Sports Wrap up 17 ਫਰਵਰੀ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

Sunday, Feb 17, 2019 - 10:20 PM (IST)

Sports Wrap up 17 ਫਰਵਰੀ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

ਸਪੋਰਟਸ ਡੈੱਕਸ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਵਰਿੰਦਰ ਸਹਿਵਾਗ ਤੋਂ ਬਾਅਦ ਹੁਣ ਸ਼ਿਖਰ ਧਵਨ ਸ਼ਹੀਦ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਹਨ। ਵਿਰਾਟ-ਅਨੁਸ਼ਕਾ ਦੀ ਜੋੜੀ 'ਤੇ ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਨੇ ਕਿਹਾ— ਥੂ-ਥੂ-ਥੂ। ਮੋਹਾਲੀ ਸਟੇਡੀਅਮ 'ਚੋਂ ਪਾਕਿ ਕ੍ਰਿਕਟਰਾਂ ਦੀਆਂ ਹਟਾਈਆਂ ਤਸਵੀਰਾਂ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।

ਸਹਿਵਾਗ ਤੋਂ ਬਾਅਦ ਸ਼ਿਖਰ ਧਵਨ ਸ਼ਹੀਦ ਪਰਿਵਾਰਾਂ ਦੀ ਮਦਦ ਲਈ ਆਏ ਅੱਗੇ

PunjabKesari
ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ 'ਚ ਕੜਵਾਹਟ ਹੋਰ ਵਧ ਗਈ ਹੈ। ਵਿਸ਼ਵ ਪਟਲ 'ਤੇ ਪਾਕਿਸਤਾਨ ਨੂੰ ਅਲੱਗ-ਅਲੱਗ ਕਰਨ ਦੀ ਨੀਤੀ ਤੋਂ ਬਾਅਦ ਹੁਣ ਇਹ ਅਸਰ ਖੇਡ ਦੇ ਮੈਦਾਨ ਤੱਕ ਪਹੁੰਚ ਗਿਆ ਹੈ। ਉੱਥੇ ਹੀ ਸਹਿਵਾਗ ਤੋਂ ਬਾਅਦ ਹੁਣ ਧਵਨ ਵੀ ਸ਼ਹੀਦ ਪਰਿਵਾਰਾਂ ਦੀ ਮਦਦ ਲਈ ਅੱਗੇ ਆ ਗਏ ਹਨ। ਧਵਨ ਨੇ ਆਪਣੀ ਇਹ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ।

ਵਿਰੁਸ਼ਕਾ ਦੀ ਜੋੜੀ 'ਤੇ ਬਾਲੀਵੁੱਡ ਅਭਿਨੇਤਰੀ ਆਲੀਆ ਨੇ ਕਿਹਾ- ਥੂ-ਥੂ-ਥੂ

PunjabKesari
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ 'ਤੇ ਬਾਲੀਵੁੱਡ ਆਲੀਆ ਭੱਟ ਦੀ ਪ੍ਰਤੀਕ੍ਰਿਆ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਆਪਣੀ ਨਵੀਂ ਫਿਲਮ ਦੀ ਪ੍ਰਮੋਸ਼ਨ ਲਈ ਇਕ ਪ੍ਰੋਗਰਾਮ 'ਚ ਪਹੁੰਚੀ ਆਲੀਆ ਤੋਂ ਜਦੋ ਵਿਰਾਟ ਤੇ ਅਨੁਸ਼ਕਾ ਦੀ ਜੋੜੀ 'ਤੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਮਜੇਦਾਰ ਜਵਾਬ ਦਿੰਦੇ ਹੋਏ ਕਿਹਾ 'ਅਨੁਸ਼ਕਾ ਦੇ ਨਾਲ ਵਿਰਾਟ ਦੀ ਖੂਬਸੂਰਤ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਤੇ ਅਸੀਂ ਸਾਰੇ ਉਨ੍ਹਾਂ ਨੂੰ ਦੇਖਦੇ ਹਾਂ ਤੇ ਲਵ ਕਰਦੇ ਹਾਂ। ਤੁਹਾਡੇ ਦੋਵਾਂ ਦੇ ਖੂਬਸੂਰਤ ਪਿਆਰ ਨੂੰ ਥੂ-ਥੂ-ਥੂ।'

