਵਰੇਵ 'ਤੇ ਜਿੱਤ ਦਰਜ ਕੀਤੀ।

ਓਸਾਕਾ ਸੌਖੀ ਜਿੱਤ ਨਾਲ ਇੰਡੀਅਨ ਵੇਲਸ ਦੇ ਚੌਥੇ ਦੌਰ 'ਚ

PunjabKesari
ਵਿਸ਼ਵ ਦੀ ਨੰਬਰ ਇਕ ਖਿਡਾਰਨ ਅਤੇ ਮੌਜੂਦਾ ਚੈਂਪੀਅਨ ਨਾਓਮੀ ਓਸਾਕਾ ਨੇ ਅਮਰੀਕਾ ਦੀ ਡੇਨੀਅਲੀ ਕੋਲਨਸੀ ਨੂੰ ਸਿੱਧੇ ਸੈੱਟਾਂ 'ਚ 6-4, 6-2 ਨਾਲ ਹਰਾ ਕੇ ਡਬਲਿਊ.ਟੀ.ਏ. ਇੰਡੀਅਨ ਵੇਲਸ ਟੈਨਿਸ ਟੂਰਨਾਮੈਂਟ ਦੇ ਚੌਥੇ ਦੌਰ 'ਚ ਜਗ੍ਹਾ ਬਣਾਈ। ਆਸਟਰੇਲੀਆਈ ਓਪਨ ਦੇ ਰੂਪ 'ਚ ਆਪਣਾ ਦੂਜਾ ਗ੍ਰੈਂਡਸਲੈਮ ਖਿਤਾਬ ਜਿੱਤਣ ਵਾਲੀ ਓਸਾਕਾ ਅਗਲੇ ਦੌਰ 'ਚ ਸਵਿਟਜ਼ਰਲੈਂਡ ਦੀ ਬੇਲਿੰਡਾ ਬੇਨਸਿਚ ਨਾਲ ਭਿੜੇਗੀ। ਇਸ 23ਵਾਂ ਦਰਜਾ ਪ੍ਰਾਪਤ ਖਿਡਾਰਨ ਨੇ ਰੂਸ ਦੀ ਇਕਟੇਰੀਨਾ ਅਲੇਕਸਾਂਦਰੋਵਾ ਨੂੰ 6-4, 6-2 ਨਾਲ ਹਰਾਇਆ।

ਭਾਰਤੀ ਅੰਡਰ-23 ਫੁੱਟਬਾਲ ਟੀਮ ਕਤਰ ਹੱਥੋਂ 0-1 ਨਾਲ ਹਾਰੀ

PunjabKesari
 ਭਾਰਤ ਦੀ ਅੰਡਰ-23 ਫੁੱਟਬਾਲ ਟੀਮ ਮੌਕਿਆਂ ਦਾ ਫਾਇਦਾ ਚੁੱਕਣ 'ਚ ਅਸਫਲ ਰਹੀ ਅਤੇ ਉਸ ਨੂੰ ਉਜ਼ਬੇਕਿਸਤਾਨ ਵਿਚ ਹੋਣ ਵਾਲੇ ਏ. ਐੱਫ. ਸੀ. ਚੈਂਪੀਅਨਸ਼ਿਪ ਕਵਾਲੀਫਾਇਰਸ ਨਾਲ ਪਹਿਲੇ ਅਭਿਆਸ ਮੈਚ ਵਿਚ ਸੋਮਵਾਰ ਨੂੰ ਇੱਥੇ ਕਤਰ ਨਾਲ 0-1 ਨਾਲ ਹਾਰ ਝੱਲਣੀ ਪਈ। ਭਾਰਤੀ ਟੀਮ ਦਾ ਨਵੇਂ ਕੋਚ ਡੇਰਿਕ ਪਰੇਰਾ ਦੇ ਆਹੁਦਾ ਸੰਭਾਲਣ ਤੋਂ ਬਾਅਦ ਇਹ ਪਹਿਲਾ ਮੈਚ ਸੀ।


author

Gurdeep Singh

Content Editor

Related News