ਡੁਪਲਾਂਟਿਸ ਨੇ 14ਵੀਂ ਵਾਰ ਪੋਲ ਵਾਲਟ ਵਿਸ਼ਵ ਰਿਕਾਰਡ ਤੋੜ ਕੇ ਤੀਜਾ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਜਿੱਤਿਆ

Tuesday, Sep 16, 2025 - 02:57 PM (IST)

ਡੁਪਲਾਂਟਿਸ ਨੇ 14ਵੀਂ ਵਾਰ ਪੋਲ ਵਾਲਟ ਵਿਸ਼ਵ ਰਿਕਾਰਡ ਤੋੜ ਕੇ ਤੀਜਾ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਜਿੱਤਿਆ

ਟੋਕੀਓ- ਅਰਮਾਂਡ ਮੋਂਡੋ ਡੁਪਲਾਂਟਿਸ ਨੇ 14ਵੀਂ ਵਾਰ ਪੋਲ ਵਾਲਟ ਵਿਸ਼ਵ ਰਿਕਾਰਡ ਬਣਾਇਆ, 6.30 ਮੀਟਰ ਨੂੰ ਛੂਹਿਆ ਅਤੇ ਤੀਜੀ ਵਾਰ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਜਿੱਤਿਆ। ਲੁਈਸਿਆਨਾ ਵਿੱਚ ਪੈਦਾ ਹੋਏ ਪਰ ਆਪਣੀ ਮਾਂ ਦੇ ਦੇਸ਼ ਸਵੀਡਨ ਲਈ ਖੇਡਣ ਵਾਲੇ ਡੁਪਲਾਂਟਿਸ ਲਈ ਇਹ ਪੰਜਵਾਂ ਵੱਡਾ ਖਿਤਾਬ ਹੈ, ਜਿਸ ਵਿਚ ਓਲੰਪਿਕ ਵੀ ਸ਼ਾਮਲ ਹੈ। 

ਉਸਨੇ ਤੀਜੀ ਅਤੇ ਆਖਰੀ ਕੋਸ਼ਿਸ਼ ਵਿੱਚ 20 ਫੁੱਟ 8 ਇੰਚ ਦੀ ਉਚਾਈ ਪਾਰ ਕੀਤੀ। ਉਸਨੂੰ ਜਿੱਤ ਦੇ ਨਾਲ 70000 ਡਾਲਰ ਅਤੇ ਵਿਸ਼ਵ ਰਿਕਾਰਡ ਬਣਾਉਣ ਲਈ ਇੱਕ ਲੱਖ ਡਾਲਰ ਦਾ ਬੋਨਸ ਮਿਲਿਆ। ਉਸਨੇ ਪਹਿਲੀ ਵਾਰ 8 ਫਰਵਰੀ 2020 ਨੂੰ 6.17 ਮੀਟਰ ਦੀ ਦੂਰੀ ਪਾਰ ਕਰਕੇ ਵਿਸ਼ਵ ਰਿਕਾਰਡ ਬਣਾਇਆ।


author

Tarsem Singh

Content Editor

Related News