ਖੇਡ ਮੰਤਰਾਲਾ ਨੇ ਵਿਨੇਸ਼ ਅਤੇ ਉਸ ਦੀ ਟੀਮ ਨੂੰ ਹੰਗਰੀ ’ਚ 40 ਦਿਨ ਦੇ ਅਭਿਆਸ ਦੀ ਦਿੱਤੀ ਮਨਜ਼ੂਰੀ
Friday, Dec 25, 2020 - 03:33 PM (IST)
ਨਵੀਂ ਦਿੱਲੀ (ਭਾਸ਼ਾ) : ਕੇਂਦਰ ਸਰਕਾਰ ਨੇ ਚੈਂਪੀਅਨ ਪਹਿਲਵਾਨ ਵਿਨੇਸ਼ ਫੋਗਾਟ ਨੂੰ ਉਨ੍ਹਾਂ ਦੇ ਨਿੱਜੀ ਕੋਚ ਵੋਲੇਰ ਏਕੋਸ, ਅਭਿਆਸ ਦੀ ਜੋੜੀਦਾਰ ਪ੍ਰਿਯੰਕਾ ਫੋਗਾਟ, ਫਿਜ਼ੀਓ ਰਮਨ ਐਨ. ਨਾਲ ਹੰਗਰੀ ਵਿੱਚ 40 ਦਿਨ ਦੇ ਅਭਿਆਸ ਕੈਂਪ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦੇ ਦਿੱਤੀ, ਜਿਸ ਦੀ ਕੁੱਲ ਲਾਗਤ 15 ਲੱਖ 51 ਹਜ਼ਾਰ ਰੁਪਏ ਆਵੇਗੀ।
ਇਹ ਵੀ ਪੜ੍ਹੋ: ਅੰਪਾਇਰਾਂ ਅਤੇ ਸਕੋਰਰਸ ਲਈ ਖ਼ੁਸ਼ਖ਼ਬਰੀ, BCCI ਨੇ ਲਿਆ ਇਹ ਅਹਿਮ ਫ਼ੈਸਲਾ
ਕੈਂਪ ਨੂੰ ਟਾਰਗੇਟ ਓਲੰਪਿਕ ਪੋਡੀਅਮ ਯੋਜਨਾ (ਟਾਪਸ) ਤਹਿਤ ਮਨਜ਼ੂਰੀ ਮਿਲੀ ਹੈ। ਕੈਂਪ 28 ਦਸੰਬਰ ਤੋਂ 24 ਜਨਵਰੀ ਤੱਕ ਬੁਡਾਪੇਸਟ ਦੇ ਵਾਸਾਸ ਸਪੋਟਰਸ ਕਲੱਬ ਵਿਚ ਲੱਗੇਗਾ। ਇਸ ਦੇ ਬਾਅਦ 24 ਜਨਵਰੀ ਤੋਂ 5 ਫਰਵਰੀ ਤੱਕ ਪੋਲੈਂਡ ਵਿੱਚ ਹੋਵੇਗਾ। ਕੁੱਲ ਲਾਗਤ ਵਿੱਚ ਹਵਾਈ ਕਿਰਾਇਆ, ਸਥਾਨਕ ਆਵਾਜਾਈ, ਰਹਿਣ ਅਤੇ ਖਾਣ ਦੇ ਖਰਚ ਸ਼ਾਮਲ ਹਨ। ਟੋਕੀਓ ਓਲੰਪਿਕ ਵਿੱਚ ਭਾਰਤ ਦੀ ਤਮਗਾ ਉਮੀਦ ਵਿਨੇਸ਼ ਲਈ ਇਸ ਕੈਂਪ ਦੀ ਯੋਜਨਾ ਕੋਚ ਏਕੋਸ ਨੇ ਬਣਾਈ ਹੈ। ਇਸ ਜ਼ਰੀਏ ਉਹ ਆਪਣੇ ਭਾਰਵਰਗ ਵਿੱਚ ਯੂਰਪ ਦੇ ਪਹਿਲਵਾਨਾਂ ਨਾਲ ਅਭਿਆਸ ਕਰ ਸਕੇਗੀ। ਵਿਨੇਸ਼ ਨੇ ਕਿਹਾ, ‘ਮੈਨੂੰ ਆਪਣਾ ਪੱਧਰ ਪਤਾ ਹੋਣਾ ਚਾਹੀਦਾ ਹੈ। ਚੰਗੇ ਪਹਿਲਵਾਨਾਂ ਨਾਲ ਅਭਿਆਸ ਕਰਕੇ ਮੈਨੂੰ ਆਪਣੀਆਂ ਕਮਜ਼ੋਰੀਆਂ ਦਾ ਪਤਾ ਚੱਲ ਜਾਵੇਗਾ।’ ਵਿਨੇਸ਼ ਨੇ ਕੋਰੋਨਾ ਲਾਗ ਦੀ ਬੀਮਾਰੀ ਤੋਂ ਪਹਿਲਾਂ ਦਿੱਲੀ ਵਿੱਚ ਏਸ਼ੀਆਈ ਸੀਨੀਅਰ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਸੀ ਜਿਸ ਵਿੱਚ ਉਸ ਨੇ ਕਾਂਸੀ ਤਮਗਾ ਜਿੱਤਿਆ ਸੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਹੁਣ IPL ’ਚ 8 ਦੀ ਬਜਾਏ ਖੇਡਣਗੀਆਂ 10 ਟੀਮਾਂ, BCCI ਨੇ ਦਿੱਤੀ ਮਨਜ਼ੂਰੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।