ਟਾਈਗਰ ਦੀ ਤੀਜੇ ਦੌਰ 'ਚ ਸ਼ਾਨਦਾਰ ਸ਼ੁਰੂਆਤ, ਲਾਹਿੜੀ ਕੱਟ ਤੋਂ ਖੁੰਝਿਆ

PunjabKesari
ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਦੂਜੇ ਦੌਰ ਦੇ ਆਖਰੀ 3 ਹੋਲ 'ਚ 2 ਬੋਗੀ ਕੀਤੀ ਅਤੇ ਉਹ ਜੇਨਸਿਸ ਓਪਨ ਗੋਲਫ ਟੂਰਨਾਮੈਂਟ 'ਚ ਕੱਟ ਤੋਂ ਉਕ ਗਏ। ਲਾਹਿੜੀ ਨੇ 2 ਦੌਰ 'ਚ 77 ਅਤੇ 73 ਦਾ ਸਕੋਰ ਬਣਾਇਆ। ਉੁਨ੍ਹਾਂ ਦਾ ਸਕੋਰ 9 ਓਵਰਾਂ 'ਤੇ ਗਿਆ, ਜਦੋਂ ਕਿ ਕੱਟ ਈਵਨ ਪਾਰ 'ਤੇ ਆਇਆ ਸੀ। 

ਫਜ਼ਲ ਦਾ ਵੱਡਾ ਫੈਸਲਾ, ਪੁਰਸਕਾਰ ਰਾਸ਼ੀ ਪੁਲਵਾਮਾ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੀਤੀ ਸਮਰਪਤ

PunjabKesari
ਲਗਾਤਾਰ ਦੂਜੀ ਵਾਰ ਈਰਾਨੀ ਕੱਪ ਜਿੱਤਣ ਵਾਲੀ ਵਿਦਰਭ ਟੀਮ ਦੇ ਕਪਤਾਨ ਫੈਜ ਫਜ਼ਲ ਨੇ ਵਿਦਰਭ ਕ੍ਰਿਕਟ ਸੰਘ ਦੀ ਇਸ ਖਿਤਾਬੀ ਜਿੱਤ ਦੀ ਪੁਰਸਕਾਰ ਰਾਸ਼ੀ ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ ਵਿਖੇ ਹੋਏ ਅੱਤਵਾਦੀ ਹਮਲੇ ਵਿਚ ਸ਼ਹੀਦ ਸੀ. ਆਰ. ਪੀ. ਐੱਫ. ਜਵਾਨਾਂ ਦੇ ਪਰਿਵਾਰਾਂ ਨੂੰ ਸਮਰਪਤ ਕਰਨ ਦਾ ਫੈਸਲਾ ਕੀਤਾ ਹੈ।

ਕ੍ਰਿਕਟ ਕਲੱਬ ਆਫ ਇੰਡੀਆ ਨੇ ਜਤਾਇਆ ਪੁਲਵਾਮਾ ਹਮਲੇ 'ਤੇ ਵਿਰੋਧ, ਇਮਰਾਨ ਦੀ ਤਸਵੀਰ ਢਕੀ

PunjabKesari
ਕ੍ਰਿਕਟ ਕਲੱਬ ਆਫ ਇੰਡੀਆ ਸੀ.ਸੀ.ਆਈ. ਨੇ ਪੁਲਵਾਮਾ 'ਚ ਸੀ.ਆਰ.ਪੀ.ਐੱਫ. ਜਵਾਨਾਂ 'ਤੇ ਹੋਏ ਅੱਤਵਾਦੀ ਹਮਲੇ ਦਾ ਵਿਰੋਧ ਕਰਦੇ ਹੋਏ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਕਪਤਾਨ ਇਮਰਾਨ ਖਾਨ ਦੀ ਸੀ.ਸੀ.ਆਈ. 'ਚ ਲੱਗੀ ਇਕ ਤਸਵੀਰ ਨੂੰ ਪੂਰੀ ਤਰ੍ਹਾਂ ਢੱਕ ਦਿੱਤਾ ਹੈ।

