ਟ੍ਰੇਨਿੰਗ ਦੇ ਤਰੀਕਿਆਂ ’ਚ ਵੀ ਖੇਡ ਵਿਗਿਆਨ ਅਪਣਾਉਣੀ ਪਵੇਗੀ : ਬਿੰਦ੍ਰਾ
Wednesday, Feb 28, 2024 - 06:18 PM (IST)
ਨਵੀਂ ਦਿੱਲੀ– ਚੈਂਪੀਅਨ ਨਿਸ਼ਾਨੇਬਾਜ਼ ਅਭਿਨਵ ਬਿੰਦ੍ਰਾ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਨੂੰ ਖੇਡ ਮਹਾਸ਼ਕਤੀ ਬਣਾਉਣ ਲਈ ਅਤਿਆਧੁਨਿਕ ਢਾਂਚੇ ਦੀ ਹੀ ਨਹੀਂ ਸਗੋਂ ਟ੍ਰੇਨਿੰਗ ਦੇ ਤਰੀਕਿਆਂ ਵਿਚ ਵੀ ਖੇਡ ਵਿਗਿਆਨ ਨੂੰ ਅਪਣਾਉਣ ਦੀ ਲੋੜ ਹੈ। ਭਾਰਤ ਦੇ ਪਹਿਲੇ ਓਲੰਪਿਕ ਵਿਅਕਤੀਗਤ ਸੋਨ ਤਮਗਾ ਜੇਤੂ ਬਿੰਦ੍ਰਾ ਭਾਰਤ ਖੇਡ ਵਿਗਿਆਨ ਪ੍ਰੋਗਰਾਮ ਵਿਚ ਬੋਲ ਰਹੇ ਸਨ। ਉਸ ਨੇ ਕਿਹਾ,‘‘ਕੋਚਾਂ ਨੂੰ ਇਸ ਡਿਜ਼ੀਟਲ ਯੁੱਗ ’ਚ ਖਿਡਾਰੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਖੇਡ ਵਿਗਿਆਨ ਨੂੰ ਅਪਣਾਉਣਾ ਪਵੇਗਾ। ਸਾਨੂੰ ਐਥਲੈਟਿਕ ਢਾਂਚੇ ਦੇ ਹਰ ਪੱਧਰ ’ਤੇ ਖੇਡ ਵਿਗਿਆਨ ਨੂੰ ਅਪਣਾਉਣਾ ਪਵੇਗਾ। ਸਿਰਫ ਅਤਿਆਧੁਨਿਕ ਸਹੂਲਤਾਂ ਨਾਲ ਕੰਮ ਨਹੀਂ ਚੱਲੇਗਾ ਸਗੋਂ ਜ਼ਮੀਨੀ ਪੱਧਰ ਤੋਂ ਚੋਟੀ ਪੱਧਰ ’ਤੇ ਵਿਗਿਆਨਿਕ ਮਾਨਸਿਕਤਾ ਦੇ ਨਾਲ ਖੇਡਣਾ ਪਵੇਗਾ ਤਾਂ ਕਿ ਭਾਰਤ ਨੂੰ ਖੇਡ ਦੀ ਮਹਾਸ਼ਕਤੀ ਬਣਾਇਆ ਜਾ ਸਕੇ।’’