ਖੇਡ ਮੰਤਰੀ ਰਿਜਿਜੂ ਨੇ ਲਾਂਚ ਕੀਤਾ ਡੋਪਿੰਗ ਐਪ

06/30/2020 7:38:02 PM

ਨਵੀਂ ਦਿੱਲੀ- ਕੇਂਦਰੀ ਖੇਡ ਮੰਤਰੀ ਕਿਰੇਨ ਰਿਜਿਜੂ ਨੇ ਡੋਪਿੰਗ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਡੋਪਿੰਗ ਐਪ ਲਾਂਚ ਕੀਤਾ ਹੈ। ਰਿਜਿਜੂ ਨੇ ਮੰਗਲਵਾਰ ਨੂੰ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਨਾਡਾ ਦਾ ਮੋਬਾਇਲ ਐਪ ਲਾਂਚ ਕਰਦੇ ਹੋਏ ਕਿਹਾ ਕਿ ਇਸ ਨਾਲ ਖੇਡਾਂ ਨੂੰ ਸਾਫ-ਸੁਥਰਾ ਰੱਖਣ 'ਚ ਮਦਦ ਮਿਲੇਗੀ। ਖੇਡ ਮੰਤਰੀ ਨੇ ਕਿਹਾ ਕਿ ਖੇਡਾਂ ਨੂੰ ਡੋਪਿੰਗ ਮੁਕਤ ਬਣਾਉਣ ਦੇ ਲਈ ਇਹ ਇਕ ਮਹੱਤਵਪੂਰਨ ਪਹਿਲ ਹੈ। ਇਸ ਐਪ ਨਾਲ ਖੇਡਾਂ ਦੇ ਵੱਖ-ਵੱਖ ਪਹਿਲੂਆਂ ਖਾਸ ਕਰਕੇ ਪਾਬੰਦੀਸ਼ੁਦਾ ਪਦਾਰਥਾਂ ਦੇ ਬਾਰੇ 'ਚ ਜ਼ਰੂਰੀ ਜਾਣਕਾਰੀ ਮਿਲੇਗੀ, ਜਿਸ ਨਾਲ ਉਹ ਡੋਪਿੰਗ ਦੇ ਖਤਰੇ ਤੋਂ ਸੁਰੱਖਿਅਤ ਰਹਿਣਗੇ। ਇਹ ਐਪ ਖਿਡਾਰੀਆਂ ਨੂੰ ਪਾਬੰਦੀਸ਼ੁਦਾ ਦੇ ਬਾਰੇ 'ਚ ਤਾਜ਼ਾ ਜਾਣਕਾਰੀ ਦੇਵੇਗਾ।

 


Gurdeep Singh

Content Editor

Related News