ਟੇਫੇਰਾ ਨੇ 1500 ਮੀਟਰ 'ਚ ਇੰਡੋਰ ਵਿਸ਼ਵ ਰਿਕਾਰਡ ਬਣਾਇਆ

PunjabKesari
ਇਥੋਪੀਆ ਦੇ ਸੈਮੁਅਲ ਟੇਫੇਰਾ ਨੇ ਸ਼ਨੀਵਾਰ ਨੂੰ 1500 ਮੀਟਰ 'ਚ 22 ਸਾਲ ਪੁਰਾਣਾ ਇੰਡੋਰ ਵਿਸ਼ਵ ਰਿਕਾਰਡ ਤੋੜਦੇ ਹੋਏ ਤਿੰਨ ਮਿੰਟ 31.04 ਸਕਿੰਟ ਦੇ ਨਾਲ ਬਰਮਿੰਘਮ ਇੰਡੋਰ ਗ੍ਰਾਂ ਪ੍ਰੀ ਜਿੱਤੀ। ਪਿਛਲੇ ਸਾਲ ਬਰਮਿੰਘਮ 'ਚ ਆਸਾਨੀ ਨਾਲ ਇੰਡੋਰ ਵਿਸ਼ਵ ਖਿਤਾਬ ਜਿੱਤਣ ਵਾਲੇ 19 ਸਾਲਾ ਦੇ ਟੇਫੇਰਾ ਨੇ ਦੌੜ 'ਚ ਆਪਣੇ ਹਮਵਤਨ ਯੋਮਿਫ ਕੇਜੇਲਚਾ ਨੂੰ 0.54 ਸਕਿੰਟ ਨਾਲ ਪਛਾੜ ਕੇ ਖਿਤਾਬ ਜਿੱਤਿਆ।

ਅੱਤਵਾਦੀ ਹਮਲੇ 'ਚ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ BCCI ਆਇਆ ਅੱਗੇ

PunjabKesari
ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਸ਼ਹੀਦ ਹੋਏ 40 ਭਾਰਤੀ ਜਵਾਨਾਂ ਦਾ ਸ਼ੋਕ ਦੇਸ਼ ਭਰ ਵਿਚ ਮਨਾਇਆ ਜਾ ਰਿਹਾ ਹੈ। ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਾਰੇ ਲੋਕ ਸ਼ੋਕ ਵਿਚ ਹਨ। ਅਜਿਹੇ 'ਚ ਇਨ੍ਹਾਂ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਬੀ. ਸੀ. ਸੀ. ਆਈ. ਨੇ ਵੀ ਵੱਡੀ ਪਹਿਲ ਕੀਤੀ ਹੈ।

ਮੋਹਾਲੀ ਸਟੇਡੀਅਮ 'ਚੋਂ ਪਾਕਿ ਕ੍ਰਿਕਟਰਾਂ ਦੀਆਂ ਹਟਾਈਆਂ ਤਸਵੀਰਾਂ

PunjabKesari
ਹਾਲ ਹੀ 'ਚ ਪਾਕਿਸਤਾਨੀ ਅੱਤਵਾਦੀਆਂ ਵਲੋਂ ਭਾਰਤ ਦੇ ਜਵਾਨਾਂ 'ਤੇ ਕੀਤੇ ਗਏ ਆਤਮਘਾਤੀ ਹਮਲੇ ਕਾਰਨ ਸ਼ਹੀਦ ਹੋਏ ਸੀ. ਆਰ. ਪੀ. ਐੱਫ. ਦੇ ਜਵਾਨਾਂ ਦੀ ਸ਼ਹੀਦੀ ਨੂੰ ਮੁੱਖ ਰੱਖਦਿਆਂ ਪੀ. ਸੀ. ਏ. ਕ੍ਰਿਕਟ ਸਟੇਡੀਅਮ ਮੋਹਾਲੀ ਵਿਖੇ ਕਾਫੀ ਸਮੇਂ ਤੋਂ ਲੱਗੀਆਂ ਹੋਈਆਂ ਪਾਕਿਸਤਾਨੀ ਖਿਡਾਰੀਆਂ ਨਾਲ ਸਬੰਧਤ ਸਾਰੀਆਂ ਹੀ ਤਸਵੀਰਾਂ ਸਟੇਡੀਅਮ ਤੋਂ ਹਟਾ ਦਿੱਤੀਆਂ ਗਈਆਂ ਹਨ।

ਆਦਿਤਿਆ ਨੇ ਚੌਥੀ ਵਾਰ ਜਿੱਤਿਆ PSA ਚੈਲੰਜ ਸਕੁਐਸ਼ ਟੂਰਨਾਮੈਂਟ

PunjabKesari
ਚੋਟੀ ਦਰਜਾ ਪ੍ਰਾਪਤ ਭਾਰਤ ਦੇ ਆਦਿਤਿਆ ਜਗਤਾਪ ਨੇ ਫਾਈਨਲ ਵਿਚ ਇਟਲੀ ਦੇ ਮੁਹੰਮਦ ਬਿਲਾਲ ਨੂੰ ਹਰਾ ਕੇ ਬੋਰਬੋਨ ਟ੍ਰੋਲ-3 ਪੀ. ਐੱਸ. ਏ. ਚੈਲੰਜਰ ਸਕੁਐਸ਼ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਇਹ ਉਸ ਦੇ ਕਰੀਅਰ ਦਾ ਚੌਥਾ ਪੀ. ਐੱਸ. ਏ. ਖਿਤਾਬ ਹੈ। 

Pulwama Attack : ਸਪੋਰਟਸ ਚੈਨਲ ਨੇ ਭਾਰਤ 'ਚ ਬੰਦ ਕੀਤਾ PSL ਦਾ ਪ੍ਰਸਾਰਨ

PunjabKesari
ਪੁਲਵਾਮਾ 'ਚ ਸੀ.ਆਰ.ਪੀ.ਐੱਫ. ਜਵਾਨਾਂ 'ਤੇ ਹੋਏ ਵੱਡੇ ਅੱਤਵਾਦੀ ਹਮਲੇ ਤੋਂ ਪੂਰਾ ਦੇਸ਼ ਦੁਖੀ ਹੈ। ਦੇਸ਼ ਦੇ ਹਰ ਪਾਸਿਓਂ ਬਦਲਾ ਲੈਣ ਦੀ ਮੰਗ ਉਠ ਰਹੀ ਹੈ। ਇਸ ਹਮਲੇ ਨਾਲ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ 'ਚ ਖਟਾਸ ਹੋਰ ਵੀ ਜ਼ਿਆਦਾ ਹੋ ਗਈ ਹੈ। ਇਸ ਵਿਚਾਲੇ ਸ਼ੁਰੂ ਹੋਏ ਪਾਕਿਸਤਾਨ ਸੁਪਰ ਲੀਗ (ਪੀ.ਐੱਸ.ਐੱਲ.) ਨੂੰ ਬ੍ਰਾਡ ਕਾਸਟਰ ਨੇ ਵੱਡਾ ਝਟਕਾ ਦਿੱਤਾ ਹੈ। ਭਾਰਤ 'ਚ ਇਸ ਲੀਗ ਦੇ ਅਧਿਕਾਰਤ ਬ੍ਰਾਡਕਾਸਟਰ ਡੀ ਸਪੋਰਟਸ ਚੈਨਲ ਨੇ ਇਸ ਲੀਗ ਦਾ ਪ੍ਰਸਾਰਨ ਰੋਕ ਦਿੱਤਾ ਹੈ।


author

Gurdeep Singh

Content Editor

Related News